ਚੰਡੀਗੜ•, 5 ਜੂਨ (ਪੀ. ਟੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਕਰਨ ਲਈ ਰਾਜ ਦੇ ਸਮੂਹ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ ਕਰਨ/ਸਮਰੱਥਾ ਵਧਾਉਣ ਦੇ ਮੰਤਵ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਾਜ਼ਨ 71 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਪੰਜਾਬ ਵਿੱਚ 20 ਵੱਖ ਵੱਖ ਥਾਵਾਂ ’ਤੇ ਪੈਂਦੀਆਂ 66 ਕੇਵੀ ਲਾਈਨਾਂ ਸ਼ਿਫਟ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਹਨ ਤਾਂ ਕਿ ਰਾਜ ਵਾਸੀਆਂ ਨੂੰ ਨਿਰਵਿਘਟ ਬਿਜਲੀ ਦੀ ਸਪਲਾਈ ਮਿਲ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ
ਇਨ•ਾਂ 66 ਕੇਵੀ ਲਾਈਨਾਂ ਵਿੱਚ ਖਰੜ-ਬਨੂੰੜ ਲਾਈਨ, ਦੱਦਰੀਆਂ-ਧਨੋਲਾ ਫਾਰ ਲੋਹਾਖੇੜਾ, ਅਬੋਹਰ-ਸਤੋਗੁਨੋ ਲਾਈਨ, ਕੁਥਾਲਾ ਡੀਸੀ ਆਨ ਡੀਸੀ, ਡੈਂਟਲ ਕਾਲਜ ਅੰਮ੍ਰਿਤਸਰ ਲਾਈਨ
ਵਿਦ ਅੰਡਰਗਰਾਊਂਡ ਕੇਬਲ ਲਾਈਨ, 220 ਕੇਵੀ ਸਬ ਸਟੇਸ਼ਨ ਇਕੋਲਾਹਾ ਟੂ 66 ਕੇਵੀ ਸਬ ਸਟੇਸ਼ਨ ਜਰਗ, ਸੁਖਨਾ ਅਬਲੂ ਟੂ ਦੋਦਾ, ਐਫ.ਸੀ.ਆਈ. ਫਿਰੋਜ਼ਪੁਰ ਟੂ ਸਿਟੀ ਫਿਰੋਜ਼ਪੁਰ, ਗੁਰਦਾਸਪੁਰ ਕੇਵੀ ਰਣਜੀਤ ਬਾਗ ਟੀ-ਆਫ ਫਾਰ 66 ਕੇਵੀ ਬਹਿਮਨੀ, 132 ਕੇਵੀ ਖਰੜ ਟੂ 66 ਕੇਵੀ ਸਬ ਸਟੇਸ਼ਨ ਮਾਜਰਾ ਵਿਦ ਟੀ-ਆਫ ਮੁੱਲਾਂਪੁਰ, 66 ਕੇਵੀ ਸਬ ਸਟੇਸ਼ਨ ਨਰਾਇਣਗੜ• ਟੂ 66 ਕੇਵੀ ਸਬ ਸਟੇਸ਼ਨ ਹਾਲ ਗੇਟ, 66 ਕੇਵੀ ਬੰਗਾ-66 ਕੇਵੀ ਰਿਹਾਣਾ ਜੱਟਾਂ ਲਾਈਨ ਫਾਰ 66 ਕੇਵੀ ਮਾਨਕ, 66 ਕੇਵੀ ਗਰਿਡ ਸਬ ਸਟੇਸ਼ਨ ਸ਼ੰਕਰ ਫਰਾਮ 220 ਕੇਵੀ ਸਬ ਸਟੇਸ਼ਨ ਨੂਰਮਹਿਲ, 220 ਕੇਵੀ ਸਬ ਸਟੇਸ਼ਨ ਕਹੇੜੂ (ਧੂਰੀ), ਨੌਧਰਾਨੀ-66 ਕੇਵੀ ਹੱਥਾਂ ਲਾਈਨ, 220 ਕੇਵੀ ਸਬ ਸਟੇਸ਼ਨ ਗੌਂਸਗੜ• ਟੂ 66 ਕੇਵੀ ਨਿਊ ਸਬ ਸਟੇਸ਼ਨ ਬਾਜਰਾ ਰੋਡ, ਮਹਿਰਬਾਨ, 220 ਕੇਵੀ ਸਬ ਸਟੇਸ਼ਨ ਗੌਂਸਗੜ• ਟੂ 66 ਕੇਵੀ ਸਬ ਸਟੇਸ਼ਨ ਫੇਜ਼-8, ਫੋਕਲ ਪੁਆਇੰਟ, ਲੁਧਿਆਣਾ, 220 ਕੇਵੀ ਸਬ ਸਟੇਸ਼ਨ ਖਰੜ ਟੂ 66 ਕੇਵੀ ਆਂਸਲ, 220 ਕੇਵੀ ਸਬ ਸਟੇਸ਼ਨ ਨਾਭਾ-ਗੁਰਦਿੱਤਾਪੁਰ ਟੀ-ਆਫ ਪੁਆਇੰਟ ਅਪ ਟੂ 66 ਕੇਵੀ ਸਬ ਸਟੇਸ਼ਨ ਓਲਡ ਨਾਭਾ ਅਤੇ 220 ਕੇਵੀ ਸਬ ਸਟੇਸ਼ਨ ਕੋਟ ਕਰੋੜ ਟੂ ਮੁਦਕੀ ਸ਼ਾਮਲ ਹਨ।



