ਚੰਡੀਗੜ੍ਹ, 5 ਜੂਨ (ਢਿੱਲੋਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰੋਂ ਐਮ ਪੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਵਲੋਂ ਵੱਡੀ ਜ਼ਿੰਮੇਵਾਰੀ ਸੌਂਪ ਦਿਤੀ ਗਈ ਹੈ। ਉਹ ਲੋਕ ਸਭਾ ਚ ਕਾਂਗਰਸ ਸੰਸਦੀ ਦਲ ਦੇ ਡਿਪਟੀ ਲੀਡਰ ਹੋਣਗੇ। ਇਸ ਤਰ੍ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੂਬਾ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਉਪਰੰਤ ਆਖਰਕਾਰ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਕੱਦ ਦਾ ਅਹੁਦਾ ਪ੍ਰਦਾਨ ਕਰ ਦਿਤਾ ਹੈ।
ਕੈਪਟਨ ਅਮਰਿੰਦਰ ਬਣੇ ਲੋਕ ਸਭਾ ’ਚ ਕਾਂਗਰਸ ਪਾਰਲੀਮਾਨੀ ਪਾਰਟੀ ਦੇ ਡਿਪਟੀ ਲੀਡਰ



