Skip to content
Independent perspectives. Global stories.
BREAKING

ਮੌਜ

Share this story

ਕਹਾਣੀ
ਸਿਆਣੇ ਠੀਕ ਹੀ ਕਹਿੰਦੇ ਹਨ, ਕੱਲ੍ਹਾ ਤਾਂ ਰੁੱਖ ਵੀ ਨਾ ਹੋਵੇ। ਕੱਲ੍ਹੇ ਬੰਦੇ ਦਾ ਤਾਂ ਕੋਈ ਹੱਜ ਨਹੀਂ ਹੁੰਦਾ। ਰੌਣਕਾਂ ਤਾਂ ਹਮੇਸ਼ਾਂ ਬੰਦਿਆਂ ਨਾਲ ਹੁੰਦੀਆਂ ਹਨ। ਬੰਦਾ, ਬੰਦੇ ਦਾ ਦਾਰੂ ਹੁੰਦਾ ਹੈ। ਸੁੱਖ-ਦੁੱਖ, ਖੁਸੀ-ਗਮੀ ਵਾਸਤੇ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ।
ਠਆਹ ਗੱਲ ਹਮੇਸ਼ਾਂ ਆਪਣੇ ਦੋਸਤ ਰਵੀ ਨਾਲ ਕਰਦਾ। ਰਵੀ ਤਾਂ ਕੱਲ੍ਹਾ ਰਹਿ ਕੇ ਬੜਾ ਖੁਸ਼ ਰਹਿੰਦਾ ਹੈ ਤੇ ਉਲਟਾ ਮੈਨੂੰ ਵੀਕਈ ਵਾਰ ਆਖਦਾ, ਠਯਾਰ ਵਰਿੰਦਰ ਕੀ ਰੱਖਿਆ ਘਰ ਵਾਲਿਆਂ ਕੋਲ? ਬੰਦਾ ਕੱਲ੍ਹਾ ਹੋਵੇ ਤਾਂ ਸੁੱਖ ਹੀ ਸੁੱਖ ਹੁੰਦਾ ਹੈ। ਮੌਜ ਨਾਲ ਖਾਉ, ਨਾ ਕੋਈ ਰਾਗ ਤੇ ਨਾਕੋਈ ਫਿਕਰ।ੂ
ਰਵੀ ਦਾ ਘਰ ਪਟਿਆਲੇ ਸੀ, ਉਸਨੇ ਮਰਜ਼ੀ ਨਾਲ ਆਪਣੇ ਘਰ ਤੋਂ ਦੂਰ ਅੰਮ੍ਰਿਤਸਰ ਬਦਲੀ ਕਰਵਾਈ ਹੋਈ ਸੀ। ਮੈਂ ਤੇ ਰਵੀ ਦੋਵੇਂ ਇੱਕੋ ਦਫ਼ਤਰ ਵਿੱਚ ਕੰਮ ਕਰਦੇ ਸਾਂ। ਪਿੱਛੇ ਜਿਹੇ ਮੇਰਾ ਵਿਆਹ ਹੋਇਆ ਸੀ। ਰਵੀ ਮੇਰੇ ਨਾਲੋਂ ਕੋਈ ਚਾਰ ਕੁ ਸਾਲ ਵੱਡਾ ਹੈ। ਰਵੀ ਘਰੋਂ ਬੜਾ ਸੌਖਾ ਹੈ। ਵੱਡਾ ਭਰਾ ਐ¤ਸ.ਡੀ.ਓ., ਪਿਉ ਚੰਗਾ ਵਪਾਰੀ ਹੈ ਤੇ ਦੋ ਭੈਣਾਂ ਹਨ, ਉਹ ਵੀ ਚੰਗੇ ਘਰਾਂ ਵਿੱਚ ਵਿਆਹੀਆਂ ਗਈਆਂ ਹਨ। ਘਰ ‘ਚ ਪੈਸੇ ਧੇਲੇ ਦੀ ਕੋਈ ਘਾਟ ਨਹੀਂ।ੂ
ਠਰਵੀ ਯਾਰ ਤੂੰ ਵੀ ਹੁਣ ਵਿਆਹ ਕਰ ਛੱਡ..।ੂ. ਕੀ ਰੱਖਿਆ ਵਿਆਹ ‘ਚ? ਹੁਣ ਜਿੱਥੇ ਮਰਜ਼ੀ ਮੌਜ ਕਰੋ, ਜਿਹੜੀ ਮਰਜ਼ੀ ਕੁੜੀ ਨਾਲ ਜਿੱਥੇ ਮਰਜ਼ੀ ਘੁੰਮੋ ਜਦ ਵਿਆਹ ਹੋਗਿਆ ਤਾਂ ਸਾਲੀ ਜਨਾਨੀ ਨੇ ਪਾਬੰਦੀ ਲਗਾ ਦੇਣੀ ਹੈ.।ੂ
ਠਕੀ ਗੱਲਾਂ ਪਿਆ ਕਰਦਾ ਯਾਰ33? ਤੇਰਾ ਕੀ ਮੱਤਲਬ3.? ਜਨਾਨੀ ਦਾ ਰਿਸ਼ਤਾ ਸਿਰਫ ਸੈੇਕਸ ਤੱਕ ਹੀ ਸੀਮਿਤ ਹੁੰਦਾ ਹੈ? ਤੂੰ ਫਜੂਲ ਕਿਉਂ ਸੋਚਦਾ ਹੈਂ? ਜੋ ਸੁੱਖ ਘਰ ਪਰਵਾਰ ਵਿੱਚੋਂ ਬੰਦੇ ਨੂੰ ਮਿਲਦਾ ਹੈ, ਉਹ ਬਾਹਰ ਨਹੀਂ ਮਿਲ ਸਕਦਾ। ਜਨਾਨੀ ਦਾ ਪਿਆਰ, ਬੱਚਿਆਂ ਦਾ ਮੋਹ, ਬੰਦੇ ਲਈ ਕਿਸੇ ਸਵੱਰਗ ਤੋਂ ਘੱਟ ਨਹੀਂ.। ਤੂੰ ਬੈਠਾ ਗੱਲਾਂ ਪਿਆ ਮਾਰੀ ਜਾਂਦਾ।ੂ

ਠਉਏ ਮੂਰਖ ਪ੍ਰਾਣੀ! ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ..? ਛੱਡ ਯਾਰ ਵਰਿੰਦਰ ਘਰਵਾਲੀ ਦਾ ਪਿਆਰ, ਬੱਚਿਆਂ ਦਾ ਮੋਹ ਤੂੰ ਕਿਹੜੀਆਂ ਪੁਰਾਣੀਆਂ ਗੱਲਾਂ ਵਿੱਚ ਪੈ ਗਿਆ। ਮੈਨੂੰ ਤਾਂ ਇਹ ਸੱਭ ਮੁਸੀਬਤ ਲੱਗਦੀ ਹੈ। ਫਿਰ ਚਾਰ ਦਿਨ ਦੀ ਜਿੰਦਗੀ ਹੈ, ਕੱਲ੍ਹ ਦਾ ਕੁੱਝ ਪਤਾ ਨਹੀਂ। ਤੁਸੀਂ ਲੋਕ ਤਾਂ ਐਵੇਂ ਦੁੱਖ ਪੈਦਾ ਕਰ ਲੈਂਦੇ ਹੋ ਆਪਣੇ ਵਾਸਤੇ..। ਮੈਨੂੰ ਤਾਂ ਤੇਰੇ ਤੇ ਤਰਸ ਪਿਆ ਆਉਂਦਾ ਹੈ। ਤੂੰ ਤਾਂ ਵਿਆਹ ਕਰਵਾ ਕੇ ਫਸ ਗਿਆ ਹੈਂ..। ਮੇਰੇ ਵੱਲ ਦੇਖ ਕਿਵੇਂ ਐਸ਼ ਪਿਆ ਕਰਦਾ ਹਾਂ3। ਤੂੰ ਸਦਾ ਘਰ ਵੱਲ ਦੌੜਦਾ ਹੈ.।ੂ
ਠਤੈਨੂੰ ਕੀ ਪਤਾ ਘਰ ਦਾ ਸੁੱਖ ਕੀ ਹੁੰਦਾ ਹੈ..? ਜਦ ਦਫ਼ਤਰ ਤੋਂ ਘਰ ਜਾਂਦਾ ਹਾਂ ਤਾਂ ਤੇਰੀ ਭਰਜਾਈ ਬੜੇ ਪਿਆਰ ਨਾਲ ਮੇਰਾ ਸਵਾਗਤ ਕਰਦੀ ਹੈ। ਜਦ ਘਰ ਤੋਂ ਦਫ਼ਤਰ ਆਉਂਦਾ ਹਾਂ ਤਾਂ ਬੜੇ ਪਿਆਰ ਨਾਲ ਦੇਂਦੀ ਹੈ। ਉਸਦੇ ਦੋ ਮਿੱਠ-ਮਿੱਠੇ ਬੋਲ ਸਵਰੱਗ ਤੋਂ ਗੱਟ ਨਹੀਂ ਹੁੰਦੇ, ਧਰਮ ਨਾਲ, ਦਿਲ ਖਿੱਚ ਜਾਂਦਾ ਹੈ।
ਵਰਿੰਦਰ ਯਾਰ ਤੂੰ ਤਾਂ ੁਹਣ ਬੱਚਿਆਂ ਵਾਲੀਆਂ ਗੱਲਾਂ ਕਰਨ ਲੱਗ ਪਿਆ ਏਂ। ਮੈਂਨੂੰ ਤਾਂ ਤੇਰੀਆਂ ਆਹ ਗੱਲਾਂ ਸੁਣ ਕੇ ਹੱਸਾ ਜਿਹਾ ਆਉਂਦਾ ਪਿਆ ਹੈ3। ਸਾਲਿਆ ਤੂੰ ਕੋਈ ਬੱਚਾ ਹੈਂ ਤੈਨੂੰ ਤੇਰੀ ਘਰਵਾਲੀ ਤਿਆਰ ਕਰਕੇ ਭੇਜਦੀ ਹੈ। ਆਹ ਕੰਮ ਤਾਂ ਨੌਕਰ ਵੀ ਕਰ ਦਿੰਦੇ ਆ।
ਠਬੱਲੇ ਓਏ ਤੇਰੇ ਸ਼ੇਰ ਦੇ ਮੇਰੇ ਮੂਰਖ ਦੋਸਤ ਜਨਾਨੀ ਅਤੇ ਨੌਕਰ ‘ਚ ਫ਼ਰਕ ਨਹੀਂ ਹੁੰਦਾ.? ਜਨਾਨੀ ਨਾਲ ਘਰ ਚੱਲਦਾ ਹੈ ਤੇ ਬੱਚੇ ਸਾਡੇ ਕੱਲ੍ਹ ਦਾ ਭਵਿੱਖ ਹੁੰਦੇ ਹਨ..। ਕੱਲ੍ਹ ਵਾਸਤੇ ਤੇ ਬੱਚਿਆਂ ਵਾਸਤੇ ਵਿਆਹ ਕਰਵਾਉਣਾ ਬੜਾ ਜ਼ਰੂਰੀ ਹੁੰਦਾ ਹੈ..।
ਮੇਰੀਆਂ ਆਹ ਗੱਲਾਂ ਸੁਣ ਕੇ ਰਵੀ ਖਿਝ ਜਿਹਾ ਗਿਆ, ਪਰ ਆਪਣੀ ਗੱਲ ਤੋਂ ਟੱਸ ਦਾ ਮੱਸ ਨਾ ਹੋਇਆ। ਮੇਰੇ ਨਾਲ ਹਮੇਸ਼ਾਂ ਬਹਿਸ ਕਰਦਾ ਰਹਿੰਦਾ। ਮੈਂ ਵੀ ਇਹ ਗੱਲ ਪੱਕੀ ਤਰ੍ਹਾਂ ਦਿਲ ਵਿੱਚ ਦਾਰ ਲਈ ਸੀ ਕਿ ਰਵੀ ਨੂੰ ਆਪਣੀਆਂ ਗੱਲਾਂ ਰਾਹੀਂ ਤਿਆਰ ਜ਼ਰੂਰ ਕਰਨਾ ਹੈ। ਰਵੀ ਮੇਰੀ ਹਰ ਇੱਕ ਗੱਲ ਦਾ ਜਵਾਬ ਬੜੇ ਆਤਮ ਵਿਸ਼ਵਾਸ਼ ਨਾਲ ਦਿੰਦਾ।
ਠਯਾਰ ਵਰਿੰਦਰ ਤੁਸੀਂ ਲੋਕ ਆਪਣੇ ਕੱਲ੍ਹ ਦੀ ਖਾਤਰ ਆਪਣੇ ਸੁਨਿਹਰੇ ਅੱਜ ਨੂੰ ਕਿਉਂ ਤਬਾਹ ਕਰਦੇ ਹੋ। ਕੱਲ੍ਹ ਦੀ ਖਾਤਰ ਅੱਜ ਬਰਬਾਦ ਕੀਤਾ ਕੰਮ ਆਵੇਗਾ, ਇਸ ਗੱਲ ਦੀ ਕੀ ਜਮਾਨਤ ਹੈ ਕਿ ਆਉਣ ਵਾਲਾ ਕੱਲ੍ਹ ਚੰਗਾ ਹੀ ਹੋਵੇਗਾ। ਇਹ ਵੀ ਤਾਂ ਹੋ ਸਕਦਾ ਹੈ ਅੱਜ ਨਾਲੋਂ ਵੀ ਕਈ ਗੁਣਾਂ ਦੁੱਖਦਾਈ ਹੋਵੇ। ਇਹ ਵੀ ਤਾਂ ਹੋ ਸਕਦਾ ਕੱਲ੍ਹ ਨੂੰ ਦੇਖਣ ਲਈ ਜਿਉਂਦੇ ਵੀ ਰਹੋ ਜਾਂ ਨਹੀ। ਫਿਰ ਇਸ ਕੀ??
ਤੇਰਾ ਕੀ ਮੱਤਲਬ ਹੈ ਬੰਦੇ ਨੂੰ ਆਪਣੇ ਕੱਲ੍ਹ ਬਾਰੇ ਸੋਚਣਾ ਨਹੀਂ ਚਾਹੀਦਾ……….।
ਜੋ ਵੀ ਇਨਸਾਨ ਤਰੱਕੀ ਕਰਦਾ ਹੈ, ਉਹ ਸੱਭ ਉਸਦੇ ਬੀਤੇ ਹੋਏ ਕੱਲ੍ਹ ਦ ਿਮਿਹਨਤ ਦਾ ਨਤੀਜਾ ਹੁੰਦਾ ਹੈ। ਵੱਡੇ-ਵੱਡੇ ਸਮਾਜ ਸੇਵਕ, ਸੁਧਾਰਕ, ਇਨਕਾਲਬੀ, ਬੁੱਧੀਜੀਵੀ, ਸਿਆਸਤਦਾਨ ਇਹ ਸੱਭ ਬੀਤੇ ਹੋਏ ਕੱਲ੍ਹ ਦੀ ਮਿਹਨਤ ਹੁੰਦੇ ਹਨ33।
ਠਤੂੰ ਜੋ ਇਨਾਂ ਭਾਸਣ ਦੇ ਕੇ ਸਵੇਰ ਦਾ ਮੇਰਾ ਸਿਰ ਖਾਂਦਾ ਪਿਆ ਹੈ। ਅੱਗੋਂ ਪਤਾ ਨਹੀਂ ਹੋਰ ਕਿੰਨਾ ਕੁ ਚਿਰ ਮੇਰਾ ਸਿਰ ਖਾਣਾ ਹੈ। ਵਿਆਹ ਕਰਵਾਉ ਬੱਚੇ ਪੈਦਾ ਕਰੋ..। ਪਹਿਲਾਂ ਬੱਚੇ ਪੈਦਾ ਕਰੋ ਫਿਰ ਵੱਡੇ ਕਰੋ। ਬੱਚਿਆਂ ਦਾ ਕੀ ਪਤਾ ਵੱਡੇ ਹੋ ਕੇ ਉਹ ਮਾਂ-ਪਿਉ ਦੀ ਸੇਵਾ ਕਰਨਗੇ ਜਾਂ ਮਾਂ-ਬਾਪ ਨੂੰ ਤੰਗ ਕਰਨਗੇ3। ਸਮਾਂ ਪਾ ਕੇ ਤੇਰੀਆਂ ਆਹ ਗੱਲਾਂ ਫਜੂਲ ਸਾਬਤ ਹੋਣਗੀਆਂ।ੂ
ਠਸਾਰੇ ਦੇ ਸਾਰੇ ਬੱਚੇ ਮਾੜੇ ਨਹੀਂ ਹੁੰਦੇ ਭੱਚੇ ਮਾਂ-ਬਾਪ ਦਾ ਨਾਮ ਕਰਦੇ ਨੇ..। ਉਹਨਾਂ ਦੀ ਆਤਮਾ ਨੂੰ ਸੁੱਖ ਦਿੰਦੇ ਹਨ। ਹਾਂ ਇੱਕ ਗੱਲ ਜ਼ਰੂਰ ਹੈ ਕਿ ਵੱਡੇ ਹੋ ਕੇ ਬੱਚੇ ਵੀ ਆਪਣੇ ਮਾਂ-ਬਾਪ ਨੂੰ ਸੁੱਖ ਦੇਣ।
ਰਵੀ ਮੇਰੀਆਂ ਆਹ ਗੱਲਾਂ ਸੁਣ ਕੇ ਹੱਸ ਪਿਆ। ਰਵੀ ਬੜਾ ਹੱਸਮੁੱਖ ਅਤੇ ਨੇਕ ਦਿਲ ਬੰਦਾ ਸੀ। ਰਵੀ ਮੇਰੀ ਕੋਈ ਦਲੀਲ ਮੰਨਣ ਲਈ ਤਿਆਰ ਨਹੀਂ ਸੀ ਅਤੇ ਉਲਟਾ ਮੈਨੂੰ ਆਖਦਾ, ਠਯਾਰ ਛੱਡ ਖਹਿੜਾ, ਤੇਰੀਆਂ ਆਹ ਗੱਲਾਂ ਦਾ ਮੇਰੇ ਉ¤ਤੇ ਕੋਈ ਅਸਰ ਨਹੀਂ ਹੋਣਾ..। ਐਵੇਂ ਵਾਧੂ ਸਿਰ ਦਰਦੀ ਦਾ ਕੋਈ ਲਾਭ ਨਹੀਂ ਤੈਨੂੰ3.। ਐਵੀਂ ਵਾਧੂ ਘੰਟਿਆਂ ਦਾ ਮੇਰ ਦਿਮਾਗ ਖਰਾਬ ਕਰਦਾ ਪਿਆ ਹੈਂ। ਆਪਣਾ ਦਿਮਾਗ ਵੱਖਰਾ ।
ਰਵੀ ਦੇ ਡੈਡੀ ਦਾ ਅਕਸਰ ਅੰਮ੍ਰਿਤਸਰ ਆਉਣਾ ਜਾਣਾ ਰਹਿੰਦਾ। ਕਾਰੋਬਾਰ ਦਾ ਚੱਕਰ ਸੀ। ਨਾਲੇ ਫਿਰ ਰਵੀ ਵੀ ਸੀ, ਉਹ ਰਵੀ ਕੋਲ ਘੱਟ ਹੀ ਰਹਿੰਦੇ। ਆਮ ਤੌਰ ਤੇ ਉਹ ਮੇਰੇ ਕੋਲ ਹੀ ਰਹਿੰਦੇ। ਅੱਜ ਵੀ ਉਹ ਮੇਰੇ ਕੋਲ ਆਏ। ਬੱਸ ਸਾਡੇ ਕੋਲ ਇੱਕੋ ਇੱਕ ਕਿੱਸਾ ਸੀ, ਉਸ ਸੀ ਰਵੀ ਦਾ ਵਿਆਹ।  ਰਵੀ ਦੇ ਡੈਡੀ ਤੇ ਮੇਰੀ ਸੋਚ ਕਾਫੀ ਮਿਲਦੀ ਜੁਲਦੀ ਸੀ। ਹੁਣ ਕੀ ਸੀ ਰਵੀ ਦੀ ਕਥਾ ਫਿਰ ਚਾਲੂ ਹੋ ਗਈ।
ਠਬੇਟਾ ਵਰਿੰਦਰ ਰਵੀ ਨੂੰ ਕੁੱਝ ਮੱਤ ਦੇ, ਇਹ ਤਾਂ ਇਕੱਲਾ ਰਹਿਣਾ ਚਾਹੁੰਦਾ ਹੈ। ਇਸਨੂੰ ਨਾ ਮਾਂ-ਪਿਉ ਦੀ ਪ੍ਰਵਾਹ ਹੈਤੇ ਨਾ ਹੀ ਭੈਣ-ਭਰਾ ਦੀ3..। ਭਰਾ ਮਿਲਣ ਮਿਲਣ ਕਰਦਾ ਰਹਿੰਦਾ ਹੈ3.। ਪਰ ਇਹ ਨਵਾਬ ਸਾਹਬ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਮਾਂ ਵਿਚਾਰੀ ਨੂੰ ਤਾਂ ਇਸਦੇ ਵਿਆਹ ਦੀ ਫਿਕਰ ਲੱਗੀ ਰਹਿੰਦੀ ਹੈ। ਬੱਸ ਇਹ ਹੈ ਕਿ ਇਸਨੂੰ ਇਕੱਲਾ ਰਹਿਣ ਦਾ ਭੂਤ ਸਵਾਰ ਹੈ। ਅਸੀਂ ਸੱਭ ਇਸਦੇ ਦੁਸ਼ਮਣ ਹਾਂ.।ੂ
ਠਅੰਕਲ ਜੀ ਮੈਂ ਵੀ ਤੁਹਾਡੀ ਗੱਲ ਸਮਝਦਾ ਹਾਂ.। ਮੈਂ ਵੀ ਮਹਿਸੂਸ ਕਰਦਾ ਹਾਂ। ਰਵੀ ਦੇ ਦਿਮਾਗ ਵਿੱਚ ਕੁੱਝ ਨਹੀਂ ਪੈਂਦਾ ਜਾਂ ਤਾਂ ਮੇਰੀ ਕਿਸੇ ਗੱਲ ਵੱਲ ਧਿਆਨਨ ਹੀ ਨਹੀਂ ਦਿੰਦਾ3। ਅਗਰ ਦਿੰਦਾ ਹੈ ਤਾਂ ਦਲੀਲਾਂ ਨਾਲ ਮੇਰਾ ਮੂੰਹ ਬੰਦ ਕਰ ਦਿੰਦਾ ਹੈ।ੂ
ਠਠੀਕ ਹੈ ਬੇਟਾ ਉਹ ਸਿਆਣਾ ਜੁ ਬਹੁਤ ਹੋ ਗਿਆ ਹੈ ਬੇਟਾ ਜੀ ਵੈਸ ਵੀ ਬੰਦੇ ਨੂੰ ਕਿਸੇ ਦੀ ਨਸੀਹਤ ਤੇ ਘੱਟ ਹੀ ਅਸਰ ਹੁੰਦਾ ਹੈ, ਜ੍ਹਿਨਾਂ ਚਿਰ ਠੋਕਰ ਨਾ ਲੱਗੇ, ਬੰਦੇ ਨੂੰ ਅਕਲ ਨਹੀਂ ਆਉਂਦੀ।ੂ
ਠਤੁਹਾਡੀ ਗੱਲ ਨਾਲ ਮੈਂ ਕੁੱਝ ਹੱਦ ਤੱਕ ਸਹਿਮਤ ਹਾਂ3 ਕੁੱਝ ਹੱਦ ਤੱਕ ਨਹੀਂ3। ਕਈ ਵਾਰ ਬੰਦੇ ਨੂੰ ਬਿਨ੍ਹਾਂ ਠੋਕਰ ਲੱਗੇ ਤੋਂ ਅਕਲ ਆ ਜਾਂਦੀ ਹੈ.. ਅਤੇ ਕਈ ਵਾਰ ਠੋਕਰ ਲੱਗਣ ਤੇ ਵੀ ਅਕਲ ਨਹੀਂ ਆਉਂਦੀ ਅਤੇ ਕਈ ਵਾਰ ਬੰਦੇ ਨੂੰ ਨਸੀਅਤ ਤੇ ਵੀ ਅਸਰ ਹੋ ਜਾਂਦਾ ਹੈ..।ੂ
ਠਪਰ ਬੇਟਾ ਰਵੀ ਤੇ ਤਾਂ ਕਿਸੇ ਵੀ ਨਸੀਹਤ ਦਾ ਅਸਰ ਨਹੀਂ ਹੁੰਦਾ..। ਰਵੀ ਦੀ ਤਾਂ ਉਸ ਸ਼ਰਾਬੀ ਵਾਲੀ ਹਾਲਤ ਹੈ3 ਅਗਰ ਸ਼ਰਾਬ ਪੀਣ ਵਾਲੇ ਨੂੰ ਰੋਜ਼ ਆਖਿਆ ਜਾਵੇ ਤਾਂ ਉਸ ਉ¤ਤੇ ਅਸਰ ਨਹੀਂ ਹੁੰਦਾ, ਪਰ ਜਦ ਸ਼ਰਾਬ ਠੌਕਰ ਮਾਰੇ ਤਾਂ ਉਹ ਸ਼ਰਾਬ ਛੱਡ ਦੇਵੇਗਾ..।ੂ
ਠਅੰਕਲ ਜੀ ਇਹ ਜ਼ਰੂਰੀ ਵੀ ਤਾਂ ਨਹੀਂ ਬੰਦੇ ਨੂੰ ਠੋਕਰ ਲੱਗਣ ਤੇ ਅਕਲ ਆਵੇ3.।ੂ ਮੇਰੀਆਂ ਅਤੇ ਰਵੀ ਦੇ ਡੈਡੀ ਦੀਆਂ ਗੱਲਾਂ ਬਾਤਾਂ ਅਕਸਰ ਹੁੰਦੀਆਂ ਰਹਿੰਦੀਆਂ। ਉਹਨਾਂ ਦਾ ਕੋਈ ਲਾਭ ਨਹੀਂ ਹੁੰਦਾ।
ਕੁੱਝ ਦਿਨਾਂ ਤੋਂ ਰਵੀ ਦੀ ਸਿਹਤ ਖਰਾਬ ਰਹਿਣ ਲੱਗ ਪਈ। ਵੈਸੇ ਵੀ ਰਵੀ ਆਪਣੀ ਸਿਹਤ ਪੱਖੋਂ ਕਾਫੀ ਲਾਪਰਵਾਹ ਬੰਦਾ ਹੈ। ਮਾੜੇ ਮੋਟੇ ਬੁਖਾਰ ਦੀ ਤਾਂ ਉਸਨੂੰ ਕੋਈ ਪ੍ਰਵਾਹ ਹੀ ਨਹੀਂ ਹੁੰਦੀ। ਕਈ ਵਾਰ ਮੈਂ ਖੁੱਦ ਉਸਨੂੰ ਡਾਕਟਰ ਕੋਲ ਲੈ ਜਾਂਦਾ। ਰਵੀ ਦਾ ਅਕਸਰ ਮੇਰੇ ਨਾਲ ਮੇਲ ਹੁੰਦਾ ਰਹਿੰਦਾ। ਲੇਕੀਨ ਦੋ-ਚਾਰ ਦਿਨ ਤੋਂ ਰਵੀ ਦਫ਼ਤਰ ਨਾ ਆਇਆ। ਮੈਂ ਕਿਹਾ ਚੱਲੋ ਘਰ ਜਾ ਕੇ ਹੀ ਮਿਲ ਲੈਂਦੇ ਹਾਂ। ਮੈਂ ਇਹ ਸੱਭ ਸੋਚ ਕੇ ਉਸਦੇ ਘਰ ਚਲਿਆ ਗਿਆ।
ਜਦ ਘਰ ਪਹੁੰਚ ਕੇ ਦੇਖਿਆ ਤਾਂ ਰਵੀ ਦੀ ਹਾਲਤ ਬਹੁੱਤ ਮਾੜੀ ਹੋਈ ਪਈ ਸੀ। ਰਵੀ ਮੰਜੇ ਤੇ ਲੇਟਿਆ ਪਿਆ ਸੀ। ਆਸੇ ਪਾਸੇ ਉਲਟੀਆਂ-ਉਲਟੀਆਂ ਕੀਤੀਆਂ ਹੋਈਆਂ ਸਨ। ਬਿਸਤਰ ਕਾਫੀ ਹੱਦ ਤੱਕ ਖਰਾਬ ਹੋ ਚੁੱਕਾ ਸੀ। ਰਵੀ ਦੀ ਆਹ ਹਾਲਤ ਮੈਂ ਵੇਖੀ ਤਾਂ ਮੈਨੂੰ ਬਹੁੱਤ ਦੁੱਖ ਹੋਇਆ। ਉਸਦੇ ਸਰੀਰ ਨੂੰ ਹੱਥ ਲਾਇਆ ਤਾਂ ਭੱਠੀ ਦੀ ਤਰ੍ਹਾਂ ਭਖਦਾ ਪਿਆ ਸੀ। ਰਵੀ ਦੀ ਆਹ ਹਾਲਤ ਵੇਖ ਕੇ ਮੇਰੀ ਭੁੱਬ ਨਿਕਲ ਗਈ।
ਠਆਹ ਕੀ ਹਾਲਤ ਬਣਾ ਕੇ ਰੱਖੀ ਹੈ ਰਵੀ ਯਾਰ.?ੂ
ਬੱਸ ਵੀਰ ਥੋੜ੍ਹਾ ਜਿਹਾ ਬੁਖਾਰ ਸੀ.. ਤੇ ਮੈਂ ਕੋਈ ਪ੍ਰਵਾਹ ਨਾ ਕੀਤੀ. ਤੈਨੂੰ ਤਾਂ ਮੇਰੀ ਆਦਤ ਦਾ ਪਤਾ ਈ ਹੈ. ਬੱਸ ਸਾਲਾ ਵੱਧ ਹੀ ਗਿਆ।’’
ਠਤੇਰਾ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ..। ਅਸੀਂ ਮਰ ਗਏ ਸਾਂ। ਸਾਨੂੰ ਕੋਈ ਸੁਨੇਹਾ ਭੇਜ ਦਿੰਦਾ। ਤੇਰੇ ਤੇ ਤਾਂ ਇਕੱਲੇ ਰਹਿਣ ਦਾ ਭੂਤ.। ਲਾਪਰਵਾਹੀ ਦੀ ਵੀ ਕੋਈ ਹੱਦ ਹੁੰਦੀ ਹੈ। ਬੰਦੇ ਨੂੰ ਘੱਟੋ-ਘੱਟ ਆਪਣੇ ਸਰੀਰ ਦਾ ਤਾਂ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ..।ੂ
ਮੈਂ ਇਹ ਸੱਭ ਗੁੱਸੇ ਵਿੱਚ ਕਹਿ ਗਿਆ। ਫਿਰ ਛੇਤੀ-ਛੇਤੀ ਡਾਕਟਰ ਨੂੰ ਸੱਦ ਕੇ ਲਿਆਇਆ। ਡਾਕਟਰ ਨੇ ਦਵਾਈ ਦਾਰੂ ਕੀਤਾ। ਮੈਂ ਤੇ ਮੇਰੀ ਘਰਵਾਲੀ ਪੂਰੇ ਦਾ ਪੂਰਾ ਹਫਤਾ ਰਵੀ ਦੀ ਸੇਵਾ ਵਿੱਚ ਲੱਗੇ ਰਹੇ। ਰਵੀ ਕਾਫੀ ਸਮੇਂ ਬਾਅਦ ਠੀਕ ਹੋ ਗਿਆ, ਹਾਂ ਥੋੜ੍ਹੀ ਬਹੁੱਤੀ ਕਮਜ਼ੋਰੀ ਜ਼ਰੂਰ ਰਹਿ ਗਈ ਸੀ।
ਠਵਰਿੰਦਰ ਯਾਰ ਤੂੰ ਠੀਕ ਆਖਦਾ ਸੀ, ਮੇਰੀ ਹੀ ਮੱਤ ਮਾਰੀ ਗਈ ਸੀ। ਸੱਚ ਯਾਰ, ਕਲ੍ਹੇ ਬੰਦੇ ਦੀ ਕੋਈ ਜਿੰਦਗੀ ਨਹੀਂ। ਮੈਂ ਤਾਂ ਐਵੀਂ ਗਲਤੀ ਕਰਦਾ ਰਿਹਾ। ਅਗਰ ਮੈਂ ਆਪਣੇ ਮਾਂ-ਪਿਓ ਕੋਲ ਹੁੰਦਾ ਜਾਂ ਵਿਆਹ ਕਰਵਾਇਆ ਹੁੰਦਾ । ਘੱਟੋ-ਘੱਟ ਮੇਰੀ ਆਹ ਹਾਲਤ ਨਾ ਹੁੰਦੀ। ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਤੂੰ ਅਤੇ ਭਰਜਾਈ ਨੇ ਮੇਰੀ ਬਹੁੱਤ ਸੇਵਾ ਕੀਤੀ3.। ਹੁਣ ਮੈਂ ਪਟਿਆਲੇ ਦੀ ਬਦਲੀ ਕਰਵਾ ਲੈਣੀ ਹੈ3.। ਮੰਮੀ-ਡੈਡੀ ਨੂੰ ਕਹਿ ਕੇ ਛੇਤੀ-ਛੇਤੀ ਵਿਆਹ ਕਰਵਾ ਲੈਣਾ ਹੈ। ਕੱਲ੍ਹੇ ਬੰਦੇ ਦੀ ਕੋਈ ਜਿੰਦਗੀ ਨਹੀਂ ਹੁੰਦੀ। ਆਪਣੇ ਫਿਰ ਆਪਣੇ ਹੀ ਹੁੰਦੇ ਨੇ।’’
ਠਰਵੀ ਯਾਰ ਤੇਰੀ ਆਹ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਚੱਲੋ! ਦੇਰ ਆਇਆ ਦਰੁੱਸਤ ਆਇਆ।ੂ
ਠਸੱਚ ਹੀ ਸਮਾਂ ਪਾ ਕੇ ਰਵੀ ਨੇ ਪਟਿਆਲੇ ਦੀ ਬਦਲੀ ਕਰਵਾ ਲਈ। ਕੁੱਝ ਦੇਰ ਪਿੱਛੋਂ ਰਵੀ ਦੇ ਡੈਡੀ ਆਏ। ਉਹ ਪਹਿਲੇ ਦੀ ਤਰ੍ਹਾਂ ਗੁੰਮ-ਗੁੰਮ ਨਹੀਂ ਸਨ ਅਤੇ ਚਿਹਰੇ ਤੇ ਉਦਾਸੀ ਵੀ ਨਹੀਂ ਸੀ। ਇਸਦੇ ਉਲਟ ਹੱਸਦੇ-ਖੇਡਦੇ ਮੇਰੇ ਕੋਲ ਆਏ।ੂ
ਠਬੇਟਾ ਵਰਿੰਦਰ ਅਗਲੇ ਮਹੀਨੇ ਰਵੀ ਦੀ ਸਾਦੀ ਹੈ।  ਰਵੀ ਦੀ ਸਾਦੀ ਤੇ ਤੂੰ ਅਤੇ ਸਾਡੀ ਨੂੰਹ ਰਾਣੀ ਦੇ ਨਾਲ ਆਪਣੇ ਮੰਮੀ ਡੈਡੀ ਨੂੰ ਜ਼ਰੂਰ ਨਾਲ ਲੈ ਕੇ ਆਉਣਾ ਹੈ.।ੂ
ਠਕਿਉਂ ਨਹੀਂ, ਅੰਕਲ ਜੀ, ਮੈਂ ਜ਼ਰੂਰ ਲੈ ਕੇ ਆਵਾਂਗਾ, ਇਹ ਤਾਂ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ।ੂ
ਸਮਾਂ ਪਾ ਕੇ ਰਵੀ ਦਾ ਵਿਆਹ ਹੋ ਗਿਆ, ਸੱਭ ਤੋਂ ਵੱਧ ਖੁਸ਼ੀ ਮੈਨੂੰ ਹੋਈ।

WRITTEN BY