Skip to content
Independent perspectives. Global stories.
BREAKING

ਪੁਸਤਕ ਘੁਟਾਲੇ ’ਚ ਨਾਮਜਦ ਉਚ ਸਿ¤ਖਿਆ ਅਫਸਰ ਵਿਨੋਦ ਕੁਮਾਰ ਵੱਲੋਂ ਖੁਦਕੁਸ਼ੀ

Share this story

sdf_05 ਚੰਡੀਗੜ੍ਹ, 4 ਜੂਨ : ਚੰਡੀਗੜ੍ਹ, 4 ਜੂਨ (ਪੀ. ਟੀ)- ਪੰਜਾਬ ਦੇ ਬਹੁਚਰਚਿਤ ਪੁਸਤਕ ਘੁਟਾਲੇ ਚ ਨਾਮਜਦ 4 ਵਿਚੋਂ ਇਕ ਦੋਸ਼ੀ ਵਿਨੋਦ ਕੁਮਾਰ ਦੀ ਬੀਤੀ ਰਾਤ ਸ਼¤ਕੀ ਹਲਾਤਾਂ ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਲਾਸ਼ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਮਿਲੀ ਹੈ। ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲ¤ਗਿਆ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਵਿਨੋਦ ਕੁਮਾਰ ਇਸ ਵੇਲੇ ਡਿਪਟੀ ਡਾਇਰੈਕਟਰ ਵੋਕੇਸ਼ਨਲ ਦੇ ਅਹੁਦੇ ਤੇ ਤੈਨਾਤ ਸੀ ਤੇ ਘੁਟਾਲੇ ਵੇਲੇ ਉਹ ਡੀਈਓ ਮੋਹਾਲੀ ਵਜੋਂ ਤੈਨਾਤ ਸੀ। ਦ¤ਸਣਯੋਗ ਹੈ ਕਿ ਸਿ¤ਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ ਸਕੂਲਾਂ ਦੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਖ੍ਰੀਦਣ ਲਈ ਇਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੇ 4 ਮੈਂਬਰ ਸਨ ਤੇ ਵਿਨੋਦ ਕੁਮਾਰ ਇਨ੍ਹਾਂ ਚੋਂ ਇਕ ਸਨ? ਇਸ ਕਮੇਟੀ

ਵਲੋਂ ਹੀ ਅ¤ਗੇ ਠੇਕੇ ਦਿਤੇ ਗਏ ਸਨ, ਜਿਸ ਚ ਬਾਦ ਘੁਟਾਲੇ ਦਾ ਖੁਲਾਸਾ ਹੋਇਆ ਸੀ? ਇਸ ਘੁਟਾਲੇ ਚ ਨਾਮ ਆਉਣ ਤੇ ਪੰਜਾਬ ਦੇ ਸਿ¤ਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਇਸ ਕਮੇਟੀ ਖਿਲਾਫ ਹਾਈਕੋਰਟ ਦੇ ਰਿਟਾਇਰਡ ਜ¤ਜ ਜਿੰਦਲ ਦੀ ਅਗਵਾਈ ਹੇਠ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਜਾਂਚ ਕਮਿਸ਼ਨ ਬਿਠਾਇਆ ਸੀ। ਜਿੰਦਲ ਵਲੋਂ ਆਪਣੀ ਰਿਪੋਰਟ ਚ ਮਲੂਕਾ ਨੂੰ ਤਾਂ ਕਲੀਨ ਚਿਟ ਦੇ ਦਿਤੀ ਗਈ ਸੀ ਪਰ 4 ਮੈਂਬਰੀ ਇਸ ਕਮੇਟੀ ਨੂੰ ਦੋਸ਼ੀ ਗਰਦਾਨਿਆ ਗਿਆ ਸੀ। ਘੁਟਾਲੇ ਚ ਨਾਂਅ ਆਉਣ ਕਾਰਨ ਵਿਨੋਦ ਕੁਮਾਰ ਕਾਫੀ ਦਬਾਅ ਹੇਠ ਚ¤ਲ ਰਹੇ ਸਨ। ਬੀਤੀ ਰਾਤ ਉਨ੍ਹਾਂ ਦੀ ਲਾਸ਼ ਸੁਖਨਾ ਝੀਲ ਚੋਂ ਬਰਾਮਦ ਕਰ ਲਈ ਗਈ ਸੀ? ਇਸ ਬਾਬਤ ਜਦੋਂ ਵਿਨੋਦ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਪਰ ਐਨਾ ਜਰੂਰ ਕਿਹਾ ਕਿ ਵਿਨੋਦ ਘੁਟਾਲੇ ਚ ਨਾਂਅ ਆਉਣ ਤੇ ਮੀਡੀਆ ਵਲੋਂ ਖਬਰਾਂ ਛਾਪੇ ਜਾਣ ਕਾਰਨ ਕਾਫੀ ਉਦਾਸ ਰਹਿੰਦੇ ਸਨ। ਪੁਲਿਸ ਇਸ ਮਾਮਲੇ ਤੇ ਖੁਦਕੁਸ਼ੀ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ।

WRITTEN BY