Skip to content
Independent perspectives. Global stories.
BREAKING

ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦਾ ਦੇਹਾਂਤ

Share this story

ਸੜਕ ਹਾਦਸੇ ਤੋਂ ਬਹੁ ਜ਼ਖਮਾਂ ਅਤੇ ਦਿਲ ਦੇ ਦੌਰੇ ਨਾਲ ਹੋਈ ਮੌਤ, ਦੋਸ਼ੀ ਕਾਰ ਚਾਲਕ ਗ੍ਰਿਫਤਾਰ
1980 ਤੋਂ 1985, 1990 ਤੋਂ 2009 ਤੱਕ ਪੰਜ ਵਾਰ ਐਮਐਲਏ
1992 ਤੋਂ 1995 ਤੱਕ ਮਹਾਰਾਸ਼ਟਰ ਅਸੈਂਬਲੀ ਦੇ ਵਿਰੋਧੀ ਧਿਰ ਦੇ ਨੇਤਾ
2009 ਅਤੇ 2014 ਵਿੱਚ ਦੋ ਵਾਰ ਲੋਕ ਸਭਾ ਦੇ ਲਈ ਚੁਣੇ ਗਏ

Page-1_06 ਨਵੀਂ ਦਿੱਲੀ, 3 ਜੂਨ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਪੇਂਡੂ ਵਿਕਾਸ ਮੰਤਰੀ ਗੋਪੀਨਾਥ ਮੁੰਡੇ (64) ਦੀ  ਅੱਜ ਕਾਰ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਮੁੰਡੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਅਤੇ ਪਿਛੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ। 26 ਮਈ ਨੂੰ ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿਚ ਗੋਪੀਨਾਥ ਮੁੰਡੇ ਨੇ ਵੀ ਕੇਂਦਰੀ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ ਸੀ।ਉਨ੍ਹਾਂ ਵੱਲੋਂ ਸਹੁੰ ਚੁੱਕੀ ਨੂੰ ਅਜੇ ਸਿਰਫ 8 ਦਿਨ ਹੀ ਬੀਤੇ ਸਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਗੋਪੀਨਾਥ ਮੁੰਡੇ ਅਜਿਹੇ ਸ਼ਖਸ ਸਨ ਜਿਨ੍ਹਾਂ ਦੀ ਗਿਣਤੀ ਮਹਾਰਾਸ਼ਟਰ ਭਾਜਪਾ ਦੇ ਵੱਡੇ ਆਗੂਆਂ ਵਿਚ ਕੀਤੀ ਜਾਂਦੀ ਸੀ। ਮਹਾਰਾਸ਼ਟਰ ਦੀ ਸਿਆਸਤ ਵਿਚ ਉਨ੍ਹਾਂ ਦਾ ਅਹਿਮ ਸਥਾਨ ਸੀ। ਉਹ 1995 ਤੋਂ 1999 ਤੱਕ ਮਹਾਰਾਸ਼ਟਰ ਦੇ ਉਪ ਮੁੱ

ਖ ਮੰਤਰੀ ਰਹੇ ਹਨ। ਉਹ 2 ਵਾਰ ਲੋਕਸਭਾ ਲਈ ਚੁਣੇ ਗਏ। ਗੋਪੀਨਾਥ ਬੀ.ਜੇ.ਪੀ. ਦੇ ਸੀਨੀਅਰ ਆਗੂ ਪ੍ਰਮੋਦ ਮਹਾਜਨ ਦੇ ਰਿਸ਼ਤੇਦਾਰ ਸਨ। ਪ੍ਰਮੋਦ ਮਹਾਜਨ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਗੋਪੀਨਾਥ ਮੁੰਡੇ ਦੀ ਪਤਨੀ ਭਾਜਪਾ ਦੇ ਵੱਡੇ ਆਗੂ ਪ੍ਰਮੋਦ ਮਹਾਜਨ ਦੀ ਭੈਣ ਸੀ। ਮੁੰਡੇ ਦੀ ਮੌਤ ਦੀ ਪੁਸ਼ਟੀ ਪਾਰਟੀ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਨਿਤਿਨ ਗੱਡਕਰੀ ਨੇ ਕੀਤੀ ਹੈ। ਗੱਡਕਰੀ ਨੇ ਦੱਸਿਆ ਕਿ ਮੁੰਡੇ ਹਵਾਈ ਅੱਡੇ ਜਾਣ ਲਈ ਨਿਕਲੇ ਸਨ। ਸਵੇਰੇ ਕਰੀਬ 6:30 ਵਜੇ ਉਨ੍ਹਾਂ ਦੀ ਕਾਰ ਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ, ਜਿਸ ’ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਏਮਜ਼ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਲੇਕਿਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।  ਜਿੱਥੇ ਉਨ੍ਹਾਂ ਦੀ 50 ਮਿੰਟ ਬਾਅਦ ਮੌਤ ਹੋ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਸਵੇਰੇ ਅੱਠ ਵਜੇ ਮ੍ਰਿਤਕ ਘੋਸ਼ਤ ਕਰ ਦਿੱਤਾ।
ਭਾਜਪਾ ਦਫਤਰ ਰੱਖੀ ਮ੍ਰਿਤਕ ਦੇਹ
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਜਪਾ ਦਫਤਰ ਲਿਆਂਦਾ ਗਿਆ ਸੀ।ਇੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਆ ਕੇ ਗੋਪੀਨਾਥ ਮੁੰਡੇ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਖਰੀ ਦਰਸ਼ਨਾਂ ਲਈ ਭਾਜਪਾ ਦਫਤਰ ਵਿੱਚ ਰੱਖਿਆ ਗਿਆ ਸੀ। ਭਾਜਪਾ ਦੇ ਉੱਚ ਨੇਤਾ ਦਫਤਰ ‘ਚ ਮੌਜੂਦ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਮਹਾਂਰਾਸ਼ਟਰ ਵਿਖੇ ਕੀਤਾ ਜਾਵੇਗਾ। ਗੋਪੀਨਾਥ ਮੁੰਡੇ ਦੀਆਂ ਬੇਟੀਆਂ ਵੀ ਭਾਜਪਾ ਦਫਤਰ ‘ਚ ਮੌਜੂਦ ਸਨ।
ਮੁੰਡੇ ਦੇ ਆਖ਼ਰੀ ਸ਼ਬਦ
ਭਾਜਪਾ ਨੇਤਾ ਨਿਤਿਨ ਗਡਕਰੀ ਨੇ ਦੱਸਿਆ ਕਿ ਗੋਪੀਨਾਥ ਮੁੰਡੇ ਦੇ ਆਖਰੀ ਸ਼ਬਦ ਸਨ ‘ਮੈਨੂੰ ਹਸਪਤਾਲ ਲੈ ਚੱਲੋ‘। ਨਾਲ ਹੀ ਉਨ੍ਹਾਂ ਨੇ ਡਰਾਈਵਰ ਤੋਂ ਪਾਣੀ ਵੀ ਮੰਗਿਆ। ਆਪਣੀ ਐੱਸ. ਐਕਸ-4 ਰਾਹੀਂ ਜਾ ਰਹੇ ਪੇਂਡੂ ਵਿਕਾਸ ਮੰਤਰੀ ਟੱਕਰ ਤੋਂ ਬਾਅਦ ਵੀ ਠੀਕ ਨਜ਼ਰ ਆ ਰਹੇ ਸਨ। ਉਨ੍ਹਾਂ  ਦੀ ਮੌਤ ਸੱਟ ਵੱਜਣ ਕਾਰਨ ਨਹੀਂ ਹੋਈ ਬਲਕਿ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ। ਮਹਾਰਾਸ਼ਟਰ ਦੇ ਭਾਜਪਾ ਨੇਤਾ ਇਸ ਮਾਮਲੇ ‘ਚ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਇੰਡੀਕਾ ਗੱਡੀ ਦੀ ਹਲਕੀ ਜਿਹੀ ਟੱਕਰ ਨਾਲ ਉਨ੍ਹਾਂ ਦਾ ਦਿਹਾਂਤ ਕਿਵੇਂ ਹੋ ਗਿਆ।   

”

WRITTEN BY