ਖਲਚੀਆਂ ਪੁਲਿਸ ਵੱਲੋਂ ਮੁਸਤੈਦੀ ਨਾਲ ਕੰਮ ਕਰਦਿਆਂ 24 ਘੰਟਿਆਂ ‘ਚ ਦੋਸ਼ੀ ਗ੍ਰਿਫਤਾਰ
ਅੰਮ੍ਰਿਤਸਰ 7 ਜਨਵਰੀ (ਦਵਾਰਕਾ ਨਾਥ ਰਾਣਾ)- ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਤਰਨਤਾਰਨ ਜਿਹਨਾਂ ਨੂੰ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ ਦਿਹਾਤੀ ਦਾ ਵੀ ਚਾਰਜ ਮਿਲਿਆ ਹੋਇਆ ਹੈ, ਜੀ ਨੇ ਅੱਜ ਮਿਤੀ-06.01.2020 ਨੂੰ ਪ੍ਰੈਸ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਮਿਤੀ 05.01.2020 ਨੂੰ ਥਾਣਾ ਖਿਲਚੀਆਂ ਵਿੱਚ ਇੱਕ ਮੁਕਦਮਾ ਦਰਜ ਰਜਿਸਟਰ ਹੋਇਆ ਸੀ ਜਿਸ ਵਿੱਚ ਕਿ ਮੁਦੱਈਆ ਨੇ ਦੱਸਿਆ ਕਿ ਉਸ ਦੀ ਸ਼ਾਦੀ ਨੂੰ 08 ਸਾਲ ਹੋ ਚੁੱਕੇ ਹਨ ਅਤੇ ਪਿਛਲੇ ਇੱਕ ਸਾਲ ਤੋ ਉਹ ਆਪਣੀਆਂ ਦੋ ਬੇਟੀਆਂ ਦੇ ਨਾਲ ਆਪਣੇ ਪੇਕੇ ਘਰ ਰਹਿ ਰਹੀ ਹੈ। ਮਿਤੀ 04.01.2020 ਨੂੰ ਉਸ ਦਾ ਪਤੀ ਉਸ ਦੇ ਪੇਕੇ ਘਰ ਆ ਕੇ ਉਸ ਦੀ ਵੱਢੀ ਬੇਟੀ ਨੂੰ ਜਬਰਦਸਤੀ ਆਪਣੇ ਨਾਲ ਲੈ ਗਿਆ ਸੀ ਅਤੇ ਉਸ ਤੋ ਅਗਲੇ ਦਿਨ ਮਿਤੀ 05-01-2020 ਨੂੰ ਮੁਦੱਈਆ ਦੇ ਭਰਾ ਨੂੰ ਮੁਦੱਈਆ ਦੇ ਪਤੀ ਦਾ ਫੋਨ ਆਇਆ ਕਿ ਉਸਨੇ ਉਸ ਦੀ ਵੱਡੀ ਬੇਟੀ ਨੂੰ ਜਾਨੋ ਮਾਰ ਦਿੱਤਾ ਹੈ। ਜਿਸ ਦੀ ਲਾਸ਼ ਉਹਨਾਂ ਨੂੰ ਪਿੰਡ ਧਿਆਨਪੁਰ ਦੀ ਨਹਿਰ ਦੀ ਪਟੜੀ ਲਾਗੇ ਝਾੜੀਆ ਵਿੱਚ ਇਕ ਦਰੱਖਤ ਨਾਲ ਲਟਕਦੀ ਹੋਈ ਮਿਲੀ। ਜੋ ਮੁਦੱਈਆ ਦੇ ਬਿਆਨ ਤੇ ਮੁੱਕਦਮਾ ਨੰਬਰ 03 ਮਿੱਤੀ:05-01-2020 ਜੁਰਮ 302 ਭ:ਦ, ਥਾਣਾ ਖਲਚੀਆ ਦਰਜ ਰਜਿਸਟਰ ਕਰਕੇ ਤਫਤੀਸ਼ ਲ਼/ਸ਼ੀ ਸਿਮਰਜੀਤ ਕੋਰ ਵੱਲੋ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜੋ ਦੋਰਾਨੇ ਤਫਤੀਸ਼ ਸ੍ਰੀ ਧਰੂਵ ਦਹੀਆ, ਆਈ.ਪੀ.ਐਸ, ਮਾਣਯੌਗ ਸੀਨੀਅਰ ਕਪਤਾਨ ਪੁਲਿਸ ਜਿਲਾ ਤਰਨਤਾਰਨ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ-ਦਿਹਾਤੀ, ਸ੍ਰੀਮਤੀ ਮਨਪ੍ਰੀਤ ਸਿਨਮਾਰ, ਪੀ.ਪੀ.ਐਸ ਡੀ.ਐਸ.ਪੀ, ਸੀ.ਏ.ਡਵਲਯੂ ਸੈਲ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਖਲਚੀਆ ਵੱਲੋ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ 24 ਘੰਟੇ ਦੇ ਅੰਦਰ-ਅੰਦਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਜ ਮਿਤੀ 06-01-2020 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।



