Skip to content
Independent perspectives. Global stories.
BREAKING

ਕੌਮੀ ਝੰਡੇ ਨੂੰ ਅੱਧਾ ਝੁਕਾਇਆ

Share this story

ਕੇਂਦਰੀ ਪੇਂਡੂ ਵਿਕਾਸ ਮੰਤਰੀ ਗੋਪੀਨਾਥ ਮੁੰਡੇ ਦੇ ਸਨਮਾਨ ‘ਚ ਦਿੱਲੀ ਅਤੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਸੰਘ ਸ਼ਾਸਤ ਖੇਤਰਾਂ ‘ਚ ਰਾਸ਼ਟਰੀ ਝੰਡਾ ਮੰਗਲਵਾਰ ਨੂੰ ਅੱਧਾ ਝੁਕਿਆ ਰਹੇਗਾ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ,‘‘ਸਰਕਾਰ ਨੇ ਤੈਅ ਕੀਤਾ ਹੈ ਕਿ ਅੱਜ ਦਿੱਲੀ ’ਚ ਰਾਜਾਂ ਦੀ ਰਾਜਧਾਨੀਆਂ ’ਚ ਅਤੇ ਸੰਘ ਸ਼ਾਸਤ ਖੇਤਰਾਂ ’ਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।‘‘ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਮੁੰਡੇ ਦਾ ਅੰਤਿਮ ਸੰਸਕਾਰ ਹੋਵੇਗਾ, ਉਸ ਦਿਨ ਸੰਸਕਾਰ ਵਾਲੀ ਜਗ੍ਹਾ ਵੀ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਮੁੰਡੇ ਦੇ ਅੰਤਿਮ ਸੰਸਕਾਰ ਉਨ੍ਹਾਂ ਦੇ ਗ੍ਰਹਿ ਸਥਾਨ ਮਹਾਰਾਸ਼ਟਰ ਦੇ ਬੀੜ ’ਚ ਬੁੱਧਵਾਰ ਨੂੰ ਹੋਣ ਦੀ ਆਸ ਹੈ। ਸ਼ਰਧਾ ਭੇਟ ਕਰਦਿਆਂ ਪੰਜਾਬ ਵਿੱਚ ਵੀ ਕੌਮੀ ਝੰਡੇ ਨੂੰ ਅੱਧਾ ਝੁਕਾਇਆ ਗਿਆ।

WRITTEN BY