Skip to content
Independent perspectives. Global stories.
BREAKING

ਰੇਲ ਕਿਰਾਇਆ ਵਧੇਗਾ!

Share this story

ਬੈਂਗਲੂਰ, 2 ਜੂਨ (ਪੀ. ਟੀ)- ਰੇਲ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਰੇਲ ਕਿਰਾਏ ਵਿਚ ਵਾਧੇ ਦੇ ਸੰਕੇਤ ਦਿੰਦੇ ਹੋਏ ਅੱਜ ਕਿਹਾ ਕਿ ਸਾਬਕਾ ਰੇਲ ਮੰਤਰੀ ਮਲਿਕਾਰਜੁਨ ਖੜਗੇ ਨੇ ਕਿਰਾਇਆ ਵਧਾਉਣ ਦੇ ਮਾਮਲੇ ਵਿਚ ਖੁਦ ਨੂੰ ਵੱਖ ਕਰ ਕੇ ਉਨ੍ਹਾਂ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ ਹੈ। ਸਦਾਨੰਦ ਗੌੜਾ ਨੇ ਕਿਹਾ, ‘‘ਖੜਗੇ ਨੇ ਰੇਲ ਮੰਤਰੀ ਵਜੋਂ ਮਾਲ-ਭਾੜੇ ‘ਚ 5 ਫੀਸਦੀ ਤੇ ਮੁਸਾਫਰ ਕਿਰਾਏ ਵਿਚ 10 ਫੀਸਦੀ ਦੇ ਵਾਧੇ ਦੇ ਐਲਾਨ ਮਗਰੋਂ ਇਸ ਨੂੰ ਲਾਗੂ ਨਹੀਂ ਕੀਤਾ। ਹੁਣ ਮੈਨੂੰ ਇਹ ਸੰਤੁਲਨ ਬਣਾਉਣਾ ਪਵੇਗਾ।‘‘ਉਨ੍ਹਾਂ ਕਿਹਾ ਕਿ ਕੇਂਦਰ ਦੀ ਪਿਛਲੀ ਯੂ. ਪੀ. ਏ. ਸਰਕਾਰ ਨੇ ਕਿਰਾਏ ਵਿਚ ਵਾਧੇ ਦੇ ਐਲਾਨ ਮਗਰੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਲਾਗੂ ਨਹੀਂ ਕੀਤਾ ਸੀ।ਉਨ੍ਹਾਂ ਕਿਹਾ, ‘‘ਮੈਂ ਜਲਦੀ ਹੀ ਰੇਲ ਬਜਟ ਪੇਸ਼ ਕਰਾਂਗਾ ਅਤੇ ਉਹ ਮੇਰੀ ਸਿਆਸੀ ਜ਼ਿੰਦਗੀ ਦਾ ਮਹਾਨ ਪਲ ਹੋਵੇਗਾ ਪਰ ਖੜਗੇ ਨੇ ਮੈਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ ਹੈ।‘‘ ਸਦਾਨੰਦ ਗੌੜਾ ਨੇ ਕਿਹਾ ਕਿ ਉਹ ਅਜੇ ਰੇਲ ਵਿਭਾਗ ਦੀਆਂ ਤੱਤਕਾਲਕ ਜ਼ਰੂਰਤਾਂ ਨੂੰ ਸਮਝ ਕੇ ਰੇਲਵੇ ਨੂੰ ਮੁਸਾਫਰਾਂ ਦੀ ਜ਼ਰੂਰਤ ਅਨੁਸਾਰ ਬਣਾਉਣ ਲਈ ਵੱਡੇ ਕਦਮ ਚੁਕਣਗੇ।

WRITTEN BY