Skip to content
Independent perspectives. Global stories.
BREAKING

ਪੰਚਾਇਤੀ ਪਲਾਟ ਦੀ ਰੰਜਿਸ਼ ‘ਚ ਭਰਾ ਨੇ ਪੁੱਤ ਨਾਲ ਰਲ ਕੇ ਕੀਤਾ ਭਰਾ ਦਾ ਕਤਲ-ਕੇਸ ਦਰਜ

Share this story

ਖਨੌਰੀ, 6 ਜਨਵਰੀ (ਸਤਨਾਮ ਸਿੰਘ ਕੰਬੋ)- ਨੇੜਲੇ ਪਿੰਡ ਚਾਦੂ ਚ ਪਿਓ ਪੁੱਤਰ ਨੇ ਰਲ ਕੇ ਪੰਜ ਮਰਲਿਆਂ ਦੇ ਪਲਾਟ ਚ ਪਈਆਂ ਇੱਟਾਂ ਬਦਲੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਥਾਣਾ ਖਨੌਰੀ ਚ ਮ੍ਰਿਤਕ ਦੇ ਬੇਟੇ ਵੱਲੋਂ ਲਿਖਾਏ ਬਿਆਨਾਂ ਚ ਮ੍ਰਿਤਕ ਦੇ ਬੇਟਾ ਧਰਮਪਾਲ ਨੇ ਦੱਸਿਆ ਕਿ ਮੇਰੇ ਦਾਦੇ ਗੋਪਾਲ ਰਾਮ ਦੇ ਨਾਮ ਤੇ ਪੰਜ ਮਰਲਿਆਂ ਦਾ ਪੰਚਾਇਤੀ ਪਲਾਟ ਹੈ ਜੋ ਮੇਰੇ ਪਿਤਾ ਅਤੇ ਮੇਰੇ ਚਾਚਾ ਮਾਂਗਾ ਰਾਮ ਨੂੰ ਮੇਰੇ ਦਾਦੇ ਗੋਪਾਲ ਰਾਮ ਨੇ ਦਿੱਤਾ ਸੀ। ਉਸ ਪਲਾਟ ਵਿੱਚ ਅਸੀਂ ਪੁਰਾਣੇ ਰੋਡੇ ਸੁੱਟੇ ਹੋਏ ਸਨ। ਮੇਰਾ ਚਾਚਾ ਮਾਂਗਾ ਰਾਮ ਤੇ ਉਸ ਦਾ ਲੜਕਾ ਗੁਰਨਾਮ ਸਿੰਘ ਸ਼ਰਾਬ ਪੀ ਕੇ ਇੱਟਾਂ ਰੋੜੇ ਚੁੱਕਣ ਲਈ ਕਹਿੰਦਾ ਸੀ। ਜਿਸ ਸਬੰਧੀ ਸਾਡੀ ਪਹਿਲਾਂ ਵੀ ਤਕਰਾਰਬਾਜ਼ੀ ਹੋਈ ਸੀ ।ਉਨ੍ਹਾਂ ਬਿਆਨ ਵਿੱਚ ਲਿਖਾਇਆ ਕਿ ਪਲਾਟ ਵਿੱਚ ਪਏ ਇੱਟਾਂ ਰੋੜਿਆਂ ਤੋਂ ਹੋਈ ਉਸ ਦੇ ਚਾਚਾਂ ਮਾਂਗਾ ਰਾਮ ਅਤੇ ਉਸ ਦਾ ਪੁੱਤਰ ਗੁਰਨਾਮ ਸਿੰਘ ਗਾਲਾਂ ਕੱਢ ਰਹੇ ਸਨ ਤਾਂ ਜਦੋਂ ਮੈਂ ਬਾਹਰ ਆ ਕੇ ਕਿਹਾ ਕਿ ਗਾਲ਼ਾਂ ਕਿਉਂ ਕੱਢ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਪਲਾਟ ਵਿਚੋਂ ਇੱਟਾਂ ਚੁੱਕਲੋ ਤਾਂ ਮੈਂ ਕਿਹਾ ਕਿ ਕੱਲ੍ਹ ਚੱਕ ਲਵਾਂਗੇ ਇੰਨੇ ਨੂੰ ਹੀ ਗੁਰਨਾਮ ਸਿੰਘ ਅਤੇ ਮਾਗਾ ਰਾਮ ਮੇਰੇ ਗਲ ਪੈ ਪੈ ਗਏ ਤਾਂ ਰੌਲਾ ਸੁਣਦਿਆਂ ਹੀ ਮੇਰਾ ਪਿਤਾ ਮੌਕੇ ਤੇ ਆਇਆ ਅਤੇ ਛੁਡਵਾਉਣ ਲੱਗਾ ।ਤਾਂ ਗੁਰਨਾਮ ਸਿੰਘ ਨੇ ਉਕਤ ਗਲੀ ਵਿੱਚ ਪਈ ਇੱਟ ਚੁੱਕ ਕੇ ਮੇਰੇ ਪਿਤਾ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ਵਿੱਚ ਇੱਟ ਮਾਰੀ ਸਿਰ ਵਿੱਚ ਇੱਟ ਲੱਗਣ ਕਾਰਨ ਮੀਚੀਆਂ ਰਾਮ ਬੇਹੋਸ਼ ਹੋ ਕੇ ਮੌਕੇ ਪਰ ਹੀ ਡਿੱਗ ਗਿਆ ਅਤੇ ਮਾਰਤਾ ਮਾਰਤਾ ਰੋਲਾ ਪਾਇਆ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਇਕੱਠੇ ਹੁੰਦੇ ਵੇਖ ਕੇ ਦੋਵੇਂ ਜਣੇ ਮੌਕੇ ਤੋਂ ਭੱਜ ਗਏ ਅਤੇ ਅਸੀਂ ਮੇਰੇ ਪਿਤਾ ਨੂੰ ਮੁਨਕ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਲਈ ਲੈ ਗਏ ਤਾਂ ਸੀਰੀਅਸ ਹੋਣ ਦੇ ਬਾਵਜੂਦ ਉਸ ਨੂੰ ਸੰਗਰੂਰ ਸਿਵਲ ਹਸਪਤਾਲ ਭੇਜ ਦਿੱਤਾ ।ਸੰਗਰੂਰ ਵਾਲਿਆਂ ਨੇ ਪਟਿਆਲੇ ਰੈਫ਼ਰ ਕਰ ਦਿੱਤਾ ਅਤੇ ਫਿਰ ਪਟਿਆਲਾ ਰਾਜਿੰਦਰਾ ਹਸਪਤਾਲ ਨੇ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਜਿਥੇ ਕਿ ਮੋਤ ਹੋ ਗਈ ।ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਕਰਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਧਰਮਪਾਲ ਦੇ ਬਿਆਨ ਦੇ ਆਧਾਰ ਤੇ ਗੁਰਨਾਮ ਸਿੰਘ ਪੁੱਤਰ ਮਾਂਗਾ ਰਾਮ ਅਤੇ ਮਾਂਗਾ ਰਾਮ ਪੁੱਤਰ ਗੋਪਾਲ ਰਾਮ ਦੇ ਖਿਲਾਫ ਧਾਰਾ 302,34 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।

WRITTEN BY