Skip to content
Independent perspectives. Global stories.
BREAKING

ਆਰ ਐਸ ਐਸ ਮੁੱਖੀ ਵਾਰ ਵਾਰ ਹਿੰਦੂ ਰਾਸ਼ਟਰ ਦਾ ਬਿਆਨ ਦੇ ਕੇ ਦੇਸ਼ ਦਾ ਮਹੌਲ ਵਿਗਾੜਨ ਦੀ ਤਾਕ ‘ਚ : ਜਥੇਦਾਰ ਰਘਬੀਰ ਸਿੰਘ

Share this story

ਸ੍ਰੀ ਆਨੰਦਪੁਰ ਸਾਹਿਬ, 26 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਡਾ ਧਰਮ ਵੱਖਰਾ ਹੈ, ਸਾਡਾ ਪੰਥ ਵੱਖਰਾ, ਸਾਡਾ ਸੱਭਿਆਚਾਰ ਵੱਖਰਾ ਹੈ। ਇਹੀ ਨਹੀਂ ਸਾਡਾ ਪਹਿਰਵਾ, ਰੀਤੀ ਰਿਵਾਜ਼ ਸਭ ਕੁਝ ਅੱਡ ਹਨ।ਇਸ ਲਈ ਅਸੀਂ ਕਿਸੇ ਹੋਰ ਧਰਮ ਦਾ ਹਿੱਸਾ ਨਾ ਸੀ ਤੇ ਨਾ ਹੀ ਹੋ ਸਕਦੇ ਹਾਂ। ਪਰ ਬੁਹਤ ਹੀ ਦੁੱਖ ਦੀ ਗੱਲ ਹੈ ਕਿ ਸੰਘ ਮੁੱਖੀ ਮੁੜ-ਮੁੜ ਕੇ ਭਾਰਤ ਵਿੱਚ ਜਨਮ ਲੈਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਦੱਸ ਕੇ ਦੇਸ਼ ਦੇ ਅਮਨਪਸੰਦ ਲੋਕਾਂ ਨੂੰ ਭੜਕਾਉਣ ਦੀ ਕੌਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਆਰ ਐਸ ਐਸ ਮੁੱਖੀ ਵੱਲੋਂ ਦੇਸ਼ ਦੇ 130 ਕਰੋੜ ਲੋਕਾਂ ਨੂੰ ਹਿੰਦੂ ਦੱਸਣ ਨਾਲ ਭਾਗਵਤ ਦੀ ਕੱਟੜ ਤੇ ਸੌੜੀ ਸੋਚ ਦਾ ਪ੍ਰਗਟਾਵਾ ਹੋਇਆ ਹੈ। ਜਿਸਨੂੰ ਹੋਰਨਾਂ ਧਰਮਾਂ ਦੇ ਲੋਕ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕਰਨਗੇ। ਜਥੇਦਾਰ ਨੇ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਾ ਹੀ ਅਸੀਂ ਕਿਸੇ ਹੋਰ ਧਰਮ ਵਿੱਚ ਦਖਲਅੰਦਾਜ਼ੀ ਕਰਦੇ ਹਾਂ ਤੇ ਨਾ ਹੀ ਕਿਸੇ ਹੋਰ ਦਾ ਦਖਲ ਆਪਣੇ ਧਰਮ ਵਿੱਚ ਬਰਦਾਸ਼ਤ ਕਰ ਸਕਦੇ ਹਾਂ। ਇਸਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਰਮ ਦੀ ਗੱਲ ਕਰਨ ਨਾ ਕਿ ਬਾਕੀ ਦੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਆਖਣ ਦੀ ਕੌਸ਼ਿਸ਼ ਕਰਨ। ਜਿੱਥੋਂ ਤੱਕ ਭਾਰਤ ਦਾ ਸੁਆਲ ਹੈ ਤਾਂ ਭਾਰਤ ਇੱਕ ਬੁਹਧਰਮੀ, ਬੁਹਭਾਸ਼ਾਈ, ਬੁਹਸੱਭਿਆਚਾਰਕ ਦੇਸ਼ ਹੈ ਜਿੱਥੇ ਹਰ ਧਰਮ ਦੇ ਵਿਅਕਤੀ ਨੂੰ ਪੂਰੀ ਅਜ਼ਾਦੀ ਦੇ ਨਾਲ ਰਹਿਣ ਤੇ ਸਾਹ ਲੈਣ ਦਾ ਹੱਕ ਹੈ। ਸੰਘ ਮੁੱਖੀ ਮੋਹਨ ਭਾਗਵਤ ਜ਼ਾਬਤੇ ‘ਚ ਰਹਿ ਕੇ ਆਪਣੀ ਬਿਆਨਬਾਜ਼ੀ ਕਰਨ, ਵਾਰ-ਵਾਰ ਹਿੰਦੂ ਰਾਸ਼ਟਰ ਦਾ ਬਿਆਨ ਦੇ ਕੇ ਆਰ ਐਸ ਐਸ ਮੁੱਖੀ ਦੇਸ਼ ਦਾ ਮਹੌਲ ਵਿਗਾੜਨ ਦੀ ਤਾਕ ‘ਚ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ, ਵੱਖਰਾ ਧਰਮ ਹੈ ਅਤੇ ਅਸੀਂ ਹਿੰਦੂ ਨਹੀਂ ਹਾਂ।

WRITTEN BY