Skip to content
Independent perspectives. Global stories.
BREAKING

ਨਵੇਂ ਸਾਲ ਦੇ ਪਹਿਲੇ ਦਿਨ ਭਿਆਨਕ ਸੜਕ ਹਾਦਸੇ ‘ਚ ਬਜ਼ੁਰਗ ਪਤੀ-ਪਤਨੀ ਦੀ ਮੌਤ

Share this story

5 ਪਰਿਵਾਰਿਕ ਮੈਬਰਾਂ ਅਤੇ ਪੁਲਿਸ ਮੁਲਾਜ਼ਮ ਸਣੇ ਅੱਧੀ ਦਰਜਨ ਫੱਟੜ

ਨਾਭਾ, 2 ਜਨਵਰੀ (ਸਿਕੰਦਰ ਸਿੰਘ) ਨਵੇ ਸਾਲ ਦਾ ਪਹਿਲਾ ਦਿਨ ਨਾਭਾ ਦੇ ਇੱਕ ਪਰਿਵਾਰ ‘ਤੇ ਭਾਰੀ ਪੈ ਗਿਆ ਜਦੋਂ ਸਾਲ ਦੇ ਪਹਿਲੇ ਦਿਨ ਹੀ ਇਸ ਪਰਿਵਾਰ ਦੇ 02 ਜਣਿਆਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਜਦਕਿ 05 ਜਣੇ ਫੱਟੜ ਹੋ ਗਏ। ਇਹ ਸੜਕ ਹਾਦਸਾ ਨਾਭਾ-ਭਾਦਸੋਂ ਰੋਡ ‘ਤੇ ਪਿੰਡ ਲੁਬਾਣਾ ਨਜਦੀਕ ਵਾਪਰਿਆ। ਜਿਸ ਦੋਰਾਨ ਦੋ ਕਾਰਾਂ ਦੇ ਆਹਮਣੇ ਸਾਹਮਣੇ ਟੱਕਰ ਕੇ ਹਾਦਸਾਗ੍ਰਸਤ ਹੋਣ ਕਾਰਨ ਨਾਭਾ ਵਾਸੀ ਇੱਕੋ ਪਰਿਵਾਰ ਦੇ 07 ਜੀਆਂ ‘ਚੋ ਦੋ ਦੀ ਮੌਤ ਹੋ ਗਈ। ਜਦਕਿ 05 ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਹਿਚਾਣ ਜਸਵੰਤ ਸਿੰਘ ਅਤੇ ਨਰਿੰਦਰ ਕੌਰ ਵਾਸੀ ਨਾਭਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਾਭਾ ਵਿਖੇ ਦਸ਼ਮੇਸ਼ ਇਲੈਕ੍ਰੋਟਿਕਲ ਦੇ ਮਾਲਕ ਆਪਣੇ ਪਾਰਿਵਾਰਿਕ ਮੈਂਬਰਾਂ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਵੇਂ ਸਾਲ ਦੇ ਮੌਕੇ ‘ਤੇ ਮੱਥਾ ਟੇਕਣ ਗਏ ਸਨ। ਤਾਂ ਪਿੰਡ ਲੁਬਾਣਾ ਨਜਦੀਕ ਇਹ ਹਾਦਸਾ ਵਾਪਰ ਗਿਆ। ਦੂਜੀ ਕਾਰ ਨੂੰ ਪੁਲਿਸ ਕਰਮਚਾਰੀ ਚਲਾ ਰਿਹਾ ਸੀ। ਅੱਖੀ ਵੇਖਣ ਵਾਲਿਆਂ ਮੁਤਾਬਿਕ ਦੂਜੀ ਕਾਰ ਦਾ ਚਾਲਕ ਪੁਲਿਸ ਕਰਮਚਾਰੀ ਹਾਦਸੇ ਸਮੇਂ ਕਥਿਤ ਰੂਪ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਦੱਸਿਆ ਗਿਆ ਜੋ ਕਿ ਹਾਦਸੇ ਦਾ ਕਾਰਨ ਬਣਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਸੜਕ ਹਾਦਸੇ ਵਿੱਚ ਫੱਟੜ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਅਸੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਕਿ ਰਸਤੇ ਵਿੱਚ ਦੂਜੀ ਕਾਰ ਵਿੱਚ ਸਵਾਰ ਪੁਲਿਸ ਮੁਲਾਜਮ ਨੇ ਸਾਡੀ ਕਾਰ ਅੱਗੇ ਆਪਣੀ ਕਾਰ ਕਰ ਦਿੱਤੀ ਜਿਸ ਕਾਰਨ ਸਾਡੀ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਅਸੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮ੍ਰਿਤਕ ਬਜੁਰਗ ਜੋੜੇ ਦੇ ਪੁੱਤਰ ਸੁਰਜਨ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜਮ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਸ਼ਰਾਬ ਕਾਰਨ ਹੀ ਪੁਲਿਸ ਮੁਲਾਜਮ ਨੇ ਸਾਡਾ ਪਰਿਵਾਰ ਉਜਾੜ ਦਿੱਤਾ ਹੈ। ਮੇਰੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਹਾਦਸੇ ਲਈ ਜਿੰਮੇਵਾਰ ਪੁਲਿਸ ਮੁਲਾਜਮ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਸਰਕਾਰੀ ਹਸਪਤਾਲ ਨਾਭਾ ਦੀ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਦੋ ਕਾਰਾਂ ਦੇ ਹਾਦਸਾਗ੍ਰਸਤ ਹੋਣ ‘ਤੇ ਕਰੀਬ ਪੁਲਿਸ ਮੁਲਾਜਮ ਸਣੇ ਅੱਠ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ 02 ਦੀ ਮੌਤ ਹੋ ਗਈ ਹੈ ਜਦਕਿ ਸੱਟਾਂ ਦੀ ਗੰਭੀਰਤਾ ਦੇ ਚੱਲਦਿਆਂ ਪੁਲਿਸ ਮੁਲਾਜਮ ਸਣੇ ਸਾਰਿਆਂ ਨੂੰ ਹੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

WRITTEN BY