ਡਾ: ਹਰਜਿੰਦਰ ਵਾਲੀਆ
ਮੁੱਖੀ, ਮੀਡੀਆ ਤੇ ਜਨ-ਸੰਚਾਰ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ
ਸੰਪਰਕ : 9872314380
ਜਿ¤ਤਣ ਦਾ ਨਾਮ ਹੈ ਜ਼ਿੰਦਗੀ। ਲੰਮੀਆਂ ਮੰਜ਼ਿਲਾਂ ਸਰ ਕਰਨ ਦਾ ਨਾਮ ਹੈ ਜ਼ਿੰਦਗੀ। ਸਫਲਤਾ ਦੇ ਅਸਮਾਨ ਵਿਚ ਉਚੀਆਂ ਉਡਾਰੀਆਂ ਲਾਉਣਾ ਹੀ ਅਸਲ ਜ਼ਿੰਦਗੀ ਹੈ। ਉਚੀਆਂ ਉਡਾਰੀਆਂ ਲਈ ਖੰਭਾਂ ਦੀ ਨਹੀਂ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਹਿੰਮਤ ਦੀ ਲੋੜ ਹੁੰਦੀ ਹੈ, ਜਜ਼ਬੇ ਦੀ ਜ਼ਰੂਰਤ ਹੁੰਦੀ ਹੈ:
ਮੰਜ਼ਿਲ ਉਨਹੀ ਕੋ ਮਿਲਦੀ ਹੈ
ਜਿਨਕੇ ਸੁਪਨੇ ਮੇਂ ਜਾਨ ਹੋਤੀ ਹੈ
ਪੰਖ ਸੇ ਕੁਝ ਨਹੀਂ ਹੋਤਾ
ਹੌਸਲੇ ਸੇ ਉਡਾਨ ਹੋਤੀ ਹੈ:
ਸ¤ਚਮੁਚ ਹੀ ਵ¤ਡੇ ਹੌਸਲੇ ਅਤੇ ਦ੍ਰਿੜ੍ਹ ਇਰਾਦੇ ਵਾਲੇ ਇਨਸਾਨ ਹੀ ਵ¤ਡੀਆਂ ਮ¤ਲਾਂ ਮਾਰਨ ਦੇ ਯੋਗ ਹੁੰਦੇ ਹਨ। ਅਜਿਹੇ ਇਨਸਾਨ ਮੁਸ਼ਕਿਲਾਂ ਨੂੰ ਮੌਕਿਆਂ ਵਿਚ ਬਦਲਣ ਦਾ ਹੌਸਲਾ ਰ¤ਖਦੇ ਹਨ। ਅਜਿਹੀ ਹੀ ਇਕ ਮਿਸਾਲ ਹੈ ਸੁਭਰੀਤ ਕੌਰ ਘੁੰਮਣ ਦੀ, ਜਿਸਨੁੰ ਅ¤ਜ ਸਾਰੀ ਦੁਨੀਆਂ ਵਨ ਲੈਗ ਡਾਂਸਰ ਦੇ ਤੌਰ ਤੇ ਜਾਣੀ ਹੈ। ਸੰਗਰੂਰ ਦੇ ਲਾਗੇ ਝੂਕਰ ਪਿੰਡ ਦੀ ਰਹਿਣ ਵਾਲੀ ਸੁਭਰੀਤ ਨਾਲ
ਕੁਦਰਤ ਵ¤ਲੋਂ ਛੋਟੀ ਉਮਰੇ ਕਈ ਅਣਹੋਣੀਆਂ ਹੋਈਆਂ। ਪਿਓ ਦਾ ਹ¤ਥ ਸਿਰ ਤੋਂ ਉਠ ਗਿਆ। ਮਾਂ ਨੇ ਰ¤ਬ ਦੇ ਭਾਣੇ ਨੂੰ ਮਿ¤ਠਾ ਕਰਕੇ ਮੰਨ ਲਿਆ ਅਤੇ ਬ¤ਚਿਆਂ ਨੂੰ ਧੀਰਜ ਅਤੇ ਹੌਸਲੇ ਨਾਲ ਪਾਲਣਾ ਸ਼ੁਰੂ ਕੀਤਾ। ਸ਼ੁਭਰੀਤ ਬੀ. ਐਸ. ਸੀ. ਨਰਸਿੰਗ ਦੇ ਪਹਿਲੇ ਸਾਲ ਦੀ ਵਿਦਿਅਰਥਣ ਸੀ ਕਿ ਇਕ ਸੜਕ ਦੁਰਘਟਨਾ ਦੀ ਸ਼ਿਕਾਰ ਹੋ ਕੇ ਮੰਜੇ ਤੇ ਪੈ ਗਈ। ਡਾਕਟਰਾਂ ਦੀ ਲਾਪਰਵਾਹੀ ਨਾਲ ਇਕ ਲ¤ਤ ਕ¤ਟਣੀ ਪਈ।
ਡਾਂਸ ਦੀ ਸ਼ੌਕੀਨ ਸ਼ੁਭਰੀਤ ਨੇ ਇਸ ਮੁਸ਼ਕਲ ਘੜੀ ਵਿਚ ਜਦੋਂ ਕਿ ਵ¤ਡੇ ਵ¤ਡੇ ਡੋਲ ਜਾਂਦੇ ਹਨ, ਨਾ ਸਿਰਫ ਜ਼ਿੰਦਗੀ ਜਿਊਣ ਦਾ ਫੈਸਲਾ ਕੀਤਾ ਸਗੋਂ ਇਕ ਲ¤ਤ ਨਾਲ ਦੁਨੀਆਂ ਜਿ¤ਤਣ ਦਾ ਸੁਪਨਾ ਵੀ ਸਿਰਜ ਲਿਆ। ਇਸ ਗ¤ਲ ਦੀ ਪ੍ਰੇਰਨਾ ਉਸਨੂੰ ਵਿਨੋਦ ਠਾਕੁਰ ਤੋਂ ਮਿਲੀ ਜੋ ਬਿਨਾਂ ਲ¤ਤਾਂ ਤੋਂ ਸਿਰਫ ਬਾਹਾਂ ਦੇ ਸਹਾਰੇ ਡਾਂਸ ਕਰਕੇ ਭਾਰਤ ਦੇ ਹਰਮਨ ਪਿਆਰੇ ਟੀ. ਵੀ. ਪ੍ਰੋਗਰਾਮ ‘ਇੰਡੀਆ ਟੇਲੈਂਟ‘ ਰਾਹੀਂ ਸਾਰੀ ਦੁਨੀਆਂ ਵਿਚ ਪ੍ਰਸਿ¤ਧੀ ਖ¤ਟ ਚੁ¤ਕਾ ਹੈ। ਸ਼ੁਭਰੀਤ ਨੇ ਵੀ ਇਸੇ ਪ੍ਰੋਗਰਾਮ ਰਾਹੀਂ ਆਪਣੀ ਕਲਾ ਦਾ ਲੋਹਾ ਮਨਵਾਇਆ। ਇਕ ਲ¤ਤ ਨਾਲ ਆਈਟਮ ਸਾਂਗ ਤੇ ਡਾਂਯ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਪਰ ਸ਼ੁਭਰੀਤ ਨੇ ਇਹ ਕਮਾਲ ਕਰ ਦਿਖਾਇਆ। 27 ਸਾਲਾ ਇਸ ਖੂਬਸੂਰਤ ਮੁਟਿਆਰ ਨੇ ਆਪਣੀ ਅਪੰਗਤਾ ਨੂੰ ਵੇਖ ਢੇਰੀ ਢਾਉਣ ਦੀ ਬਜਾਏ ਜ਼ਿੰਦਾਦਿਲੀ ਦਾ ਸਬੂਤ ਦੇ ਕੇ ਨਾ ਸਿਰਫ ਆਪਣਾ, ਆਪਣੇ ਪਰਿਵਾਰ ਦਾ ਸਗੋਂ ਆਪਣੇ ਪਿੰਡ, ਰਾਜ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਕਿ¤ਤੇ ਵਜੋਂ ਮੇਕਅਪ ਆਰਟਿਸਟ ਸ਼ੁਭਰੀਤ ਘੁੰਮਣ ਜ਼ਿੰਦਗੀ ਵਿਚ ਹੋਰ ਅ¤ਗੇ ਵਧਣਾ ਚਾਹੁੰਦੀ ਹੈ ਅਤੇ ਆਪਣੇ ਵਰਗਿਆਂ ਲਈ ਇਕ ਡਾਂਸ ਸਕੂਲ ਖੋਲ੍ਹਣਾ ਚਾਹੁੰਦੀ ਹੈ।
ਕਾਮਯਾਬੀ ਪ੍ਰਾਪਤ ਕਰਨ ਦੀ ਪ੍ਰੇਰਨਾ ਕਦੋਂ ਮਿਲਦੀ ਹੈ, ਉਦੋਂ ਮਿਲਦੀ ਹੈ ਜਦੋਂ ਸਾਡਾ ਕੋਈ ਉਦੇਸ਼ ਹੋਵੇ, ਮੰਜ਼ਿਲ ਹੋਵੇ, ਟੀਚਾ ਹੋਵੇ। ਜੀਵਨ ਉਦੇਸ਼ ਨੂੰ ਹਾਸਲ ਕਰਨ ਦੀ ਇ¤ਛਾ ਹੋਵੇ, ਦ੍ਰਿੜ੍ਹ ਇਰਾਦਾ ਹੋਵੇ। ਜੀਵਨ ਟੀਚੇ ਪ੍ਰਤੀ ਪ੍ਰਤੀਬ¤ਧਤਾ ਹੋਵੇ, ਵਚਨਬ¤ਧਤਾ ਹੋਵੇ, ਮਿਹਨਤ ਕਰਨ ਦਾ ਜਜ਼ਬਾ ਹੋਵੇ, ਹਿੰਮਤ ਹੋਵੇ, ਹੌਸਲਾ ਹੋਵੇ।
ਅਜਿਹੇ ਜਜ਼ਬੇ ਦੀ ਇਕ ਹੋਰ ਉਦਾਹਰਣ ਵਿਸ਼ਵਰੂਪ ਰਾਏ ਚੌਧਰੀ ਦੀ ਹੈ। ਰਾਏ ਚੌਧਰੀ ਨੇ ਬਚਪਨ ਵਿਚ ਹੀ ਇਕ ਮੰਜ਼ਿਲ ਮਿ¤ਥ ਲਈ ਸੀ ਕਿ ਉਹ ਗਿਨੀਜ਼ ਬੁ¤ਕ ਦਾ ਰਿਕਾਰਡ ਹੋਲਡਰ ਬਣੇਗਾ। ਦੂਜੇ ਪਾਸੇ ਕੁਦਰਤ ਨੇ ਵਿਸ਼ਵਰੂਪ ਰਾਏ ਚੌਧਰੀ ਨਾਲ ਜਨਮ ਤੋਂ ਹੀ ਇਕ ਮਜ਼ਾਕ ਕੀਤਾ ਕਿ ਉਸਦੇ ਦਿਲ ਵਿਚ ਜਨਮ ਤੋਂ ਹੀ ਛੋਟਾ ਛੇਦ ਯਾਨਿ ਮੋਰੀ ਸੀ, ਜਿਸ ਲਈ 4 ਸਾਲ ਦੀ ਉਮਰ ਵਿਚ ਅਪਰੇਸ਼ਨ ਕਰਨਾ ਪਿਆ ਸੀ। ਰਾਏ ਚੌਧਰੀ ਦੇ ਮਾਪਿਆਂ ਨੂੰ ਡਾਕਟਰਾਂ ਨੇ ਕਿਹਾ ਕਿ ਇਸ ਤੋਂ ਕੋਈ ਵੀ ਭਾਰੀ ਕੰਮ ਨਾ ਕਰਵਾਇਆ ਜਾਵੇ ਅਤੇ ਨਾ ਹੀ ਕੋਈ ਜ਼ੋਰ ਵਾਲੀ ਕਸਰਤ ਇਹ ਕਰੇ। ਸੋ ਰਾਏ ਚੌਧਰੀ ਨੂੰ ਸਪੈਸ਼ਲ ਬ¤ਚਿਆਂ ਵਾਂਗ ਹੀ ਪਾਲਿਆ ਗਿਆ। ਦੂਜੇ ਪਾਸੇ ਉਸਦੇ ਮਨ ਵਿਚ ਕੁਝ ਕਰ ਗੁਜ਼ਰਨ ਦਾ ਸੁਪਨਾ ਮਚਲ ਰਿਹਾ ਸੀ, ਜਿਉਂ ਜਿਉਂ ਉਮਰ ਵ¤ਧ ਰਹੀ ਸੀ, ਉਹ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਬੇਤਾਬ ਹੋ ਰਿਹਾ ਸੀ।
ਇਹਨਾਂ ਹੀ ਦਿਨਾਂ ਵਿਚ ਉਸਨੇ ਬਰੁਸਲੀਬਾਕੇ ਪੜ੍ਹਿਆ ਅਤੇ ਉਸ ਤੋਂ ਬੇਹ¤ਦ ਪ੍ਰੇਰਿਤ ਹੋਇਆ। ਬਰੁਸਲੀ ਨੇ 9 ਜਨਵਰੀ 1940 ਨੂੰ ਇਕ ਪ¤ਤਰ ਲਿਖਿਆ ਸੀ ਜਿਸ ਨੂੰ ‘ਏ ਸੀਕਰਟ ਲੈਟਰ ਟੂ ਆਈਸੈਲਫ‘ ਨਾਲ ਯਾਦ ਕੀਤਾ ਜਾਂਦਾ ਹੈ। ਇਸ ਪ¤ਤਰ ਵਿਚ ਬਰੁਸਲੀ ਨੇ ਆਪਣੀਆਂ ਉਹਨਾਂ ਇ¤ਛਾਵਾਂ ਦਾ ਜ਼ਿਕਰ ਕੀਤਾ ਸੀ, ਜਿਹਨਾਂ ਨੂੰ ਉਹ ਅਗਲੇ ਦਸ ਸਾਲਾਂ ਵਿਚ ਪੂਰੀਆਂ ਕਰਨਾ ਚਾਹੁੰਦਾ ਸੀ। ਇਕ ਇ¤ਛਾ ਅਨੁਸਾਰ ਉਸ ਨੇ ਲਿਖਿਆ ਸੀ ਕਿ 1980 ਤ¤ਕ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਅਭਿਨੇਤਾ ਹੋਵੇਗਾ। ਇਸ ਪ¤ਤਰ ਨੂੰ ਉਹ ਹਮੇਸ਼ਾ ਜੇਬ ਵਿਚ ਰ¤ਖਦਾ ਸੀ ਅਤੇ ਹਰ ਰੋਜ਼ ਇਸਨੂੰ ਪੜ੍ਹਦਾ ਅਤੇ ਆਪਣੀ ਇ¤ਛਾ ਨੂੰ ਕਲਪਨਾ ਵਿਚ ਪੂਰੇ ਹੁੰਦੇ ਵੇਖਦਾ। 1973 ਵਿਚ ਉਸਦੀ ਫਿਲਮ ‘ਐਂਟਰ ਦੀ ਡ੍ਰੈਗਨ‘ ਰਿਲੀਜ਼ ਹੋਈ ਅਤੇ ਉਹ ਪ੍ਰਸਿ¤ਧੀ ਦੀ ਸਿਖਰ ਤੇ ਪਹੁੰਚ ਗਿਆ। ਉਸਦਾ ਨਾਮ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਹੀਰੋਆਂ ਦੀ ਸੂਚੀ ਵਿਚ ਆ ਗਿਆ।
ਬਰੁਸਲੀ ਦੀ ਇਸ ਤਕਨੀਕ ਤੋਂ ਵਿਸ਼ਵਰੂਪ ਰਾਏ ਚੌਧਰੀ ਬਹੁਤ ਪ੍ਰਭਾਵਿਤ ਹੋਇਆ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਉਸਨੇ ਵਰਲਡ ਰਿਕਾਰਡ ਹੋਲਡਰ ਬਣਨ ਲਈ ਡੰਡ ਕ¤ਢਦ (ਪੁਸ਼ ਅ¤ਪ) ਲਾਉਣ ਦਾ ਰਾਹ ਚੁਣਿਆ। ਰਾਏ ਚੌਧਰੀ ਦਾ ਕਹਿਣਾ ਸੀ ਕਿ ਉਸਨੂੰ ਪਤਾ ਸੀ ਕਿ ਆਤਮ ਵਿਸ਼ਵਾਸ ਨਾਲ ਸਰੀਰ ਦੀ ਬਾਇਓਲਾਜੀ ਵੀ ਬਦਲੀ ਜਾ ਸਕਦੀ ਹੈ। ਉਸਨੇ ਪੁਸ਼ਅ¤ਪ ਲਾਉਣ ਦਾ ਅਭਿਆਸ ਸ਼ੁਰੂ ਕੀਤਾ। ਪੂਰੀ ਮਿਹਨਤ ਅਤੇ ਸ਼ਿ¤ਦਤ ਨਾਲ ਉਹ ਲਗਾਤਾਰ ਅਭਿਆਸ ਕਰਦਾ ਰਿਹਾ। ਉਸਨੇ ਬਰੁਸਲੀ ਵਾਂਗ ਦਿਨ ਵਿਚ ਕਈ ਵਾਰ ਇਹ ਸੋਚਣਾ ਸ਼ੁਰੂ ਕੀਤਾ ਕਿ ਉਹ ਗਿਨੀਜ਼ ਬੁ¤ਕ ਦਾ ਰਿਕਾਰਡ ਹੋਲਡਰ ਬਣ ਗਿਆ ਹੈ। ਕਲਪਨਾ ਵਿਚ ਉਹ ਮਿੰਟ ਵਿਚ ਸੈਂਕੜੇ ਪੁਸ਼ਅਪ ਲਾ ਦਿੰਦਾ ਸੀ। ਆਖਿਰ ਉਸਨੇ ਕਲਪਨਾ ਨੂੰ ਹਕੀਕਤ ਵਿਚ ਬਦਲਣ ਦਾ ਫੈਸਲਾ ਕੀਤਾ। 7 ਅਪ੍ਰੈਲ 2007 ਵਿਚ ਉਸਨੇ ਦਿ¤ਲੀ ਦੇ ਹੋਟਲ ਲੀ-ਮੈਰੀਡਨ ਵਿਚ ਲੋਕਾ ਅਤੇ ਮੀਡੀਆ ਦੇ ਸਾਹਮਣੇ ਇਕ ਮਿੰਟ ਵਿਚ 198 ਪੁਸ਼ ਅ¤ਪ ਲਾ ਕੇ ਪੁਰਾਣਾ ਰਿਕਾਰਡ ਤੋੜ ਕੇ ਆਪਣਾ ਨਾਮ ਦਰਜ ਕਰਵਾ ਲਿਆ। ਵਿਸ਼ਵਰੂਪ ਰਾਏ ਚੌਧਰੀ ਨੇ ਬੇਮਿਸਾਲ ਇ¤ਛਾ ਸ਼ਕਤੀ, ਆਤਮ ਵਿਸ਼ਵਾਸ, ਸੰਕਲਪ ਸ਼ਕਤੀ ਅਤੇ ਮਿਹਨਤ ਨਾਲ ਆਪਣੀ ਮਿ¤ਥੀ ਮੰਜ਼ਿਲ ਨੂੰ ਸਰ ਕਰਕੇ ਇਹ ਦਰਸਾ ਦਿ¤ਤਾ ਕਿ ਮਨੁ¤ਖ ਸਰੀਰਕ ਕਮਜ਼ੋਰੀ ਉਤੇ ਫਤਿਹ ਪਾਉਣ ਦੀ ਸਮਰ¤ਥਾ ਰ¤ਖਦਾ ਹੈ। ਅਜਿਹਾ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਕੋਈ ਉਦੇਸ਼ ਬਣਾ ਕੇ ਉਸਦੀ ਪੂਰਤੀ ਲਈ ਦਿਲ ਜਾਨ ਨਾਲ ਲ¤ਗ ਜਾਂਦੇ ਹਾਂ। ਮਨ ਦੇ ਨਾਲ ਹੀ ਜਿ¤ਤ ਹੁੰਦੀ ਅਤੇ ਮਨ ਦੇ ਨਾਲ ਹੀ ਹਾਰ ਕਿਉਂ ਫਿਰ ਨਾ ਹਮੇਸ਼ਾ ਜਿ¤ਤਣ ਲਈ ਖੇਡਿਆ ਜਾਵੇ। ਇਸੇ ਤਰ੍ਹਾਂ ਅਸਾਮ ਦੇ ਰਹਿਣ ਵਾਲੇ ਮਹਾਂਦੇਵ ਡੇਕਾ ਦੀ ਮਿਸਾਲ ਹੈ। ਆਪਣੀ ਇ¤ਛਾ ਸ਼ਕਤੀ ਨਾਲ ਉਹ 2002 ਵਿਚ ਮਿਸਟਰ ਯੂਨੀਵਰਸਲ ਚੁਣਿਆ ਗਿਆ ਸੀ। ਜਦੋਂ ਕਿ ਉਸ ਤੋਂ ਪਹਿਲਾਂ ਉਸਦੀ ਓਪਨ ਹਾਰਟ ਸਰਜਰੀ ਹੋ ਚੁ¤ਕੀ ਸੀ। ਇਕ ਹੋਰ ਉਦਾਹਰਣ ਲਤਾ ਤਾਈ ਦੀ ਵੀ ਲਈ ਜਾ ਸਕਦੀ ਹੈ। 65 ਸਾਲਾਂ ਦੀ ਲਤਾ ਤਾਈ ਪੂਨੇ ਵਿਚ ਇਕ ਤਿੰਨ ਕਿਲੋਮੀਟਰ ਮੈਰਾਥਨ ਦੌੜ ਵਿਚ ਦੌੜੀ। ਨੰਗੇ ਪੈਰਾਂ ਵਾਲੀ ਔਰਤ ਜਿਸਦੇ ਸਧਾਰਨ ਜਿਹੀ ਸਾੜੀ ਪਹਿਨੀ ਹੋਈ ਸੀ, ਨੁੰ ਦੇਖ ਕੇ ਸਾਰੇ ਦੰਗ ਰਹਿ ਗਏ, ਜਦੋਂ ਉਹ ਹਾਜ਼ਰ ਐਥਲੀਟਾਂ ਨੂੰ ਪਿ¤ਛੇ ਛ¤ਡਦੀ ਹੋਈ ਪਹਿਲੇ ਸਥਾਨ ਤੇ ਆਈ। ਉਹ ਸਿਰਫ ਪੈਸੇ ਲਈ ਦੌੜੀ ਸੀ। ਉਸਨੇ ਆਪਣੇ ਪਤੀ ਦਾ ਇਲਾਜ ਕਰਵਾਉਣਾ ਸੀ। ਜਦੋਂ ਲੋਕਾਂ ਨੂੰ ਉਸਦੀ ਆਰਥਿਕ ਹਾਲਤ ਦਾ ਪਤਾ ਲ¤ਗਾ ਤਾਂ ਇਨਾਮੀ ਰਾਸ਼ੀ ਤੋਂ ਇਲਾਵਾ ਉਸਨੁੰ ਲ¤ਖਾਂ ਰੁਪਏ ਹੋਰ ਬਣ ਗਏ ਸਨ। ਇਹੀ ਕਮਾਲ ਹੁੰਦੀ ਹੈ ਇ¤ਛਾ ਸ਼ਕਤੀ ਦੀ।
ਇ¤ਛਾ ਸ਼ਕਤੀ ਦੀ ਪਗਡੰਡੀ ਹੀ ਤੁਹਾਨੂੰ ਸਫਲਤਾ ਦੀ ਟੀਸੀ ਤੇ ਪਹੁੰਚਾ ਸਕਦੀ ਹੈ। ਕਾਮਯਾਬੀ ਦਾ ਇਕੋ ਇਕ ਰਾਜ਼ ਹੈ ਸਫਲਤਾ ਦੀ ਇ¤ਛਾ ਰ¤ਖਣਾ। ਕਿਸੇ ਚੀਜ਼ ਦੀ ਸਫਲਤਾ ਦੀ ਇ¤ਛਾ ਰ¤ਖਣਾ। ਕਿਸੇ ਉਦੇਸ਼ ਦੀ, ਮੰਤਵ ਦੀ, ਲਕਸ਼ ਦੀ ਜਾਂ ਟੀਚੇ ਦੀ। ਸੋ ਸਫਲਤਾ ਦਾ ਮੁ¤ਖ ਸੂਤਰ ਤੁਹਾਡਾ ਉਦੇਸ਼ ਹੈ, ਮੰਜ਼ਿਲ ਹੈ ਅਤੇ ਉਸ ਮੰਜ਼ਿਲ ਤੇ ਪਹੁੰਚਣ ਦੀ ਇ¤ਛਾ ਹੈ, ਕਾਮਨਾ ਹੈ। ਜਿੰਨੀ ਡੂੰਘੀ ਕਾਮਨਾ ਹੋਵੇਗੀ, ਉਨੀ ਹੀ ਸਫਲਤਾ ਯਕੀਨੀ ਹੋਵੇਗੀ। ਜਿੰਨਾ ਵਿਸ਼ਵਾਸ ਤੁਹਾਨੂੰ ਆਪਣੀ ਸਫਲਤਾ ਦੇ ਹੋਵੇਗਾ, ਉਨੀ ਹੀ ਸਫਲਤਾ ਤੁਹਾਡੇ ਪੈਰਾਂ ਵਿਚ ਹੋਵੇਗੀ। ਹੈਨਰੀ ਫੋਰਡ ਠੀਕ ਹੀ ਕਹਿੰਦਾ ਹੈ ਕਿ ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਕਰ ਸਕਦੇ ਹੋ ਜਾਂ ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਨਹੀਂ ਕਰ ਸਕਦੇ, ਤਾਂ ਦੋਵਾਂ ਸਥਿਤੀਆਂ ਵਿਚ ਤੁਸੀਂ ਹੀ ਠੀਕ ਹੋ। ਇਕ ਗ¤ਲ ਤਾਂ ਸਪਸ਼ਟ ਹੈ ਕਿ ਜਿੰਨੀ ਡੂੰਘੀ ਕਾਮਨਾ ਤੁਸੀਂ ਕਾਮਯਾਬੀ ਲਈ ਆਪਣੇ ਮਨ ਵਿਚ ਰ¤ਖਦੇ ਹੋ, ਉਨੀ ਸਫਲਤਾ ਪ੍ਰਾਪਤ ਕਰਨ ਦੇ ਮੌਕੇ ਵ¤ਧ ਹੁੰਦੇ ਹਨ।
ਸੁਕਰਾਤ ਬਾਰੇ ਇਕ ਕਥਾ ਪ੍ਰਸਿ¤ਧ ਹੈ, ਕਿਸੇ ਨੇ ਸੁਕਰਾਤ ਤੋਂ ਕਾਮਯਾਬੀ ਦਾ ਰਾਜ਼ ਪੁ¤ਛਿਆ। ਕ¤ਲ੍ਹ ਸਵੇਰੇ ਨਦੀ ਤੇ ਆਈਂ ਉਥੇ ਦਸਾਂਗੇ, ਤੈਨੂੰ ਕਾਮਯਾਬੀ ਦਾ ਰਾਜ਼‘‘ ਸੁਕਰਾਤ ਨੇ ਨੌਜਵਾਨ ਨੂੰ ਕਿਹਾ।
ਦੂਜੇ ਦਿਨ ਉਹ ਨੌਜਵਾਨ ਸੁਕਰਾਤ ਨੂੰ ਮਿਲਣ ਨਦੀ ਤੇ ਪਹੁੰਚ ਗਿਆ। ਸੁਕਰਾਤ ਉਸ ਨੂੰ ਨਦੀ ਵਿਚ ਡੂੰਘੇ ਪਾਣੀ ਵ¤ਲ ਲੈ ਗਿਆ। ਅਚਾਨਕ ਹੀ ਸੁਕਰਾਤ ਨੇ ਉਸ ਲੜਕੇ ਦਾ ਸਿਰ ਫੜ ਕੇ ਪਾਣੀ ਵਿਚ ਡੋਬ ਦਿ¤ਤਾ। ਮੁੰਡੇ ਦਾ ਸਾਹ ਰੁਕ ਗਿਆ। ਉਹ ਤੜਫਣ ਲ¤ਗਾ ਅਤੇ ਬਾਹਰ ਨਿਕਲਣ ਦਾ ਯਤਨ ਕਰਨ ਲ¤ਗਾ। ਜਦੋਂ ਸੁਕਰਾਤ ਨੂੰ ਲ¤ਗਾ ਕਿ ਹੁਣ ਇਹ ਲੜਕਾ ਕਿਤੇ ਮਰ ਹੀ ਨਾ ਜਾਵੇ ਤਾਂ ਉਸਨੇ ਉਸ ਮੁੰਡੇ ਨੂੰ ਛ¤ਡ ਦਿ¤ਤਾ। ਮੁੰਡਾ ਪਾਣੀ ਤੋਂ ਮੂੰਹ ਬਾਹਰ ਕ¤ਢ ਕੇ ਡੂੰਘੇ ਡੂੰਘੇ ਸਾਹ ਲਵੇ। ਜਦੋਂ ਮੁੰਡੇ ਨੂੰ ਥੋੜ੍ਹੀ ਹੋਸ਼ ਆਈ ਤਾਂ ਸੁਕਰਾਤ ਨੇ ਪੁ¤ਛਿਆ:
‘‘ਜਦ ਤੇਰਾ ਮੂੰਹ ਪਾਣੀ ਵਿਚ ਡੁ¤ਬਿਆ ਹੋਇਆ ਸੀ ਤਾਂ ਸਭ ਤੋਂ ਵ¤ਧ ਤੈਨੂੰ ਕਿਸ ਚੀਜ਼ ਦੀ ਇ¤ਛਾ ਸੀ?’’
‘‘ਹਵਾ ਦੀ, ਸਾਹ ਲੈਣ ਦੀ‘‘ ਉਸ ਨੌਜਵਾਨ ਦਾ ਜਵਾਬ ਸੀ। ‘‘ਬ¤ਸ ਇਹੀ ਤਾਂ ਸਫਲਤਾ ਦਾ ਰਾਜ਼ ਹੈ, ਇਹੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ। ਕਾਮਯਾਬੀ ਦੀ ਇ¤ਛਾ ਜੇ ਉਨੀ ਡੂੰਘੀ ਅਤੇ ਤੀਬਰ ਹੋਵੇ, ਜਿੰਨੀ ਕਿ ਡੁ¤ਬਣ ਵਾਲੇ ਲਈ ਹਵਾ ਦੀ ਇ¤ਛਾ ਹੁੰਦੀ ਹੈ, ਤਾਂ ਹੀ ਸਫਲਤਾ ਪ੍ਰਾਪਤ ਹੁੰਦੀ ਹੈ। ਇਹੀ ਹੈ ਸਫਲਤਾ ਦਾ ਰਾਜ਼। ਜਿੰਨੀ ਡੂੰਘੀ ਇ¤ਛਾ ਉਨੀ ਹੀ ਯਕੀਨੀ ਸਫਲਤਾ‘‘ ਸੁਕਰਾਤ ਦਾ ਜਵਾਬ ਸੀ।
ਇਕ ਹੋਰ ਗ¤ਲ ਵੀ ਯਾਦ ਰ¤ਖਣੀ ਚਾਹੀਦੀ ਹੈ, ਜਿ¤ਥੇ ਇ¤ਛਾ ਤੀਬਰ ਹੋਵੇਗੀ, ਡੂੰਘੀ ਹੋਵੇਗੀ, ਪ੍ਰਬ¤ਲ ਹੋਵੇਗੀ, ਉਥੇ ਮੁਸ਼ਕਿਲਾਂ ਪ੍ਰਬ¤ਲ ਨਹੀਂ ਹੋ ਸਕਦੀਆਂ, ਡੂੰਘੀਆਂ ਨਹੀਂ ਹੋ ਸਕਦੀਆਂ। ਇ¤ਛਾ ਸ਼ਕਤੀ ਮੁਸ਼ਕਿਲਾਂ ਨੂੰ ਢਾਹੁਣ ਦੀ ਸਮਰ¤ਥਾ ਰ¤ਖਦੀ ਹੈ। ਸੰਸਾਰ ਜੇਤੂ ਮੁ¤ਕੇਬਾਜ਼ ਮੁਹੰਮਦ ਅਲੀ ਨੂੰ ਕਿਸੇ ਨੇ ਇ¤ਛਾ ਸ਼ਕਤੀ ਦੀ ਅਹਿਮੀਅਤ ਬਾਰੇ ਪੁ¤ਛਿਆ ਤਾਂ ਉਸਦਾ ਜਵਾਬ ਸੀ:
‘‘ਬਹੁਤ ਜ਼ਿਆਦਾ ਬਲਕਿ ਸਭ ਤੋਂ ਵ¤ਧ ਅਹਿਮ ਮਨੁ¤ਖ ਵਿਚ ਇ¤ਛਾ ਦਾ ਹੋਣਾ ਹੈ। ਫਰਜ਼ ਕਰੋ ਮੈਂ ਚਿੰਤਾ ਵਿਚ ਹਾਂ। ਮੇਰੇ ਵਿਰੋਧੀ ਮੁ¤ਕੇਬਾਜ਼ ਨੇ ਅਜਿਹਾ ਪੰਚ ਮਾਰਿਆ ਕਿ ਮੈਂ ਥ¤ਲੇ ਡਿ¤ਗ ਪਿਆ। ਮੇਰੇ ਅ¤ਖਾਂ ਸਾਹਮਣੇ ਤਾਰੇ ਕ¤ਢ ਰਰੇ ਹਨ। ਮੈਂ ਹੋਸ਼ ਗਵਾ ਰਿਹਾ ਹਾਂ। ਰੈਫਰੀ ਇਕ ਦੋ ਤਿੰਨ ਚਾਰ ਗਿਣ ਰਿਹਾ ਹੈ। ਜੇ ਮੇਰੀ ਇ¤ਛਾ ਸ਼ਕਤੀ ਪ੍ਰਬ¤ਲ ਹੋਵੇਗੀ, ਤਕੜੀ ਹੋਵੇਗੀ ਤਾਂ ਅੰਦਰੋਂ ਆਵਾਜ਼ ਆਵੇਗੀ, ਉਠ, ਜਿ¤ਤ ਤੇਰੀ ਹੈ, ਉਠ, ਜਿ¤ਤ ਤੇਰੀ ਹੈ। ਸੋ ਇਸ ਤਰ੍ਹਾਂ ਇ¤ਛਾ ਸ਼ਕਤੀ ਹੀ ਜਿ¤ਤ ਦਿਵਾਉਂਦੀ ਹੈ।’’
ਸਿ¤ਖ ਇਤਿਹਾਸ ਤਾਂ ਅਜਿਹੀਆਂ ਅਨੇਕਾਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਸ਼ਹੀਦ ਬਾਬਾ ਦੀਪ ਸਿੰਘ ਇਯੇ ਸ਼ਕਤੀ ਦੇ ਸਹਾਰੇ ਸੀਸ ਤਲੀ ਤੇ ਧਰ ਕੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹਨ। ਜਦੋਂ ਤੁਹਾਡੇ ਵਿਚ ਜਿ¤ਤਣ ਦੀ ਇ¤ਛਾ ਹੋਵੇਗੀ ਤਾਂ ਤੁਹਾਡੇ ਹਰ ਕਦਮ ਵਿਚ ਵਿਸ਼ਵਾਸ ਪੈਦਾ ਹੋਵੇਗਾ। ਅਜਿਹੇ ਵਿਸ਼ਵਾਸ ਨਾਲ ਹੀ ਉਛਾਲੇ ਹੋਏ ਪ¤ਥਰ ਅਸਮਾਨ ਵਿਚ ਸੁਰਾਖ ਕਰਨ ਦੇ ਸਮਰ¤ਥ ਹੁੰਦੇ ਹਨ। ਜੇ ਕਾਮਯਾਬੀ ਦੀ ਕਾਮਨਾ ਹੋਵੇ, ਕਦਮਾਂ ਵਿਚ ਵਿਸ਼ਵਾਸ ਹੋਵੇ, ਨਿਗਾ ਮੰਜ਼ਿਲ ਤੇ ਹੋਵੇ, ਮਨ ਵਿਚ ਦ੍ਰਿੜ੍ਹ ਇਰਾਦਾ ਹੋਵੇ, ਹ¤ਡ ਭੰਨਵੀਂ ਮੁਸ਼¤ਕਤ ਕਰਨ ਦੀ ਆਦਤ ਹੋਵੇ, ਮੰਜ਼ਿਲ ਤੇ ਪਹੁੰਚਣ ਲਈ ਵਚਨਬ¤ਧਤਾ ਹੋਵੇ, ਨਿਸ਼ਠਾ ਹੋਵੇ, ਪ੍ਰਤੀਬ¤ਧਤਾ ਹੋਵੇ ਅਤੇ ਡਿ¤ਗ ਕੇ ਉਠਣ ਦੀ ਹਿੰਮਤ ਹੋਵੇ, ਹੌਸਲਾ ਹੋਵੇ, ਜਜ਼ਬਾ ਹੋਵੇ ਤਾਂ ਜਿ¤ਤ ਯਕੀਨੀ ਹੈ। ਉਦਾਸ ਮੌਸਮਾਂ ਵਿਚ ਸੰਜਮ ਕਾਇਮ ਰ¤ਖਣਾ ਤੇ ਕੁਦਰਤ ਵ¤ਲੋਂ ਲ¤ਗੀਆਂ ਸ¤ਟਾਂ ਨੂੰ ਮਰਦਾਂ ਵਾਂਗ ਝ¤ਲ ਕੇ ਸਾਬਤ ਕਦਮੀ ਰਹਿਣਾ ਵੀ ਸੂਰਮਗਤੀ ਹੁੰਦੀ ਹੈ। ਅਜਿਹੇ ਹਾਲਾਤ ਵਿਚ ਕਮਜ਼ੋਰ ਮਨੁ¤ਖ ਤਾਂ ਪੂਰਾ ਟੁ¤ਟ ਜਾਂਦਾ ਹੈ ਪਰ ਜੋ ਮੁਸ਼ਕਿਲਾਂ ਵਿਚੋਂ ਮੌਕੇ ਲ¤ਭ ਕੇ ਸਾਬਤ ਕਦਮ ਹੋਣ ਦੀ ਹਿੰਮਤ ਦਿੰਦੇ ਹਨ, ਉਹ ਸਫਲ ਮਨੁ¤ਖਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਜਾਂਦੇ ਹਨ।
ਬੰਗਲੌਰ ਸ਼ਹਿਰ ਵਿਚ ਰਹਿਣ ਵਾਲਾ ਰਮੇਸ਼ ਬਾਬੂ ਵੀ ਇਕ ਅਜਿਹਾ ਇਨਸਾਨ ਹੈ, ਜਿਸਨੇ ਔਖੇ ਹਾਲਾਤਾਂ ਦਾ ਮੁਕਾਬਲਾ ਵ¤ਡੀ ਹਿੰਮਤ ਨਾਲ ਕਰਕੇ ਕਾਮਯਾਬੀ ਦੀ ਇਕ ਮਿਸਾਲ ਪੈਦਾ ਕੀਤੀ ਹੈ। ਰਮੇਸ਼ ਦਾ ਬਾਪ ਜਵਾਨੀ ਵਿਚ ਰ¤ਬ ਨੂੰ ਪਿਆਰਾ ਹੋ ਗਿਆ ਸੀ। ਉਸ ਸਮੇਂ ਰਮੇਸ਼ ਦੀ ਉਮਰ ਸਿਰਫ 7 ਵਰ੍ਹਿਆਂ ਦੀ ਸੀ। ਰਮੇਸ਼ ਦੇ ਬਾਪ ਦੀ ਨਾਈ ਦੀ ਦੁਕਾਨ ਸੀ, ਉਸਦੀ ਮਾਂ ਦੁਕਾਨ ਚਲਾਉਣ ਤੋਂ ਅਸਮਰ¤ਥ ਸੀ। ਇਸ ਕਾਰਨ ਉਸਨੇ ਦੁਕਾਨ ਨੂੰ 150 ਰੁਪਏ ਮਹੀਨੇ ਕਿਰਾਏ ਤੇ ਦੇ ਦਿ¤ਤਾ ਅਤੇ ਲੋਕਾਂ ਦੇ ਘਰਾਂ ਵਿਚ ਸਫਾਈ ਦਾ ਕੰਮ ਕਰਕੇ ਗੁਜ਼ਾਰਾ ਕਰਨ ਲ¤ਗੀ। ਕਈ ਵਾਰ ਤਾਂ ਦੋ ਡੰਗ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ ਸੀ।
ਮਾਂ ਚਾਹੁੰਦੀ ਸੀ ਰਮੇਸ਼ ਪੜ੍ਹ ਲਿਖ ਕੇ ਵ¤ਡਾ ਅਫਸਰ ਬਣੇ। ਰਮੇਸ਼ ਨੇ ਬਾਰਵੀਂ ਤੋਂ ਬਾਅਦ ਇਲੈਕਟ੍ਰਾਨਿਕਸ ਵਿਚ ਡਿਪਲੋਮਾ ਕਰ ਲਿਆ। ਨੌਕਰੀ ਮਿਲੀ ਨਹੀਂ ਅਤੇ ਪਿਓ ਵਾਲਾ ਕਿ¤ਤਾ ਕਰਨ ਲ¤ਗਾ। ਉਸਨੇ ਹ¤ਡ ਭੰਨਵੀਂ ਮਿਹਨਤ ਕੀਤੀ ਅਤੇ ਕੁਝ ਪੈਸੇ ਜੋੜਨ ਲ¤ਗਾ। ਰਮੇਸ਼ ਦੇ ਮਨ ਵਿਚ ਵ¤ਡਾ ਆਦਮੀ ਬਣਨ ਦੀ ਰੀਝ ਸੀ। 1994 ਵਿਚ ਰਮੇਸ਼ ਨੇ ਮਾਰੂਤੀ 800 ਕਾਰ ਖਰੀਦੀ ਪਰ ਉਸ ਕੋਲ ਚਲਾਉਣ ਲਈ ਵਕਤ ਨਹੀਂ ਸੀ। ਇਸ ਲਈ ਉਸਨੇ ਕਾਰ ਨੂੰ ਕਿਰਾਏ ਤੇ ਦੇਣਾ ਸ਼ੁਰੂ ਕੀਤਾ। ਇਹੀ ਉਸਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ। 2004 ਤ¤ਕ ਉਸਨੇ 7 ਕਾਰਾਂ ਖਰੀਦ ਲਈਆਂ ਸਨ।
ਡਰਾਈਵਰਾਂ ਨੂੰ ਕਿਹਾ ਗਿਆ ਉਹ ਇੰਨੀ ਵਧੀਆ ਸਰਵਿਸ ਦੇਣ ਕਿ ਲੋਕ ਉਹਨਾਂ ਦੇ ਪ¤ਕੇ ਗਾਹਕ ਬਣ ਜਾਣ। ਹੌਲੀ ਹੌਲੀ ਕੰਮ ਵਧਣ ਲ¤ਗਾ। ਉਸਨੇ ਰਮੇਸ਼ ਟਰੈਵਲਜ਼ ਨਾਮ ਦੀ ਕੰਪਨੀ ਬਣਾਈ। ਉਸਨੇ 42 ਲ¤ਖ ਦੀ ਮਰਸੀਡੀਜ਼ ਖਰੀਦ ਕੇ ਲਗਜ਼ਰੀ ਗ¤ਡੀਆਂ ਕਿਰਾਏ ਤੇ ਦੇਣੀਆਂ ਵੀ ਸ਼ੁਰੂ ਕਰ ਦਿ¤ਤੀਆਂ। ਅ¤ਜ ਉਸ ਕੋਲ 100 ਤੋਂ ਵ¤ਧ ਕਾਰਾਂ ਹਨ, ਜਿਹਨਾਂ ਵਿਚ 17 ਮਰਸੀਡੀਜ਼, ਬੀ. ਐਮ. ਡਬਲਿਊ ਅਤੇ ਰੋਇਲ ਰੇਸਜ਼ ਹਨ। ਹਰ ਲਗਜ਼ਰੀ ਕਾਰ 5000 ਰੁਪਏ, ਦੂਜੀਆਂ ਕਾਰਾਂ 1000 ਰੁਪਏ ਪ੍ਰਤੀ ਕਾਰ ਲਾਭ ਦੇ ਰਹੀਆਂ ਹਨ। ਲ¤ਖਾਂ ਰੁਪਏ ਦੀ ਰੋਜ਼ਾਨਾ ਆਮਦਨ ਹੈ, ਕਮਾਲ ਹੈ ਰਮੇਸ਼ ਅਜੇ ਵੀ ਆਪਣੀ ਪਿਤਾ ਪੁਰਖੀ ਦੁਕਾਨ ਚਲਾ ਰਿਹਾ ਹੈ। 42 ਵਰ੍ਹਿਆਂ ਦੇ ਰਮੇਸ਼ ਦੀ ਇਹ ਕਥਾ ਇਸ ਗ¤ਲ ਦਾ ਸਬੂਤ ਹੈ ਕਿ ਜੇ ਮਨ ਵਿਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।


