ਚੰਡੀਗੜ੍ਹ, 3 ਜੂਨ (ਪੀ. ਟੀ)-ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਚਾਰ ਆਈ.ਏ.ਐਸ. ਅਤੇ ਇੱਕ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਏ.ਐਸ. ਅਧਿਕਾਰੀ ਸ੍ਰੀ ਜਸਪਾਲ ਸਿੰਘ ਨੂੰ ਸਕੱਤਰ, ਖ਼ਰਚਾ (ਵਿੱਤ ਵਿਭਾਗ), ਵਾਧੂ ਚਾਰਜ ਸਕੱਤਰ, ਯੋਜਨਾ ਤੇ ਵਿਸ਼ੇਸ਼ ਇਕਨਾਮਿਕ ਪੈਕੇਜ, ਵਾਧੂ ਚਾਰਜ ਸਕੱਤਰ, ਪ੍ਰੋਗਰਾਮ ਇੰਮਪਲੀਮੈਂਟੇਸ਼ਨ, ਵਾਧੂ ਚਾਰਜ ਸਕੱਤਰ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਸ੍ਰੀ ਵਿਕਾਸ ਪ੍ਰਤਾਪ ਨੂੰ ਸਕੱਤਰ, ਪ੍ਰਸੋਨਲ ਅਤੇ ਵਾਧੂ ਚਾਰਜ ਸਕੱਤਰ, ਵਿਜੀਲੈਂਸ, ਸ੍ਰੀ ਰਾਜ ਕਮਲ ਚੌਧਰੀ ਨੂੰ ਸਕੱਤਰ, ਜੇਲ੍ਹਾਂ (ਸੁਤੰਤਰ ਚਾਰਜ), ਵਾਧੂ ਚਾਰਜ ਸਕੱਤਰ, ਗ੍ਰਹਿ
ਮਾਮਲੇ ਅਤੇ ਨਿਆਂ (ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਦੇ ਅਧੀਨ) ਅਤੇ ਵਾਧੂ ਚਾਰਜ ਸਕੱਤਰ, ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਸ੍ਰੀਮਤੀ ਗੁਰਨੀਤ ਤੇਜ ਨੂੰ ਵਧੀਕ ਸਕੱਤਰ, ਵਿੱਤ, ਵਾਧੂ ਚਾਰਜ ਡਾਇਰੈਕਟਰ, ਖ਼ਜਾਨਾ ਤੇ ਲੇਖਾ ਲਗਾਇਆ ਗਿਆ ਹੈ।



