Skip to content
Independent perspectives. Global stories.
BREAKING

ਬਾਨ ਕੀ ਮੂਨ ਵੱਲੋਂ ਯੂ.ਪੀ. ਜਬਰ ਜਨਾਹ ਸਬੰਧੀ ਮੁਲਾਇਮ ਸਿੰਘ ਯਾਦਵ ਦੀ ਟਿੱਪਣੀ ਰੱਦ

Share this story

sdf_25 ਨਵੀਂ ਦਿੱਲੀ, 4 ਜੂਨ (ਪੀ. ਟੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਦੀ ਯੂ. ਪੀ. ਜਬਰ ਜਨਾਹ ਸਬੰਧੀ ਕੀਤੀ ਟਿੱਪਣੀ ਕਿ ‘ਲੜਕੇ ਤਾਂ ਲੜਕੇ ਹੀ ਰਹਿਣਗੇ‘ ਨੂੰ ਰੱਦ ਕਰਦਿਆਂ ਇਸ ਨੂੰ ਗੈਰ-ਜ਼ਿੰਮੇਵਾਰਾਨਾ ਤੇ ਤਬਾਹਕੁੰਨ ਰਵੱਈਆ ਕਰਾਰ ਦਿੱਤਾ। ਬਾਨ ਕੀ ਮੂਨ ਨੇ ਕਿਹਾ ਕਿ ਦੋ ਭਾਰਤੀ ਨਾਬਾਲਗ ਬੱਚੀਆਂ ਨਾਲ ਹੋਏ ਜਬਰ ਜਨਾਹ ਤੇ ਹੱਤਿਆ ਦੀ ਘਟਨਾ ਤੋਂ ਉਹ ਖੁਦ ਭੈਭੀਤ ਹਨ ਜੋ ਘਰ ਵਿਚ ਪਖਾਨਾ ਨਾ ਹੋਣ ਕਾਰਨ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਈਆਂ। ਬਾਨ ਕੀ ਮੂਨ ਨੇ ਕਿਹਾ ਕਿ ਸਾਨੂੰ ਅਜਿਹਾ ਰਵੱਈਆ ਅਪਣਾ ਕੇ ਇਹ ਨਹੀਂ ਕਹਿਣਾ ਚਾਹੀਦਾ ਕਿ ‘ਲੜਕੇ ਤਾਂ ਲੜਕੇ ਹੀ ਰਹਿਣਗੇ।‘ ਔਰਤਾਂ ਨਾਲ ਹੁੰਦੀਆਂ ਅਜਿਹੀਆਂ ਹਿੰਸਕ ਘਟਨਾਵਾਂ

ਸਾਨੂੰ ਸਭ ਨੂੰ ਅਪਮਾਨਿਤ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਨੇ ਬੀਤੇ ਦਿਨੀਂ ਉਤਰ ਪ੍ਰਦੇਸ਼ ਵਿਚ ਤਾਜ਼ਾ ਜਬਰ ਜਨਾਹ ਦੀਆਂ ਘਟਨਾਵਾਂ ਬਾਰੇ ਇਕ ਜਨਤਕ ਰੈਲੀ ਵਿਚ ਉਕਤ ਟਿੱਪਣੀ ਕੀਤੀ ਸੀ।

WRITTEN BY