Skip to content
Independent perspectives. Global stories.
BREAKING

ਸਿਲਵਰ ਓਕਸ ਸਕੂਲ ਵਿੱਚ ਅਮੂਲ ਕੰਪਨੀ ਵੱਲੋਂ ਮਨਾਇਆ ਗਿਆ ਨੈਸ਼ਨਲ ਮਿਲਕ ਡੇ

Share this story

ਬਠਿੰਡਾ, 3 ਦਸੰਬਰ (ਸੁਖਵਿੰਦਰ ਸਿੰਘ ਸਰਾਂ)- 26 ਨਵੰਬਰ,2019 ਨੂੰ ਸਿਲਵਰ ਓਕਸ ਸਕੂਲ ਵਿੱਚ ਅਮੂਲ ਕੰਪਨੀ ਵੱਲੋਂ ਨੈਸ਼ਨਲ ਮਿਲਕ ਡੇ ਮਨਾਇਆ ਗਿਆ। ਇਹ ਦਿਨ ਡਾ. ਕੁਰੀਅਨ ਦੇ 98ਵੇਂ ਜਨਮਦਿਨ ਨੂੰ ਸਮਰਪਿਤ ਸੀ। ਜਿਸ ਵਿੱਚ ਅਮੂਲ ਕੰਪਨੀ ਵੱਲੋਂ ਆਏ ਹੋਏ ਨੁਮਾਇੰਦਿਆਂ ਨੇ ਸਕੂਲ ਦੇ ਡਾਇਰੈਕਟਰ ਸ੍ਰੀ ਮਤੀ ਮਾਲਵਿੰਦਰ ਕੌਰ ਸਿੱਧੂ ਜੀ ਤੋਂ ਕੇਕ ਕੱਟਣ ਦੀ ਰਸਮ ਅਦਾ ਕਰਵਾਈ। ਇਸ ਤੋਂ ਇਲਾਵਾ ਸਕੂਲ ਵਿੱਚ ਪ੍ਰਸ਼ਨੋਤਰੀ ਮੁਕਾਬਲਾ ਅਤੇ ਚਿੱਤਰਕਾਰੀ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ 300 ਵਿਦਿਆਰਥੀਆਂ ਨੇ ਭਾਗ ਲਿਆ। ਜੂਨੀਅਰ ਚਿੱਤਰਕਾਰੀ ਮੁਕਾਬਲੇ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਅਗਮ ਆਗਿਆ ਪਾਲ ਸਿੰਘ ਨੇ ਪਹਿਲਾ, ਪੰਜਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਦੂਜਾ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਸੰਜਮਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਭਪ੍ਰੀਤ ਕੌਰ ਨੇ ਪਹਿਲਾ, ਅੱਠਵੀਂ ਜਮਾਤ ਦੀ ਵਿਦਿਆਰਥਣ ਪਰਿਧੀ ਸਰੀਨ ਨੇ ਦੂਜਾ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਸ਼ੁਭਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ , ਸਾਰੇ ਪ੍ਰਤੀਯੋਗੀਆਂ ਅਤੇ ਸਕੂਲ ਸਟਾਗ਼ ਨੂੰ ਅਮੂਲ ਦੀ ਟੀਮ ਵੱਲੋਂ ਤੋਹਗ਼ੇ ਦਿੱਤੇ ਗਏ। ਇਸ ਤਰ੍ਹਾਂ ਸਕੂਲ ਵਿੱਚ ਨੈਸ਼ਨਲ ਮਿਲਕ ਡੇ ਧੂਮਧਾਮ ਨਾਲ ਮਨਾਇਆ ਗਿਆ।

WRITTEN BY