Skip to content
Independent perspectives. Global stories.
BREAKING

ਚੀਨੀ ਵਿਦੇਸ਼ ਮੰਤਰੀ ਵਾਂਗ ਤੇ ਸੁਸ਼ਮਾ ਵਲੋਂ ਵਪਾਰ ਤੇ ਸਰਹੱਦੀ ਮੁੱਦਿਆਂ ‘ਤੇ ਚਰਚਾ

Share this story

ਤਿੱਬਤੀਆਂ ਵੱਲੋਂ ਚੀਨੀ ਨੇਤਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ’
Page-1_03 ਨਵੀਂ ਦਿੱਲੀ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਵਾਂਗ ਯੀ ਜਿਹੜੇ ਰਾਸ਼ਟਰਪਤੀ ਜ਼ੀ ਜਿਪਨਿੰਗ ਦੇ ਵਿਸ਼ੇਸ਼ ਦੂਤ ਵਜੋਂ ਇਥੇ ਪੁੱਜੇ ਵਲੋਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਅਤੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਹੂੰਝਾ ਫੇਰ ਜਿੱਤ ਪਿੱਛੋਂ ਸੱਤਾ ‘ਚ ਆਈ ਹੈ ਉਦੋਂ ਤੋਂ ਆਪਣੇ ਕੱਟੜਵਾਦੀ ਕੌਮੀ ਅਕਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਰਵਾਇਤੀ ਵਿਰੋਧੀਆਂ ਚੀਨ ਅਤੇ ਪਾਕਿਸਤਾਨ ਨਾਲ ਗੱਲਬਾਤ ਜਾਰੀ ਰੱਖ ਰਹੇ ਹਨ। ਨਵੇਂ ਭਾਰਤੀ

ਨੇਤਾ ਨੇ ਸ੍ਰੀ ਜ਼ੀ ਨੂੰ ਇਸ ਸਾਲ ਦੇ ਅਖੀਰ ਵਿਚ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਚੀਨੀ ਆਗੂ ਦੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦੀ ਯੋਜਨਾ ਹੈ। ਭਾਰਤ ਅਤੇ ਚੀਨ ਉਭਰ ਰਹੀਆਂ ਵਿਸ਼ਵ ਸ਼ਕਤੀਆਂ ਹਨ ਅਤੇ ਭਾਰਤ ਬਿਹਤਰ ਸਬੰਧਾਂ ਨਾਲ ਆਪਣੇ ਵਿਕਾਸ ਦੇ ਰਸਤੇ ‘ਤੇ ਮੁੜ ਤੁਰਨ ਲਈ ਆਸਵੰਦ ਹੈ। ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚਕਾਰ 70 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ। ਭਾਰਤੀ ਅੰਕੜੇ ਦੱਸਦੇ ਹਨ ਕਿ ਚੀਨ ਨਾਲ ਭਾਰਤ ਦਾ ਵਪਾਰ ਘਾਟਾ 40 ਅਰਬ ਡਾਲਰ ਤਕ ਪੁੱਜ ਗਿਆ ਹੈ ਜਿਹੜਾ 2001-2 ਵਿਚ ਮਸਾਂ ਇਕ ਅਰਬ ਡਾਲਰ ਸੀ। ਮਾਹਿਰਾਂ ਦਾ ਕਹਿਣਾ ਕਿ ਮੋਦੀ ਸਰਕਾਰ ਨੂੰ ਚੀਨ ਦੇ ਬਾਜ਼ਾਰ ਤਕ ਵਧੇਰੇ ਪਹੁੰਚ ਦੀ ਮੰਗ ਕਰਕੇ ਵਪਾਰ ਘਾਟੇ ਨੂੰ ਖਤਮ ਕਰਨਾ ਚਾਹੀਦਾ ਹੈ। ਦੋਵਾਂ ਧਿਰਾਂ ਨੇ 2015 ਤਕ ਸਲਾਨਾ ਦੁਵੱਲਾ ਵਪਾਰ 100 ਅਰਬ ਡਾਲਰ ਤਕ ਲਿਜਾਣ ਦਾ ਟੀਚਾ ਮਿਥਿਆ ਹੈ।
ਚੀਨੀ ਨੇਤਾ ਖਿਲਾਫ ਮੁਜ਼ਾਹਰਾ
ਅੱਜ ਤਿੱਬਤੀਆਂ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਫੇਰੀ ਨੂੰ ਲੈ ਕੇ ਇਥੇ ਮੁਜ਼ਾਹਰਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਤਿੱਬਤ ਦਾ ਮੁੱਦਾ ਉਠਾਉਣ। ਮੁਜ਼ਾਹਰਾ ਉੱਤਰੀ ਦਿੱਲੀ ਦੇ ਮਜਨੂੰ ਕਾ ਟਿੱਲਾ ਇਲਾਕੇ ਵਿਚ ਕੀਤਾ ਗਿਆ ਜਿਹੜਾ ਤਿੱਬਤੀਆਂ ਦਾ ਗੜ੍ਹ ਹੈ। ਮੁਜ਼ਾਹਰਾਕਾਰੀਆਂ ਨੇ ਚੀਨ ਵਿਰੋਧੀ ਨਾਅਰੇ ਲਾਏ ਅਤੇ ਉਹ ਤਖਤੀਆਂ ਲੈ ਕੇ ਚਲ ਰਹੇ ਸਨ ਜਿਨ੍ਹਾਂ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਤਿੱਬਤ ਮੁੱਦਾ ਉਠਾਉਣ ਦੀ ਅਪੀਲ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਆਫ ਪੁਲਿਸ (ਉੱਤਰੀ) ਸਿੰਧੂ ਪਿੱਲੇ ਨੇ ਦੱਸਿਆ ਕਿ ਲਗਪਗ 100 ਤਿੱਬਤੀਆਂ ਨੇ ਮੁਜ਼ਾਹਰਾ ਕੀਤਾ ਅਤੇ ਉਹ ਆਪਣੇ ਆਪ ਹੀ ਉਥੋਂ ਚਲੇ ਗਏ।

WRITTEN BY