Skip to content
Independent perspectives. Global stories.
BREAKING

ਸਖ਼ਤ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ : ਬੀਬੀ ਜਗੀਰ ਕੌਰ

Share this story

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਪ੍ਰਧਾਨ ਬੀਬੀ ਜਗੀਰ ਕੌਰ ਕਾਦੀਆਂ ਪਹੁੰਚੇ

ਕਾਦੀਆਂ, 31 ਦਸੰਬਰ- ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਪੰਜਾਬ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਦੇਰ ਸ਼ਾਮ ਕਾਦੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੇ ਗ੍ਰਹਿ ਸਥਾਨ ਸਿਵਲ ਲਾਈਨ ਕਾਦੀਆਂ ਵਿਖੇ ਪਹੁੰਚੇ ।ਜਿੱਥੇ ਬੀਬੀ ਜਗੀਰ ਕੌਰ ਨੇ ਪਹੁੰਚ ਕੇ ਸਭ ਤੋਂ ਪਹਿਲਾਂ ਬੀਤੇ ਕੁਝ ਦਿਨਾਂ ਤੋਂ ਨਗਰ ਕੌਂਸਲ ਕਾਦੀਆਂ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਹਲ ਦੀ ਵਿਗੜੀ ਸਿਹਤ ਸਬੰਧੀ ਉਨ੍ਹਾਂ ਦਾ ਹਾਲ ਚਾਲ ਪੁੱਛਿਆ ।ਅਤੇ ਨਾਲ ਹੀ ਮਾਹਲ ਪਰਿਵਾਰ ਵੱਲੋਂ ਪਾਰਟੀ ਸਬੰਧੀ ਹਲਕੇ ਅੰਦਰ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਲਾਕੇ ਦੇ ਸਰਪੰਚ ਪੰਚ ਐਮ ਸੀ ਸਾਹਿਬਾਨਾਂ ਨੂੰ ਹਲਕੇ ਅੰਦਰ ਪਾਰਟੀ ਪ੍ਰਤੀ ਲਾਮਬੰਦ ਕੀਤਾ ਗਿਆ ।ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ. ਗੁਰਇੱਕਬਾਲ ਸਿੰਘ ਮਾਹਲ ਦਾ ਪਾਰਟੀ ਦੇ ਵਿੱਚ ਵੱਧ ਰਹੇ ਸਿਆਸੀ ਕੱਦ ਦੀ ਵਿਰੋਧੀਆਂ ਵਿੱਚ ਵੀ ਚਰਚਾਂ। ਸਖ਼ਤ ਮਿਹਨਤ ਤੇ ਲਗਨ ਦਿ?ੜਤਾ ਨਾਲ ਮਿਹਨਤ ਕਰਨ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।ਇਸ ਮੌਕੇ ਕੌਮੀ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਰਇਕਬਾਲ ਸਿੰਘ ਮਾਹਲ ਅਤੇ ਨਗਰ ਕੌਂਸਲ ਕਾਦੀਆਂ ਪ੍ਰਧਾਨ ਜਰਨੈਲ ਸਿੰਘ ਮਾਹਲ ਤੇ ਸਮੂਹ ਮਾਹਿਲ ਪਰਿਵਾਰ ਵੱਲੋਂ ਬੀਬੀ ਜਗੀਰ ਕੌਰ ਦਾ ਸਿਰੋਪਾ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ।ਇਸ ਮੌਕੇ ਆਏ ਹੋਏ ਹਲਕੇ ਦੇ ਅਕਾਲੀ ਸਰਪੰਚ ਪੰਚ ਤੇ ਐੱਮ ਸੀ ਦਾ ਵੀ ਸਿਰੋਪਾ ਪਾ ਕੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕੀਤਾ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ।ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਬੀਬੀ ਜਗੀਰ ਕੌਰ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਲਕੇ ਅੰਦਰ ਵੱਧ ਤੋਂ ਵੱਧ ਮਿਹਨਤ ਕਰਨਗੇ ਅਤੇ ਪਾਰਟੀ ਪ੍ਰਤੀ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਵੱਡੀ ਜਿੱਤ ਹਾਸਲ ਕਰਨਗੇ ।ਇਸ ਮੌਕੇ ਨਗਰ ਕੌਂਸਲ ਕਾਦੀਆਂ ਪ੍ਰਧਾਨ ਜਰਨੈਲ ਸਿੰਘ ਮਾਹਲ ,ਗੁਰਇਕਬਾਲ ਸਿੰਘ ਮਾਹਲ ਕੌਮੀ ਜਥੇਬੰਧਕ ਸਕੱਤਰ,ਐਮ ਸੀ ਸਰਬਜੀਤ ਸਿੰਘ ਮਾਹਲ ,ਐੱਮਸੀ ਰਜੇਸ਼ ਕੁਮਾਰ, ਨਗਰ ਕੌਂਸਲ ਮੀਤ ਪ੍ਰਧਾਨ ਅਸ਼ੋਕ ਕੁਮਾਰ ,ਅਮਰਇਕਬਾਲ ਸਿੰਘ ਮਾਹਲ, ਲਵਲੀ ਡੇਅਰੀ ਵਾਲਾ ,ਕੈਪਟਨ ਚਰਨਜੀਤ ਸਿੰਘ ਪੰਡੋਰੀ , ਕੁਲਦੀਪ ਸਿੰਘ ਕਾਹਲਵਾਂ,ਮਨਜੀਤ ਸਿੰਘ ਬਸਰਾਵਾਂ ,ਆਦਿ ਇਲਾਕੇ ਦੇ ਸਰਪੰਚ ਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

WRITTEN BY