ਮੁੰਬਈ, 7 ਜੂਨ (ਪੀ. ਟੀ)- ਭਾਜਪਾ ਦੇ ਮਰਹੂਮ ਨੇਤਾ ਅਤੇ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਪਾਰਟੀ ਦੇ ਅੰਦਰ ਸੰਘਰਸ਼ ਕਰ ਰਹੇ ਸਨ ਅਤੇ ਉਹ ਪਾਰਟੀ ਛੱਡਣਾ ਵੀ ਚਾਹੁੰਦੇ ਸਨ। ਉਨ੍ਹਾਂ ਦੀ ਇੱਛਾ ਕਾਂਗਰਸ ‘ਚ ਸ਼ਾਮਲ ਹੋਣ ਦੀ ਸੀ। ਭਾਜਪਾ ਦੇ ਵਿਧਾਨ ਕੌਂਸਲਰ ਪਾਂਡੁਰੰਗ ਫੁੰਡਕਰ ਨੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ‘ਚ ਇਹ ਦਾਅਵਾ ਕਰਕੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੰਡੇ ਹਰ ਕਦਮ ‘ਤੇ ਸੰਘਰਸ਼ ਕਰ ਰਹੇ ਸਨ। ਇਕ ਵਾਰ ਉਹ ਭਾਜਪਾ ਛੱਡਣ ਵਾਲੇ ਸਨ ਪਰ ਫੁੰਡਕਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਸੀ। ਫੁੰਡਕਰ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਬੇਇੱਜ਼ਤ ਹੋਣਾ ਪਿਆ ਪਰ ਉਨ੍ਹਾਂ ਨੇ ਆਪਣੀ ਜਿੰਦਗੀ ਪਾਰਟੀ ਨੂੰ ਸਮਰਪਿਤ ਕਰ ਦਿੱਤੀ ਸੀ। ਮਹਾਰਾਸ਼ਟਰ ਸੰਸਦੀ ਮਾਮਲਿਆਂ ਦੇ ਮੰਤਰੀ ਹਰਸ਼ਵਰਧਨ
ਪਾਟਿਲ ਦੁਆਰਾ ਮੁੰਡੇ ਦੇ ਯੋਗਦਾਨ ‘ਤੇ ਸਦਨ ‘ਚ ਚਰਚਾ ਦੌਰਾਨ ਫੁੰਡਕਰ ਨੇ ਕਿਹਾ, ਕਾਂਗਰਸ ਨੇ ਉਨ੍ਹਾਂ ਨੂੰ ਕੇਂਦਰ ਅਤੇ ਰਾਜ ‘ਚ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ।



