Skip to content
Independent perspectives. Global stories.
BREAKING

ਬਾਬਾ ਬਲਬੀਰ ਸਿੰਘ ਨੇ ਯੂ. ਐਨ.ਓ. ਵੱਲੋਂ ਗੁਰੂ ਨਾਨਕ ਸਾਹਿਬ ਦੀ ਸਰਬਸਾਂਝੀ ਵਿਚਾਰਧਾਰਾ ਨੂੰ ਵਿਸ਼ੇਸ਼ ਸਥਾਨ ਦੇਣ ਦਾ ਸਵਾਗਤ ਕੀਤਾ ‘

Share this story

ਅੰਮ੍ਰਿਤਸਰ, 11 ਜਨਵਰੀ-ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਕਰਵਰਤੀ ਪੰਜਵਾਂ ਤਖ਼ਤ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਯੂ.ਐਨ.ਓ. ਵਲੋਂ ਮਨੁੱਖੀ ਅਧਿਕਾਰਾਂ ਦੇ ਮਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਤੁਕਾਂ ਨੂੰ ਸ਼ਾਮਲ ਕੀਤੇ ਜਾਣਾ ਦਾ ਸਵਾਗਤ ਕੀਤਾ ਹੈ।ਉਨ੍ਹਾਂ ਹਿਾ ਯੂ. ਐਨ.ਓ. ਕਿਸੇ ਇਕ ਦੇਸ਼ ਜਾਂ ਵਿਸ਼ੇਸ਼ ਗਰੁੱਪ ਦੀ ਆਗੂ ਨਹੀਂ ਸਗੋਂ ਸਮੂਹ ਮੁਲਕਾਂ ਦੀ ਅਗਵਾਈ ਕਰਦੀ ਹੈ। ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਵੀ ਯੂ.ਐਨ.ਓ. ਦੇ ਆਸ਼ੇ ਤੇ ਨਿਰਪੱਖਤਾ ਵਾਲੀ ਸੋਚ ਤੋਂ ਕੰਮ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰ ਦਾ ਏਜੰਡਾ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ ਤੇ ਸਭ ਘੱਟ ਗਿਣਤੀਆਂ ਨੂੰ ਇਸ ਖਤਰੇ ਨੂੰ ਨੇੜਿਓ ਹੋ ਕੇ ਤੱਕਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿਖ ਕੌਮ ਲਈ ਇਹ ਵੱਡੇ ਮਾਣ ਤੇ ਸਨਮਾਣ ਵਾਲੀ ਖਬਰ ਹੈ ਕਿ ਅਮਰੀਕਾ ਦੀ ਇਕ ਨਾਮਵਰ ਸੰਸਥਾ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ‘ਚ ਪੰਜ ਸਦੀਆਂ ਦੇ ਸਭ ਤੋਂ ਵਧੀਆਂ ਤੇ ਸ਼ਕਤੀਸ਼ਾਲੀ ਮਹਾਰਾਜਾ ਹੋਣ ਦਾ ਖਿਤਾਬ ਦਿੱਤਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਇਕ ਟੀ. ਵੀ. ਚੈਨਲ ਦੀ ਰਿਪੋਰਟ ਅਨੁਸਾਰ ਸਿਖ ਕੌਮ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੀਆਂ ਗੁਰਬਾਣੀ ਦੀਆਂ ਤਿੰਨ ਤੁਕਾਂ ਯੂ.ਐਨ.ਓ. ਦੀ ਵਿਸ਼ਵ ਮਨੁੱਖੀ ਅਧਿਕਾਰ ਸੰਸਥਾ ਨੇ ਯੂਨਾਈਟਿਡ ਨੇਸ਼ਨ ਵਲੋਂ ਤਿਆਰ ਕੀਤੇ ਜਾ ਰਹੇ ਆਪਣੇ ਮਤੇ ਫੇਥਫੁੱਲ ਰਾਈਟਸ ਡੈਕਲੇਰੇਸ਼ਨ ਵਿੱਚ ਸ਼ਾਮਲ ਕੀਤੀਆਂ ਹਨ। ਏਸੇ ਤਰਾਂ ਦੁਨੀਆਂ ਦੇ ਦਸ ਮਹਾਨ ਤੇ ਅਜੇਤੂ ਜਰਨੈਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਹੀ ਮਹਾਨ ਜਰਨੈਲ ਹਰੀ ਸਿੰਘ ਨਲੂਆਂ ਨੂੰ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ।ਇਸ ਪ੍ਰਾਪਤੀ ਤੇ ਸਿਖ ਕੌਮ ਮਾਣ ਕਰ ਸਕਦੀ ਹੈ।ਉਨ੍ਹਾਂ ਹੋਰ ਕਿਹਾ ਕਿ ਸਿਖ ਕੌਮ ਦੇ ਪਹਿਲੇ ਗੁਰੂ ਸਾਹਿਬ ਵਲੋਂ ਉਚਾਰੀਆਂ ਗੁਰਬਾਣੀ ਪੰਗਤੀਆਂ ਨੂੰ ਦੁਨੀਆਂ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬੁਨਿਆਦ ਮੰਨਿਆ ਜਾ ਰਿਹਾ ਹੈ ਅਤੇ ਇਹਨਾਂ ਪੰਗਤੀਆਂ ਨੂੰ ਮਤੇ ਦੀ ਭੁਜਾ ਵਜੋਂ ਸ਼ਾਮਲ ਕੀਤਾ ਗਿਆ ਹੈ। ਬਾਬਾ ਬਲਬੀੌਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਖੁਦਮੁਖਤਿਆਰ ਰਾਜ ਕੇਵਲ ਚਾਰ ਕੁ ਦਹਾਕਿਆਂ ਦਾ ਕੇਵਲ ਰਿਹਾ ਹੈ ਮਹਾਰਾਜਾ ਨੇ “ਸਭੈ ਸਾਂਝੀਵਾਲ ਸਦਾਇਨ” ਵਾਲਾ ਮਾਹੌਲ ਸਿਰਜ ਕੇ ਸਭ ਤੋਂ ਉਤਮ ਰਾਜਭਾਗ ਸਥਾਪਤ ਕੀਤਾ।ਸੰਸਾਰ ਭਰ ਦੀਆਂ ਸਰਕਾਰਾਂ ਦੇ ਸਮੀਖਿਆਕਾਰ ਇਸ ਸਿਖ ਰਾਜ ਦੀ ਅੰਤਰਧੁੰਨੀ ਨੂੰ ਸਮਝਣ ਦਾ ਜਤਨ ਕਰ ਰਹੇ ਹਨ।

WRITTEN BY