Skip to content
Independent perspectives. Global stories.
BREAKING

ਚੰਬਾ ਕਲਾ ‘ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ

Share this story

ਚੋਹਲਾ ਸਾਹਿਬ, 24 ਦਸੰਬਰ 2019 (ਭਗਤ ਸਿੰਘ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੋ ਨੇੜਲੇ ਪਿੰਡ ਚੰਬਾਂ ਕਲ੍ਹਾਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਸਾਰੇ ਪਿੰਡ ਦੀਆਂ ਗਲੀਆਂ ਰਸਤਿਆਂ ਦੀ ਸੰਗਤਾ ਵੱਲੋ ਸਫਾਈ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਸਤੇ ਵਿੱਚ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਪਿੰਡ ਵਾਸੀਆਂ ਨੇ ਥਾਂ-ਥਾਂ ‘ਤੇ ਤਰ੍ਹੁਾਂ-ਤਰ੍ਹਾਂ ਦੇ ਪਕਵਾਨਾ ਦੇ ਲੰਗਰ ਵੀ ਸੰਗਤਾਂ ਲਈ ਲਾਏ ਗਏ। ਨਗਰ ਕੀਰਤਨ ਦੌਰਾਨ ਸੰਗਤਾਂ ਸਤਿਨਾਮ ਵਾਹਿਗੁਰੁ ਦਾ ਜਾਪ ਕਰਦੀਆਂ ਰਹੀਆਂ। ਇਸ ਮੌਕੇ ਪਿੰਡ ਚੰਬਾਂ ਕਲਾਂ ਦੇ ਸਰਪੰਚ ਮਹਿੰਦਰ ਸਿੰਘ ਚੰਬਾ, ਪਿੰਡ ਚੰਬਾ ਹਵੇਲੀਆਂ ਦੇ ਸਰਪੰਚ ਧਰਮ ਸਿੰਘ ਸ਼ਾਹ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ, ਕਿਸਾਨ ਆਗੂ ਪ੍ਰਗਟ ਸਿੰਘ ਚੰਬਾਂ ਅਤੇ ਪਿੰਡ ਦੇ ਨੰਬਰਦਾਰ ਗੁਰਨਾਮ ਸਿੰਘ ਨੇ ਪੰਜ ਪਿਆਰਿਆਂ ਨੂੰ ਜੈਕਾਰਿਆਂ ਦੀ ਗੂੰਜ ‘ਚ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਗਲਾਂ ‘ਚ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਕਤ ਪਿੰਡ ਦੇ ਪਤਵੰਤਿਆਂ ਤੋ ਇਲਾਵਾ ਖਜ਼ਾਨ ਸਿੰਘ ਚੰਬਾਂ ਪ੍ਰਧਾਨ ਯੂਥ ਕਾਂਗਰਸ,ਕੁਲਵੰਤ ਸਿੰਘ ਕੰਤਾ, ਗਰਚੇਤਨ ਸਿੰਘ ਮੈਬਰ, ਗੁਰਸੇਵਕ ਸਿੰਘ, ਸੁਖਬੀਰ ਸਿੰਘ ਮੈਬਰ, ਬਲਜਿੰਦਰ ਸਿੰਘ ਮੈਬਰ ਪੰਚਾਇਤ ਆਦਿ ਨੇ ਵੀ ਸਾਰਾ ਦਿਨ ਹਾਜ਼ਰੀਆਂ ਭਰੀਆਂ।

WRITTEN BY