ਸੰਗਰੂਰ, 18 ਦਸੰਬਰ (ਪਰਮਜੀਤ ਸਿੰਘ ਲੱਡਾ)- ਸੁਖਦੇਵ ਸਿੰਘ ਢੀਂਡਸਾ ਵਲੋਂ ਅੱਜ ਸੰਗਰੂਰ ਵਿਖੇ ਰੱਖੇ ਇਕੱਠ ਵਿੱਚ ਭਾਜਪਾ ਦੀ ਜਿਲਾ ਲੀਡਰਸ਼ਿਪ ਦੇ ਪਹੁੰਚਣ ਨਾਲ ਅਕਾਲੀ ਭਾਜਪਾ ਸੰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਇਕ ਪਾਸੇ ਜਿਥੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਵਲੋ ਢੀਂਡਸਾ ਸਾਹਿਬ ਦੇ ਇਕੱਠ ਨੂੰ ਪਾਰਟੀ ਵਿਰੋਧੀ ਐਲਾਨੀਆਂ ਗਿਆ ਸੀ ਉਥੇ ਹੀ ਭਾਈਵਾਲ ਪਾਰਟੀ ਦੇ ਜਿਲਾ ਪ੍ਰਧਾਨ ਵਲੋ ਉਸ ਇਕੱਠ ਵਿੱਚ ਆਪਣੇ ਸਾਥੀਆਂ ਸਮੇਤ ਸਮੂਲੀਅਤ ਕਰਨਾ ਸਾਫ ਦਰਸਾਉਂਦਾ ਹੈ ਕਿ ਭਾਜਪਾ ਅਕਾਲੀ ਦਲ ਨੂੰ ਖੂੰਜੇ ਲਾਉਣ ਦੀ ਤਿਆਰੀ ਕਰੀ ਬੈਠੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਪ੍ਰਿਤਪਾਲ ਕੋਰ ਬਡਲਾ ਸਕੱਤਰ ਪੰਜਾਬ ਮਹਿਲਾ ਕਾਂਗਰਸ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਬੀਬੀ ਬਡਲਾ ਨੇ ਕਿਹਾ ਕਿ ਅਕਾਲੀ ਦਲ ਸਿਰਫ ਬੀਬੀ ਬਾਦਲ ਦੀ ਵਜੀਰੀ ਬਚਾਉਣ ਲਈ ਭਾਜਪਾ ਥੱਲੇ ਲੱਗ ਚੁੱਕਾ ਹੈ। ਭਾਜਪਾ ਵਲੋਂ ਜੋ ਘੱਟ ਗਿਣਤੀਆਂ ਦੇ ਹੱਕਾ ਉੱਪਰ ਡਾਕੇ ਮਾਰੇ ਜਾ ਰਹੇ ਹਨ ਅਤੇ ਘੱਟ ਗਿਣਤੀਆਂ ਵਿਰੋਧੀ ਬਿੱਲ ਪਾਰਲੀਮੈਂਟ ਵਿੱਚ ਪਾਸ ਕੀਤੇ ਜਾ ਰਹੇ ਹਨ ਅਕਾਲੀ ਦਲ ਵਲੋਂ ਉਨ੍ਹਾਂ ਦੀ ਹਿਮਾਇਤ ਕਰਨ ਨਾਲ ਅਕਾਲੀ ਦਲ ਦਾ ਦੋਗਲਾ ਚਿਹਰਾ ਲੋਕਾਂ ਸਾਹਮਣੇ ਆ ਚੁੱਕਿਆ ਹੈ। ਬੀਬੀ ਬਡਲਾ ਨੇ ਕਿਹਾ ਕਿ ਜੇਕਰ ਢੀਂਡਸਾ ਸਾਹਿਬ ਸਚਮੁੱਚ ਹੀ ਅਕਾਲੀ ਦਲ ਤੋ ਨਿਰਾਸ਼ ਹਨ ਤਾ ਸਭ ਤੋਂ ਪਹਿਲਾਂ ਰਾਜ ਸਭਾ ਦੀ ਮੈਂਬਰੀ ਤੋ ਅਸਤੀਫਾ ਦੇਣ । ਲੋਕ ਹੁਣ ਇਹਨਾਂ ਦੀਆਂ ਗੱਲਾ ਵਿੱਚ ਨਹੀ ਆਉਣਗੇ। ਬੀਬੀ ਬਡਲਾ ਨੇ ਕਿਹਾ ਕਿ ਸੰਗਰੂਰ ਜਿਲੇ ਅੰਦਰ ਅਕਾਲੀ ਦਲ ਦੀ ਹੋਂਦ ਖਤਮ ਹੋਣ ਕੰਢੇ ਪਹੁੰਚ ਚੁੱਕੀ ਹੈ । ਅਕਾਲੀ ਆਗੂਆਂ ਦੀਆਂ ਆਪਹੁਦਰੀਆਂ ਕਾਰਨ ਲੋਕ ਇਹਨਾਂ ਨੂੰ ਨਾ ਪਸੰਦ ਕਰਦੇ ਹਨ। ਬੀਬੀ ਬਡਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਦੁਬਾਰਾ ਤਰੱਕੀ ਵੱਲ ਵੱਧ ਰਿਹਾ ਹੈ। ਸਰਕਾਰ ਵਲੋ ਸੂਬੇ ਅੰਦਰ ਨਵੇ ਉਦਯੋਗ ਲਗਾਏ ਜਾ ਰਹੇ ਹਨ । ਪਿੰਡ ਪਿੰਡ ਸੀਵਰੇਜ ਸਿਸ਼ਟਮ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਹੁਣ ਜਾਣ ਚੁੱਕੇ ਹਨ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਮਧੂ ਕਾਂਗੜਾ , ਰਖਵਿੰਦਰ ਕੋਰ, ਕਿਰਨਜੀਤ ਕੌਰ , ਅਮ੍ਰਿਤ ਕੋਰ , ਜਸਵੀਰ ਕੌਰ ਆਦਿ ਮਹਿਲਾ ਵਰਕਰਾਂ ਹਾਜਰ ਸਨ।
ਭਾਜਪਾ ਆਗੂਆਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਇਕੱਠ ‘ਚ ਆਉਣਾ ਕਿਸੇ ਕੂਟਨੀਤੀ ਦਾ ਹਿੱਸਾ : ਬੀਬੀ ਬਡਲਾ



