Skip to content
Independent perspectives. Global stories.
BREAKING

ਨਿੱਜੀ ਮੈਡੀਕਲ ਟੈਸਟ ਲੈਬੋਰਟਰੀਆਂ ਟੈਸਟਾਂ ਦੀ ਰੇਟ ਲਿਸਟ ਜਨਤਕ ਕਰਨ

Share this story

ਆਮ ਆਦਮੀ ਪਾਰਟੀ ਰੂਪਨਗਰ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਰੂਪਨਗਰ, 4 ਜਨਵਰੀ (ਲਾਡੀ ਖਾਬੜਾ)- ਜ਼ਿਲ੍ਹਾ੍ਹ ਰੂਪਨਗਰ ਵਿੱਚ ਚੱਲ ਰਹੀਆਂ ਮੈਡੀਕਲ ਟੈਸਟ ਲੈਬੋਰਟਰੀਆਂ ਵੱਲੋਂ ਟੈਸਟਾਂ ਦੀ ਫੀਸ ਸਬੰਧੀ ਕੋਈ ਵੀ ਜਨਤਕ ਬੋਰਡ ਨਾ ਲਗਾਉਣ ਤੇ ਆਮ ਆਦਮੀ ਪਾਰਟੀ ਜਿਲਾ੍ਹ ਰੂਪਨਗਰ ਵੱਲੋਂ ਸਿਵਲ ਸਰਜਨ ਡਾ. ਐਚ. ਐਨ ਸ਼ਰਮਾ ਨੂੰ ਇੱਕ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਲੋਕ ਹਿੱਤਾਂ ਨੂੰ ਦੇਖਦੇ ਹੋਏ ਜਿਲੇ੍ਹ ਅੰਦਰ ਚੱਲ ਰਹੀਆਂ ਸਮੂਹ ਮੈਡੀਕਲ ਟੈਸਟ ਲੈਬੋਰਟਰੀਆਂ ਤੇ ਮੈਡੀਕਲ ਟੈਸਟਾਂ ਲਈ ਤੈਅ ਕੀਤੀ ਫੀਸ ਦੇ ਬੋਰਡ ਲਗਾਏ ਜਾਣ ਤਾਂ ਜੋ ਰੇਟਾਂ ਸਬੰਧੀ ਪਾਰਦਰਸ਼ਤਾ ਸਾਹਮਣੇ ਆਵੇ। ਇਸ ਮੋਕੇ ਜਿਲਾ੍ਹ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜਿਲੇ੍ਹ ਅੰਦਰ ਚੱਲ ਰਹੀਆਂ ਜਿਆਦਾਤਰ ਮੈਡੀਕਲ ਟੈਸਟ ਲੈਬੋਰਟਰੀਆਂ ਤੇ ਟੈਸਟਾਂ ਦੇ ਰੇਟ ਸਬੰਧੀ ਕੋਈ ਵੀ ਲਿਸਟਾਂ ਨਹੀਂ ਲਗਾਈਆਂ ਹਨ। ਜਿਸ ਕਰਕੇ ਕਈ ਮੈਡੀਕਲ ਟੈਸਟ ਲੈਬੋਰਟਰੀਆਂ ਵਾਲੇ ਮਰੀਜਾਂ ਕੋਲੋ ਮਨ ਮਰਜੀ ਦੇ ਰੇਟ ਵਸੂਲ ਕੇ ਮਰੀਜਾਂ ਦੀ ਲੁੱਟ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਵਫਦ ਨੇ ਸਿਵਲ ਸਰਜਨ ਨੂੰ ਮੰਗ ਕਰਦੇ ਕਿਹਾ ਕਿ ਅਗਰ ਸਰਕਾਰ ਵੱਲੋਂ ਮੈਡੀਕਲ ਟੈਸਟਾਂ ਸਬੰਧੀ ਰੇਟ ਤੈਅ ਕੀਤੇ ਗਏ ਹਨ ਤਾਂ ਉਹ ਸਮੂਹ ਲੈਬੋਰਟਰੀਆਂ ਤੇ ਜਨਤਕ ਤੋਰ ਤੇ ਲਿਖੇ ਜਾਣ ਜਾਂ ਫਿਰ ਲੈਬੋਰਟਰੀਆਂ ਦੇ ਜੋ ਵੀ ਮੈਡੀਕਲ ਟੈਸਟਾਂ ਦੇ ਰੇਟ ਹਨ ਉਹ ਹਰ ਲੈਬੋਰਟਰੀ ਤੇ ਰੇਟ ਲਿਸਟ ਦੇ ਰੂਪ ਵਿੱਚ ਲਗਾਏ ਜਾਣ ਤਾਂ ਜੋ ਟੈਸਟ ਕਰਵਾਉਣ ਵਾਲੇ ਮਰੀਜਾਂ ਨੂੰ ਪਤਾ ਲੱਗ ਸਕੇ ਕਿ ਕਿਸ ਟੈਸਟ ਦਾ ਕਿੰਨਾ ਰੇਟ ਹੈ। ਇਹ ਹਰ ਨਿੱਜੀ ਤੇ ਸਰਕਾਰੀ ਲੈਬੋਰਟਰੀ ਲਈ ਲਾਜਮੀ ਕੀਤਾ ਜਾਵੇ ਕਿ ਮੈਡੀਕਲ ਟੈਸਟਾਂ ਦੀਆਂ ਰੇਟ ਲਿਸਟਾਂ ਲਗਾਈਆਂ ਜਾਣ। ਇਸ ਮੋਕੇ ਵਫਦ ਵਿੱਚ ਹਰਪ੍ਰੀਤ ਸਿੰਘ ਕਾਹਲੋ, ਬਲਵਿੰਦਰ ਸਿੰਘ ਗਿੱਲ , ਸੁਰਿੰਦਰ ਸਿੰਘ ਅਤੇ ਬਲਰਾਜ ਸ਼ਰਮਾ ਆਦਿ ਸ਼ਾਮਲ ਸਨ। ਜਦੋਂ ਇਸ ਸਬੰਧੀ ਰੂਪਨਗਰ ਦੇ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਸਤੇ ਜ਼ਿਲ੍ਹੇ ਇਲਾਕੇ ਦੇ ਬਲਾਕ ਪੱਧਰ ਤੇ ਐਸ ਐਮ ਅੋ ਸਾਹਿਬਾਨ ਨੂੰ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਜ਼ਿਲ੍ਹੇ ਅੰਦਰ ਸਾਰੇ ਹੀ ਲੈਬਾਰਟਰੀ ਅਤੇ ਸਕੈਨਿੰਗ ਸੈਂਟਰਾਂ ਦੇ ਬਾਹਰ ਆਥੈਂਟਿਕੇਟ ਰੇਟ ਲਿਸਟਾਂ ਲਗਾਈਆਂ ਜਾਣ ਅਤੇ ਇਸ ਸਬੰਧੀ ਲੈਬਾਰਟਰੀ ਅਤੇ ਸਕੈਨਿੰਗ ਸੈਂਟਰਾਂ ਰੈਗੂਲੇਟਰੀ ਅਥਾਰਟੀ ਨੂੰ ਵੀ ਇਕ ਪੱਤਰ ਲਿਖਿਆ ਜਾਵੇਗਾ ਜੋ ਕਿ ਇਨ੍ਹਾਂ ਲੈਬਾਰਟਰੀ ਅਤੇ ਸਕੈਨਿੰਗ ਸੈਂਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਜੇਕਰ ਫਿਰ ਵੀ ਕੋਈ ਲਬਾਰਟਰੀ ਸਕੈਨਿੰਗ ਸੈਂਟਰ ਰੇਟ ਲਿਸਟਾ ਨਹੀਂ ਲਗਾਉਂਦਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

WRITTEN BY