Skip to content
Independent perspectives. Global stories.
BREAKING

ਬਰੇਟਾ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਸ਼ਰੇਆਮ ਰਿਸ਼ਵਤ ਦੀ ਉਗਰਾਹੀ

Share this story

Page-1_23 ਬਰੇਟਾ, 3 ਜੂਨ – ਇੱਕ ਪਾਸੇ ਤਾ ਦੇਸ਼ ਵਿੱਚੋ ਭ੍ਰਿਸਟਾਚਾਰ ਖਤਮ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨਵਾ ਕਾਨੂੰਨ ਬਣਾਉਣ ਲਈ ਜਦੋ ਜਹਿਦ ਕਰ ਰਹੀਆਂ ਹਨ ਇਸੇ ਤਰਾਂ ਪੰਜਾਬ ਸਰਕਾਰ ਵੱਲੋ ਵੀ ਸੁੱਬੇ ਨੂੰ ਭਿਸ਼ਟਾਚਾਰ ਮੁਕਤ ਬਨਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋ ਭ੍ਰਿਸਟਾਚਾਰ ਖਤਮ ਕਰਨ ਲਈ ਅਧਿਕਾਰੀਆਂ ਨੂੰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਪਰ ਦੁਸਰੇ ਪਾਸੇ ਇਸ ਸੁੱਬਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅਸਰ ਪੰਜਾਬ ਦੇ ਮੰਡੀਕਰਨ ਬੋਰਡ ਉ¤ਤੇ ਬਿਲਕੁਲ ਵੀ ਦਿਖਾਈ ਨਹੀ ਦੇ ਰਿਹਾ ਸ਼ਾਇਦ ਇਹੀ ਕਾਰਨ ਹੈ ਕਿ ਮੰਡੀ ਬੋਰਡ ਦੇ ਕਰਮਚਾਰੀ ਉ¤ਚ ਅਧਿਕਾਰੀਆਂ ਦੀ ਕਥਿੱਤ ਸ਼ਹਿ ਉ¤ਤੇ ਸ਼ਰੇਆਮ ਦਿਨ ਦਿਹਾੜੇ ਬੇਖੋਫ ਰਿਸ਼ਵਤ ਦੀ ਉਗਰਾਹੀ ਕਰ ਰਹੇ ਹਨ ਜਿਸ ਦਾ

ਖੁਲਾਸਾ ਕੀਤਾ ਹੈ ਬਰੇਟਾ ਮੰਡੀ ਦੇ  ਪੱਤਰਕਾਰਾਂ ਵੱਲੋ ਸਟਿੰਗ ਅਪਰੇਸ਼ਨ ਕਰ ਕੇ ਜਿਸ ਸਟਿੰਗ ਅਪਰੇਸ਼ਨ ਵਿੱਚ ਜਿਲ•ਾ ਮਾਨਸਾ ਦੀ ਬੋਹਾ ਮਾਰਕਿਟ ਕਮੇਟੀ ਦੇ ਦੋ ਕਰਮਚਾਰੀ ਇਸ ਆੜ•ਤੀ (ਪੱਤਰਕਾਰ) ਪਾਸੋ 20 ਪੈਸੇ ਪ੍ਰਤੀ ਗੱਟਾ ਦੇ ਹਿਸਾਬ ਨਾਲ ਰਿਸ਼ਵਤ ਲੈ ਰਹੇ ਹਨ ਅਤੇ ਸਟਿੰਗ ਅਪਰੇਸ਼ਨ ਵਿੱਚ ਇਹ ਦੋਵੇ ਕਰਮਚਾਰੀ ਜਿਲ•ਾ ਮੰਡੀ ਅਫਸਰ ਦੀ ਪਿਛਲੇ ਦਿਨੀ ਹੋਈ ਸੇਵਾ ਮੁਕਤੀ ਸਮੇ ਪੈਸੇ ਇਕੱਠੇ ਕਰ ਕੇ ਦੇਣ ਦੀ ਮਜਬੂਰੀ ਵੀ ਦੱਸ ਰਹੇ ਹਨ ਅਤੇ ਇਹ ਪੈਸੇ ਇਕੱਠੇ ਕਰਨ ਲਈ ਮਾਰਕਿਟ ਕਮੇਟੀ ਦੇ ਸਕੱਤਰ ਵੱਲੋ ਵੀ ਦਬਾਅ ਪਾਉਣ ਵਾਰੇ ਦੱਸ ਰਹੇ ਹਨ।     ਇਸ ਸਬੰਧੀ ਜਦੋ ਕਣਕ ਦਾ ਸੀਜਨ ਸ਼ੁਰੂ ਹੋਣ ਤੋ ਪਹਿਲਾਂ ਇਸ ਰਿਸ਼ਵਤ ਦੇ ਗੋਰਖ ਧੰਦੇ ਵਾਰੇ ਆਮ ਚਰਚਾ ਹੂੰਦੀ ਸੀ ਕਿ ਕਿਸ ਤਰਾਂ ਖਰੀਦ ਸੀਜਨ ਵਿੱਚ ਮੰਡੀ ਬੋਰਡ ਦੇ ਕਰਮਚਾਰੀ ਪੈਸੇ ਇਕੱਠੇ ਕਰਨ ਲਈ ਨਿਯਮਾ ਦੇ ਉਲਟ ਕੰਮ ਕਰਦੇ ਹਨ ਤਾਂ ਕਿ ਸੀਜਨ ਉਪਰੰਤ ਇਹ ਗੈਰਕਾਨੂੰਨੀ ਸਹੁਲਤਾਂ ਦੇਣ ਦੇ ਬਦਲੇ ਮੰਡੀ ਬੋਰਡ ਦੇ ਕਰਮਚਾਰੀ ਸੀਜਨ ਤੋ ਪਹਿਲਾਂ ਹੀ ਤਹਿ ਕੀਤੀ ਗਈ ਰਿਸ਼ਵਤ ਵਸੂਲਦੇ ਹਨ।ਇਸ ਤਰਾਂ ਹੋਇਆ ਮਾਰਕਿਟ ਕਮੇਟੀ ਬੋਹਾ ਅਧੀਨ ਆਉਦੇ ਖਰੀਦ ਕੇਂਦਰ ਬੀਰੇਵਾਲਾ ਡੋਗਰਾ ਜਿੱਥੇ ਸਾਡੇ ਇਸ ਪੱਤਰਕਾਰ ਦੀ ਆੜ•ਤ ਦੀ ਦੁਕਾਨ ਮੈ. ਚਰੰਜੀ ਲਾਲ ਰਾਜੇਸ਼ ਕੁਮਾਰ ਦੇ ਨਾਮ ਨਾਲ ਹੈ।ਸੀਜਨ ਦੋਰਾਨ ਮਾਰਕਿਟ ਕਮੇਟੀ ਦੇ ਕਰਮਚਾਰੀ ਦੀ ਡਿਉਟੀ ਹੂੰਦੀ ਹੈ ਕਿ ਫਸਲ ਦੀ ਖਰੀਦ ਕਰਵਾਉਣ ਲਈ ਸਾਰੇ ਨਿਯਮਾ ਦਾ ਧਿਆਨ ਰੱਖੇ ਜਿਸ ਵਿੱਚ ਮਾਰਕਿਟ ਫੀਸ ਦੀ ਚੋਰੀ ਨੂੰ ਰੋਕਣਾ,ਸਹੀ ਪ੍ਰਬੰਧਾ ਨੂੰ ਕਾਇਮ ਰੱਖਣਾ, ਆੜ•ਤੀ ਦੇ ਰਿਕਾਰਡ ਦੀ ਜਾਂਚ ਕਰਨੀ ਅਤੇ ਬੋਲੀ ਸਹੀ ਢੰਗ ਨਾਲ ਕਰਵਾਉਣੀ ਪਰ ਇਸ ਖਰੀਦ ਕੇਂਦਰ ਵਿੱਚ ਤਾਇਨਾਤ ਕਰਮਚਾਰੀ ਵੱਲੋ ਹਮੇਸ਼ਾ ਹੀ ਨਿਯਮਾ ਦੇ ਉਲਟ ਸਹੁਲਤਾਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਸੀਜਨ ਖਤਮ ਹੋਣ ਤੋ ਬਾਅਦ ਇਹ ਆਕਸ਼ਨ ਰਿਕਾਰਡਰ ਜੀਵਨ ਸਿੰਘ ਅਤੇ ਇੱਕ ਹੋਰ ਕਰਮਚਾਰੀ ਜੁਗਰਾਜ ਸਿੰਘ ਮੰਡੀ ਸੁਪਰਵਾਈਜਰ ਪਹੂੰਚ ਗਏ ਇਸ ਆੜ•ਤੀ (ਪੱਤਰਕਾਰ) ਦੀ ਬਰੇਟਾ ਸਥਿੱਤ ਦੁਕਾਨ ਤੇ ਅਤੇ ਮੰਗ ਕੀਤੀ 20 ਪੈਸੇ ਪ੍ਰਤੀ ਗੱਟੇ ਦੇ ਹਿਸਾਬ ਨਾਲ ਇਸ ਤਰਾਂ ਇਸ ਦੁਕਾਨ ਤੇ ਖਰੀਦ ਹੋਏ 6209 ਗੱਟੇ ਕਣਕ ਦੀ ਰਿਸ਼ਵਤ ਦੀ ਰਕਮ ਜਿਹੜੀ ਕਿ 1242 ਰੂਪਏ ਬਣਦੀ ਸੀ ਦੇ ਬਦਲੇ ਇਨ•ਾਂ ਕਰਮਚਾਰੀਆਂ ਵੱਲੋ 1250 ਰੂਪਏ ਇਸ ਆੜ•ਤੀ ਪਾਸੋ ਲੈ ਲਏ ਜਿਸ ਨੂਮ ਸਾਡੇ ਇਸ ਪੱਤਰਕਾਰ ਵੱਲੋ ਬਾਖੁਬੀ ਕੈਮਰੇ ਵਿੱਚ ਬੰਦ ਕਰ ਲਿਆ।ਇਸ ਸਮੇ ਇਹ ਦੋਵੇ ਕਰਮਚਾਰੀਆਂ ਦਾ ਕਹਿਣਾਂ ਸੀ ਕਿ ਜਿਲ•ਾ ਮੰਡੀ ਅਫਸਰ ਮੋਹਨ ਸਿੰਘ ਪਨੂੰ ਦੀ ਰਿਟਾਇਰਮੈਂਟ ਹੈ ਇਸ ਲਈ ਉਹ ਮਾਰਕਿਟ ਕਮੇਟੀ ਬੋਹਾ ਦੇ ਸਕੱਤਰ ਰਤਨ ਲਾਲ ਪੁਨੀਆ ਤੇ ਦਬਾਅ ਬਣਾ ਰਿਹਾ ਹੈ ਅਤੇ ਸਕੱਤਰ ਉਨ•ਾਂ ਤੇ ਇਹ ਪੈਸੇ ਇਕੱਠੇ ਕਰਨ ਦਾ ਦਬਾਅ ਪਾ ਰਿਹਾ ਹੈ।ਇਸ ਸੋਿਟੰਗ ਦੋਰਾਨ ਇਨ•ਾਂ ਕਰਮਚਾਰੀਆਂ ਨੇ ਇਹ ਵੀ ਮਨਿਆਂ ਹੈ ਕਿ ਕਿਸ ਤਰਾਂ ਇਸ ਕਣਕ ਦੇ ਸੀਜਨ ਦੋਰਾਨ ਮੰਡੀ ਵਿੱਚ ਕਣਕ ਦੀ ਲਿਫਟਿੰਗ ਹੋ ਜਾਣ ਤੋ ਬਾਅਦ ਉਸ ਸਮੇ ਬੋਲੀ ਦਰਜ ਕੀਤੀ ਗਈ ਜਦੋ ਕਿ ਮੰਡੀ ਵਿੱਚ ਕਣਕ ਦਾ ਦਾਣਾ ਵੀ ਨਹੀ ਸੀ ਇਸੇ ਤਰਾਂ ਹੀ ਹੋਰ ਵੀ ਕਈ ਤਰਾਂ ਦੀਆਂ ਬੇਨਿਯਮੀਆਂ ਕੀਤੀਆਂ ਜਾਂਦੀਆਂ ਹਨ ਜਿਨ•ਾਂ ਦੀ ਦੁਹਾਈ ਦੇ ਕੇ ਇਸ ਕਰਮਚਾਰੀ ਰਿਸ਼ਵਤ ਇਕੱਠੀ ਕਰਦੇ ਹਨ।ਪਰ ਬਾਅਦ ਵਿੱਚ ਸੰਪਰਕ ਕਰਨ ਤੇ ਪਿਛਲੇ ਦਿਨੀ ਸੇਵਾ ਮੁਕਤ ਹੋਏ ਮਾਨਸਾ ਦੇ ਜਿਲ•ਾ ਮੰਡੀ ਅਫਸਰ ਮੋਹਨ ਸਿੰਘ ਪਨੂੰ ਨੇ ਦੋਸ਼ ਨਕਾਰਦੇ ਹੋਏ ਕਹਿ ਦਿੱਤਾ ਕਿ ਉਨ•ਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀ ਇਸੇ ਤਰਾਂ ਮਾਰਕਿਟ ਕਮੇਟੀ ਦੇ ਸਕੱਤਰ ਰਤਨ ਲਾਲ ਪੁਨੀਆਂ ਨਾਲ ਜਦੋ ਫੋਨ ਤੇ ਸੰਪਰਕ ਕੀਤਾ ਤਾਂ ਉੁਂਨ•ਾਂ ਕੋਈ ਵੀ ਸਪਸ਼ਟ ਜਵਾਬ ਨਾ ਦਿੱਤਾ ਅਤੇ ਬਾਅਦ ਵਿੱਚ ਗੱਲ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ।ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸੇ ਤਰਾਂ ਸਾਲ 2010 ਵਿੱਚ ਮਾਨਸਾ ਦੇ ਇੱਕ ਸ਼ੈਲਰ ਮਾਲਕ ਵੱਲੋ ਮਾਰਕਿਟ ਕਮੇਟੀ ਦੇ ਦੋ ਕਰਮਚਾਰੀਆਂ ਦਾ ਸਟਿੰਗ ਅਪਰੇਸ਼ਨ ਕਰਕੇ ਰਿਸ਼ਵਤ ਦੇ ਇਸ ਖੇਲ ਦਾ ਖੁਲਾਸਾ ਕੀਤਾ ਸੀ ਜਿਨ•ਾਂ ਕਰਮਚਾਰੀਆਂ ਨੂੰ ਟੀ.ਵੀ. ਚੈਨਲ ਦੀਆਂ ਸੁਰਖੀਆਂ ਤੋ ਬਾਅਦ ਇੱਕ ਵਾਰ ਤਾਂ ਵਿਭਾਗ ਵੱਲੋ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਇਸ ਸਬੰਧ ਵਿੱਚ ਬੋਰਡ ਦੇ ਚੇਅਰਮੈਨ ਸ੍ਰੀ ਅਜਮੇਰ ਸਿੰਘ ਲੱਖੋਵਾਲ ਨੇ ਇੱਕ ਟੀ.ਵੀ. ਚੈਨਲ ਤੇ ਇਸ ਮਾਮਲੇ ਦੀ ਜਾਂਚ ਕਿਸੇ ਰਿਟਾਇਰਡ ਜੱਜ ਤੋ ਕਰਵਾਉਣ ਦੀ ਗੱਲ ਕਹੀ ਸੀ ਪਰ ਬਾਅਦ ਵਿੱਚ ਕਿਸੇ ਤਰਾਂ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ। ਇਸ ਤਰਾਂ ਬੋਰਡ ਵੱਲੋ ਇਸ ਤਰਾਂ ਦੇ ਰਿਸ਼ਵਤ ਦੇ ਇਹ ਮਾਮਲੇ ਇਸ ਤਰਾਂ ਦਬਾ ਦਿੱਤੇ ਜਾਂਦੇ ਹਨ ਸ਼ਾਇਦ ਇਹੀ ਇੱਕ ਵੱਡਾ ਕਾਰਨ ਹੈ ਕਿ ਬੋਰਡ ਦੇ ਕਰਮਚਾਰੀ ਬੇਖੋਫ ਇਸ ਤਰਾਂ ਭ੍ਰਿਸਟਾਚਾਰ ਫੈਲਾ ਰਹੇ ਹਨ ਜਿਵੇ ਉ¤ਚ ਅਧਿਕਾਰੀਆਂ ਨੇ ਇਨ•ਾਂ ਨੂੰ ਇਸ ਦੀ ਖੁੱਲ ਦੇ ਰੱਖੀ ਹੋਵੇ।ਜੇਕਰ ਸਮਾ ਰਹਿੰਦੇ ਇਸ ਤਰਾਂ ਦੇ ਭ੍ਰਿਸ਼ਟ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਹੀ ਸ਼ਾਇਦ ਪੰਜਾਬ ਸਰਕਾਰ ਸੁੱਬੇ ਵਿੱਚੋ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ।     

WRITTEN BY