Skip to content
Independent perspectives. Global stories.
BREAKING

ਤੇਜਪਾਲ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਅਰਜ਼ੀ ‘ਤੇ ਸੁਣਵਾਈ ਅੱਜ

Share this story

Page-1_16 ਨਵੀਂ ਦਿੱਲੀ, 2 ਜੂਨ (ਪੀ. ਟੀ)- ਤਹਿਲਕਾ ਅਖ਼ਬਾਰ ਦੇ ਸਾਬਕਾ ਸੰਪਾਦਕ ਤਰੂਣ ਤੇਜਪਾਲ ਨੇ ਕਥਿਤ ਯੌਨ ਉਤਪੀੜਣ ਦੇ ਮਾਮਲੇ ‘ਚ ਅਤੰਰਿਮ ਜ਼ਮਾਨਤ ਦੀ ਮਿਆਦ ਵਧਾਉਣ ਲਈ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਅਰਜ਼ੀ ਦਾਇਰ ਕੀਤੀ। ਜੱਜ ਜੇ. ਐੱਸ. ਖੇਹੜ ਅਤੇ ਜੱਜ ਸੀ. ਨਾਗਪੱਨ ਨੇ ਇਸ ਅਰਜ਼ੀ ‘ਤੇ ਮੰਗਲਵਾਰ ਨੂੰ ਸੁਣਵਾਈ ਕਰਨ ਦਾ ਨਿਸ਼ਚਾ ਕੀਤਾ ਹੈ। ਤੇਜਪਾਲ ਨੇ ਅੰਤਰਿਮ ਜ਼ਮਾਨਤ ਦੀ ਮਿਆਦ 6 ਹਫਤੇ ਤੱਕ ਵਧਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਦੇ ਦਿਹਾਂਤ ਦੇ ਮਾਮਲੇ ‘ਚ ਘਰ ‘ਤੇ ਉਨ੍ਹਾਂ ਦੀ ਹਾਜ਼ਿਰੀ ਜ਼ਰੂਰੀ ਹੈ। ਤੇਜਪਾਲ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਅੰਤਰਿਮ ਜ਼ਮਾਨਤ ਮਿਲਣ ਦੇ ਬਾਵਜੂਦ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋ ਸਕੇ ਸਨ। ਉੱਚ ਅਦਾਲਤ ਨੇ 19 ਮਈ ਨੂੰ ਤੇਜਪਾਲ ਨੂੰ 3 ਹਫਤੇ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ

, ਤਾਂ ਜੋ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਅਤੇ ਇਸ ਤੋਂ ਬਾਅਦ ਦੀਆਂ ਰਸਮਾਂ ‘ਚ ਸ਼ਾਮਲ ਹੋ ਸਕਣ। ਤੇਜਪਲਾ ਦੀ ਮਾਂ ਦਾ 18 ਮਈ ਨੂੰ ਦਿਹਾਂਤ ਹੋ ਗਿਆ ਸੀ। ਤੇਜਪਾਲ ‘ਤੇ ਆਪਣੀ ਸਾਥੀ ਮਹਿਲਾ ਦਾ ਪਿਛਲੇ ਸਾਲ 7 ਨਵੰਬਰ ਨੂੰ ਗੋਆ ‘ਚ ਇਕ ਆਯੋਜਨ ਦੌਰਾਨ ਯੌਨ ਉਤਪੀੜਨ ਅਤੇ ਸ਼ੀਲ ਭੰਗ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਇਹੀ ਹਰਕਤ ਅਗਲੇ ਦਿਨ ਵੀ ਕੀਤੀ ਸੀ। ਇਸ ਮਾਮਲੇ ‘ਚ ਉਨ੍ਹਾਂ ਖਿਲਾਫ ਅਦਾਲਤ ‘ਚ ਦੋਸ਼ ਪੱਤਰ ਦਾਖਲ ਕੀਤਾ ਜਾ ਚੁੱਕਾ ਹੈ। ਤੇਜਪਾਲ ਨੂੰ 30 ਨਵੰਬਰ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੰਤਰਿਮ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਪਹਿਲਾਂ ਤੇਜਪਾਲ ਗੋਆ ਦੇ ਵਾਸਕੋ ਨਗਰ ਦੀ ਸਾਡਾ ਉਪ ਜੇਲ ‘ਚ ਬੰਦ ਸਨ।

WRITTEN BY