Skip to content
Independent perspectives. Global stories.
BREAKING

ਗੁਰੂ ਨਾਨਕ ਕਾਲਜ ਬੁਢਲਾਡਾ

Share this story

ਮਾਲਵੇ ਦੇ ਅਣਗੌਲੇ ਪੇਂਡੂ ਇਲਾਕੇ ਵਿੱਚ ਸਿੱਖਿਆ ਦਾ ਚਾਨਣ-ਮੁਨਾਰਾ

ਪਰਨੀਤ ਬਰਾੜ
    ਕਾਰਜਕਾਰੀ ਸੰਪਾਦਕ

ਗੁਰੂ ਨਾਨਕ ਕਾਲਜ ਬੁਢਲਾਡਾ ਵਿਦਿਆ ਦੇ ਖੇਤਰ ਵਿੱਚ ਮੋਹਰੀ ਯੋਗਦਾਨ ਪਾਉਣ ਵਾਲੀ ਇਲਾਕੇ ਦੀ ਸਿਰਮੌਰ ਸੰਸਥਾ ਹੈ । ਇਹ ਸੰਸਥਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਵੱਲੋਂ 95% ਗਰਾਂਟ ਦੀ ਸਹੂਲਤ ਵੀ ਪ੍ਰਾਪਤ ਹੈ । ਇਹ ਸੰਸਥਾ ਯੂ.ਜੀ.ਸੀ. ਦੇ 2 ਐਫ ਅਤੇ 12 ਬੀ ਨਿਯਮ ਤਹਿਤ ਸਥਾਪਿਤ ਹੈ ।ਬੁਢਲਾਡਾ ਵਰਗੇ ਪੇਂਡੂ, ਪੱਛੜੇ ਅਤੇ ਅਣਗੌਲੇ ਇਲਾਕੇ ਵਿੱਚ ਸਿੱਖਿਆ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੀ ਪਾਵਨ ਸਿਮਰਤੀ ਵਿੱਚ ਜੁਲਾਈ 1971 ਨੂੰ ਸ. ਪਰਸ਼ੋਤਮ ਸਿੰਘ (ਸਾਬਕਾ ਐਮ.ਐ¤ਲ.ਏ.) ਅਤੇ ਗਿਆਨੀ ਗੋਪਾਲ ਸਿੰਘ (ਸਾਬਕਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਅਤੇ ਹੋਰ ਆਗੂਆਂ ਦੀ ਅਗਵਾਈ ਅਤੇ ਕੋਸ਼ਿਸ਼ਾਂ ਸਦਕਾ ਇਹ ਕਾਲਜ ਹੋਂਦ ਵਿੱਚ ਆਇਆ । ਇਲਾਕੇ ਦੇ ਲੋਕਾਂ ਦੀ ਦੂਰਅੰਦੇਸ਼ੀ ਸਦਕਾ ਕਾਲਜ ਦਾ ਪ੍ਰਬੰਧ ਮਿਤੀ 9 ਨਵੰਬਰ 1994 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੋਂਪ ਦਿੱਤਾ ਗਿਆ ।ਉਚੇਰੀ ਸਿੱਖਿਆ ਦੇ ਖੇਤਰ ਵਿੱਚ ਤੇਜੀ ਨਾਲ ਵੱਧ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਪੰਜਾਬ ਅਤੇ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਅਹਿਮ ਰੁਤਬਾ ਹੈ । ਆਪਣੀ ਸਥਾਪਤੀ ਦੇ 43 ਸਾਲ ਪੂਰੇ ਕਰ ਚੁੱਕੇ ਇਸ ਕਾਲਜ ਵਿੱਚ 5000 ਦੇ ਕਰੀਬ ਵਿਦਿਆਰਥੀ ਸਾਇੰਸ, ਕੰਪਿਊਟਰ, ਆਰਟਸ, ਕਾਮਰਸ, ਖੇਤੀਬਾੜੀ, ਮੈਨੇਜੈਂਟ, ਲਾਇਬ੍ਰੇਰੀ ਸਾਇੰਸ, ਅਤੇ ਫੈਸ਼ਨ ਟੈਕਨਾਲੋਜੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ।ਇਸ ਸੰਸਥਾ ਵੱਲੋਂ ਸ਼ੁਰੂ ਕੀਤੇ ਜਾ ਰਹੇ ਕਿੱਤਾਮੁਖੀ, ਤਕਨੀਕੀ ਅਤੇ ਹੁਨਰਮੰਦ ਕੋਰਸਾਂ ਕਾਰਨ ਇਸ ਸੰਸਥਾ ਦੀ ਪ੍ਰਸਿਧੀ ਦੂਰ ਦੁਰਾਡੇ ਖੇਤਰਾਂ ਤੱਕ ਫੈਲ ਰਹੀ ਹੈ, ਜਿਸ ਕਰਕੇ ਇਸ ਸੰਸਥਾ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਤੇਜੀ ਨਾਲ ਵਾਧਾ ਹੋ ਰਿਹਾ ਹੈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੀ ਸੁਯੋਗ ਸਰਪ੍ਰਸਤੀ ਸਦਕਾ ਇਹ ਕਾਲਜ ਵਿਕਾਸ ਦੀਆਂ ਸਿਖ਼ਰਾਂ ਨੂੰ ਛੂਹ ਰਿਹਾ ਹੈ। ਉਨ੍ਹਾਂ ਦੀ ਅਗਾਂਹਵਧੂ ਅਤੇ ਦੂਰਅੰਦੇਸ਼ੀ ਸੋਚ ਸਦਕਾ ਗੁਰੂ ਨਾਨਕ ਕਾਲਜ ਬੁਢਲਾਡਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵੀ ਸਿੱਖਿਆ ਦੇ ਹਾਣ ਦਾ ਬਣਾਉਣ ਲਈ ਬਹੁਤ ਸਾਰੀਆਂ ਬਾਹਰਲੀਆਂ ਯੂਨੀਵਰਸਿਟੀਆਂ ਜਿਵੇਂ ਕਿ ਯੂਨੀਵਰਸਿਟੀ ਆਫ਼ ਕੈਂਬਰਿਜ ਯੂ.ਕੇ., ਵਿਨਟੈਕ ਨਿਊਜ਼ੀਲੈਂਡ, ਸ਼ੈਰੀਡਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਟੋਰੈਂਟੋ, ਕੈਨੇਡਾ ਨਾਲ ਐਮ.ਓ.ਯੂ. ਸਾਈਨ ਕਰ ਚੁੱਕਿਆ ਹੈ।
ਜਥੇਦਾਰ ਅਵਤਾਰ ਸਿੰਘ ਜੀ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ – ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਪੰਥ ਰਤਨ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ, ਬੀਬੀ ਜਗੀਰ ਕੌਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਆਦਿ ਇਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਸ਼੍ਰੋ. ਗੁ. ਪ੍ਰ. ਕਮੇਟੀ ਦੇ ਵਿਦਿਆ ਸਕੱਤਰ ਸ. ਰੂਪ ਸਿੰਘ, ਕਾਲਜ ਦੀ ਐਡੀਸ਼ਨਲ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਸ. ਹਰਬੰਤ ਸਿੰਘ ਦਾਤੇਵਾਸ ਵੀ ਕਾਲਜ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੇ ਹਨ।
ਮੌਜੂਦਾ ਸਮੇਂ ਦੌਰਾਨ ਡਾ. ਕੁਲਦੀਪ ਸਿੰਘ ਬੱਲ ਇਸ ਕਾਲਜ ਦੇ ਪ੍ਰਿੰਸੀਪਲ ਹੋਣ ਦੀ ਸੇਵਾ ਨਿਭਾ ਰਹੇ ਹਨ ।  ਇਨ੍ਹਾਂ ਦੀ ਸਸ਼ਕਤ ਸ਼ਖ਼ਸੀਅਤ, ਦੂਰ ਅੰਦੇਸ਼ੀ ਸੋਚ ਸਦਕਾ ਇਸ ਕਾਲਜ ਵਿਚ ਉ¤ਚ ਪੱਧਰ ਦੇ ਕਿੱਤਾ ਮੁਖੀ ਅਤੇ ਹੁਨਰਮੰਦ ਕੋਰਸ ਸ਼ੁਰੂ ਹੋਏ ਹਨ ਜਿਨ੍ਹਾਂ ਸਦਕਾ ਇਹ ਕਾਲਜ ਜਿੱਥੇ ਆਰਥਿਕ ਤੌਰ ’ਤੇ ਮਜ਼ਬੂਤ ਹੋਇਆ ਹੈ ਉ¤ਥੇ ਇਸ ਕਾਲਜ ਨੂੰ ਨਵੀਂ ਨੁਹਾਰ ਵੀ ਪ੍ਰਾਪਤ ਹੋਈ ਹੈ। ਜਿਕਰਯੋਗ ਹੈ ਕਿ ਕਾਲਜ ਦੇ ਪਿਛਲੇ 5-6 ਸਾਲਾ ਦੌਰਾਨ ਜਿਨ੍ਹੀਂ ਆਰਥਿਕ ਸਹਾਇਤਾ ਯੂ.ਜੀ.ਸੀ. ਜਾਂ ਸ਼੍ਰੋ.ਗੁ.ਪ੍ਰ. ਕਮੇਟੀ ਵੱਲੋ, ਡਾ. ਕੁਲਦੀਪ ਸਿੰਘ ਬੱਲ ਦੀ ਸੰਸਥਾ ਪ੍ਰਤੀ ਦਿਨ ਰਾਤ ਕੀਤੀ ਸਖ਼ਤ ਮਿਹਨਤ ਕਰਕੇ ਪ੍ਰਾਪਤ ਹੋਈ ਹੈ, ਉਨ੍ਹੀਂ ਸਹਾਇਤਾ ਕਾਲਜ ਦੇ 43 ਸਾਲਾ ਇਤਿਹਾਸ ਵਿੱਚ ਪ੍ਰਾਪਤ ਨਹੀਂ ਕੀਤੀ ਗਈ ।
ਡਾ. ਬੱਲ ਦੀ ਸਰਪ੍ਰਸਤੀ ਅਧੀਨ ਕਾਲਜ ਵਿਚ ਵਿਸ਼ਵੀਕਰਨ ਤੇ ਬਾਜ਼ਾਰੀਕਰਨ ਦੀਆਂ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਕਾਲਜ ਵਿਚ ਇਸ ਸਮੇਂ ਨਵੀਆਂ ਸਿੱਖਿਆ ਨੀਤੀਆਂ ਦੇ ਤਹਿਤ ਬੀ.ਏ. (16 ਇਲੈਕਟਿਵ ਵਿਸ਼ੇ), ਬੀ.ਕਾਮ., ਬੀ.ਕਾਮ. ਪ੍ਰੋਫ਼ੈਸ਼ਨਲ, ਬੀ.ਲਿਬ., ਬੀ.ਐ¤ਸ. ਸੀ. (ਖੇਤੀਬਾੜੀ), ਬੀ.ਬੀ.ਏ., ਬੀ.ਸੀ.ਏ., ਬੀ.ਐ¤ਸ.ਸੀ.(ਮੈਡੀਕਲ), ਬੀ.ਐ¤ਸ.ਸੀ.(ਨਾਨ-ਮੈਡੀਕਲ), ਪੀ.ਜੀ.ਡੀ.ਸੀ.ਏ., ਐਮ.ਐ¤ਸ.ਸੀ. (ਆਈ.ਟੀ.), ਐਮ.ਐ¤ਸ.ਸੀ. (ਆਈ.ਟੀ.)ਲੇਟਰਲ ਐਂਟਰੀ, ਐਮ.ਸੀ.ਏ.(ਏ.ਆਈ.ਸੀ.ਟੀ.ਈ. ਤੋਂ ਮਾਨਤਾ ਪ੍ਰਾਪਤ), ਐ¤ਮ.ਏ. (ਪੰਜਾਬੀ), ਐ¤ਮ.ਏ. (ਅੰਗ੍ਰੇਜ਼ੀ), ਐ¤ਮ.ਏ. (ਇਤਿਹਾਸ), ਐਮ.ਸੀ.ਏ.(ਮੈਥ), ਐ¤ਮ. ਕਾਮ., ਐਮ.ਸੀ.ਏ.(ਫੈਸ਼ਨ ਟੈਕਨਾਲੋਜੀ) ਆਦਿ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ।
ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਦੇ ਖ਼ੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਵਿਚ ਡਾ. ਬੱਲ ਦੀ ਅਣਥੱਕ ਮਿਹਨਤ ਦੇ ਸਿੱਟੇ ਵੱਜੋਂ ਸੈਸ਼ਨ 2014-15 ਤੋਂ ਉ¤ਚ ਪੱਧਰੀ ਦੋ ਵੋਕੇਸ਼ਨਲ ਕੋਰਸ – ਬੈਚਲਰ ਆਫ਼ ਵੋਕੇਸ਼ਨ (ਸੋਫ਼ਟਵੇਅਰ ਡਿਵੈਲਪਮੈਂਟ) ਅਤੇ ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਟੈਕਨਾਲੋਜੀ) ਸ਼ੁਰੂ ਹੋ ਰਹੇ ਹਨ। ਕਾਲਜ ਵਿਖੇ ਇਹ ਕੋਰਸ ‘ਯੂਨੀਵਰਸਿਟੀ ਗਰਾਂਟ ਕਮੀਸ਼ਨ’ ਵੱਲੋਂ ‘ਨੈਸ਼ਨਲ ਸਕਿਲ ਕੁਆਲੀਫ਼ਿਕੇਸ਼ਨ ਫ਼ਰੇਮਵਰਕ’ (ਐ¤ਨ.ਐ¤ਸ.ਕਿਊ.ਐਫ਼.) ਸਕੀਮ ਅਧੀਨ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਕੋਰਸਾਂ ਤਹਿਤ ਪੜ੍ਹਨ ਵਾਲੇ ਵਿਦਿਆਰਥੀ ਇਸ ਤਰੀਕੇ ਨਾਲ ਤਿਆਰ ਕੀਤੇ ਜਾਣਗੇ ਜੋ ਰੋਜ਼ਗਾਰ ਦੇ ਯੋਗ ਬਣ ਸਕਣ। ਇਨ੍ਹਾਂ ਕੋਰਸਾਂ ਵਿਚ ਜਿੱਥੇ ਵੱਖ-ਵੱਖ ਮਾਹਿਰ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣਗੇ, ਉ¤ਥੇ ਉਦਯੋਗਾਂ ਦੇ ਵਿਸ਼ੇਸ਼ ਮਾਹਿਰ ਵੀ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਕਾਲਜ ਵਿਚ ਆਉਣਗੇ। ਕਾਲਜ ਵਿਚ ਇਸ ਮੰਤਵ ਲਈ ਵੱਖ-ਵੱਖ ਉਦਯੋਗਾਂ ਨਾਲ ਐ¤ਮ.ਓ.ਯੂ. ਵੀ ਸਾਈਨ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰ ਸਮੈਸਟਰ ਵਿਚ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਇਹ ਖੁੱਲ੍ਹ ਹੋਵੇਗੀ ਕਿ ਜੇ ਉਹ ਇਨ੍ਹਾਂ ਕੋਰਸਾਂ ਨੂੰ ਕਿਸੇ ਕਾਰਨ ਛੱਡਣਾ ਚਾਹੁੰਦੇ ਹੋਣ ਤਾਂ ਹਰ ਸਾਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਛੱਡ ਸਕਣਗੇ। ਉਨ੍ਹਾਂ ਨੂੰ ਕੀਤੀ ਹੋਈ ਪੜ੍ਹਾਈ ਅਨੁਸਾਰ ਇਕ ਸਾਲ ਪੂਰਾ ਕਰਨ ’ਤੇ ਡਿਪਲੋਮਾ, ਦੋ ਸਾਲ ਪੂਰੇ ਕਰਨ ’ਤੇ ਅਡਵਾਂਸ ਡਿਪਲੋਮਾ ਅਤੇ ਤਿੰਨ ਸਾਲ ਪੂਰੇ ਕਰਨ ’ਤੇ ਸਬੰਧਿਤ ਵਿਸ਼ੇ ਵਿਚ ਬੈਚੂਲਰ ਆਫ਼ ਵੋਕੇਸ਼ਨ ਦੀ ਡਿਗਰੀ ਦਿੱਤੀ ਜਾਵੇਗੀ। ਇਨ੍ਹਾਂ ਕੋਰਸਾਂ ਦਾ ਮੁਲਾਂਕਣ ਵੀ ਵਿਸ਼ਵੀ ਪੱਧਰ ਦੇ ਤਰੀਕਿਆਂ ਅਨੁਸਾਰ ਰਾਸ਼ਟਰੀ ਹੁਨਰ ਪੈਮਾਨਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਏ ਸਾਲ ਵੱਖ-ਵੱਖ ਲੈਵਲ 5, ਲੈਵਲ 6 ਅਤੇ ਲੈਵਲ 7 ਅਨੁਸਾਰ ਕ੍ਰੈਡਿਟ ਦਿੰਦੇ ਹੋਏ ਪੜ੍ਹਾਏ ਜਾਣਗੇ।
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੇਸ਼ਾਵਰ ਕਿੱਤਿਆਂ ਨੂੰ ਬੜ੍ਹਾਵਾ ਦੇਣ ਲਈ ਯੂ.ਜੀ.ਸੀ. ਤੋਂ ਪ੍ਰਵਾਨਗੀਸ਼ੁਦਾ ਬਹੁਤ ਹੀ ਮਹੱਤਵਪੂਰਣ ਐਡ ਆਨ ਕੋਰਸ – ਅਡਵਾਂਸਡ ਡਿਪਲੋਮਾ ਇਨ ਕੰਪਿਊਟਰ ਹਰਡਵੇਅਰ ਐਂਡ ਨੈ¤ਟਵਰਕਿੰਗ, ਵੈਬ ਡਿਜ਼ਾਈਨਿੰਗ, ਸਪੋਕਨ ਇੰਗਲਿਸ਼ ਤੇ ਕਮਿਊਨੀਕੇਸ਼ਨ ਸਕਿੱਲਜ਼ ਅਤੇ ਫੈਸ਼ਨ ਡਿਜ਼ਈਨਿੰਗ ਸ਼ੁਰੂ ਕੀਤੇ ਜਾ ਚੁੱਕੇ ਹਨ । ਇਹ ਕੋਰਸ ਜਿੱਥੇ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਯੋਗ ਬਣਾਉਣਗੇ, ਉਥੇ ਉਨ੍ਹਾਂ ਨੂੰ ਇੰਡਸਟਰੀ ਦੀਆਂ ਜ਼ਰੂਰਤਾਂ ਅਨੁਸਾਰ ਕੁਸ਼ਲ ਅਤੇ ਹੁਨਰਮੰਦ ਮੁਲਾਜ਼ਮ ਬਣਨ ਦੇ ਵੀ ਯੋਗ ਬਣਾਉਣਗੇ। ਇਹ ਕੋਰਸ ਕੋਈ ਵੀ ਸਟ੍ਰੀਮ ਦਾ ਵਿਦਿਆਰਥੀ ਜਿਸ ਨੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ, ਕਰ ਸਕਦਾ ਹੈ। ਇਹ ਕੋਰਸ ਕਿਸੇ ਵੀ ਹੋਰ ਮੁੱਖ ਕੋਰਸ ਦੇ ਨਾਲ ਕੀਤੇ ਜਾ ਸਕਦੇ ਹਨ। ਇਨ੍ਹਾਂ ਕੋਰਸਾਂ ਦੀ ਫ਼ੀਸ ਨਾ-ਮਾਤਰ ਹੀ ਹੈ । ਇਸ ਤੋਂ ਇਲਾਵਾ ਕਾਲਜ ਵਿਚ ਇਸ ਸੈਸ਼ਨ ਤੋਂ ਐ¤ਮ.ਐ¤ਸ.ਸੀ. (ਕੈਮਿਸਟਰੀ),  ਐ¤ਮ.ਏ. ਮਿਊਜ਼ਿਕ (ਵੋਕਲ) ਅਤੇ ਐਮ. ਲਿਬ. ਵੀ ਸ਼ੁਰੂ ਹੋ ਰਹੇ ਹਨ।
ਗੁਰੂ ਨਾਨਕ ਕਾਲਜ ਬੁਢਲਾਡਾ ਦੀ ਫ਼ੈਕਲਟੀ ਦਾ ਵਿਸ਼ਵਾਸ ਹੈ ਕਿ ਨਵਾਂ ਸਿੱਖਣ ਦੀ ਪ੍ਰਕਿਰਿਆ ਕਦੀ ਵੀ ਰੁਕਦੀ ਨਹੀਂ ਅਤੇ ਉਹ ਹਮੇਸ਼ਾਂ ਹੀ ਆਪਣੇ ਮਿਆਰ ਅਤੇ ਗਿਆਨ ਨੂੰ ਬਦਲਦੇ ਵਿਸ਼ਵੀ ਹਾਲਾਤਾਂ ਅਨੁਸਾਰ ਉ¤ਚਾ ਚੁੱਕਦੇ ਰਹਿੰਦੇ ਹਨ। ਕਾਲਜ ਵੱਲੋਂ ਉਨ੍ਹਾਂ ਨੂੰ ਗਿਆਨ ਭਰਪੂਰ ਬਣਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਵਿਚ ਭਾਗ ਲੈਣ ਲਈ ਭੇਜਿਆ ਜਾਂਦਾ ਹੈ। ਇਸ ਕਾਲਜ ਦੇ ਤਕਰੀਬਨ ਸਾਰੇ ਹੀ ਅਧਿਆਪਕ ਖੋਜ ਕਾਰਜ ਨਾਲ ਜੁੜੇ ਹੋਏ ਹਨ ਅਤੇ ਬਹੁਤ ਸਾਰੇ ਅਧਿਆਪਕ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਪੰਜਾਬ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਵਿਚ ਪੇਪਰ ਪ੍ਰਸਤੁਤ ਕਰ ਚੁੱਕੇ ਹਨ। ਬਹੁਤ ਸਾਰੇ ਅਧਿਆਪਕਾਂ ਦੀਆਂ ਖੋਜ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਹ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਗਿਆਨ ਨੂੰ ਵਿਸ਼ਵ ਦੇ ਬਦਲਦੇ ਹਾਲਾਤਾਂ ਨਾਲ ਜੋੜੀ ਰੱਖਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ, ਸੈਮੀਨਾਰ, ਵਰਕਸ਼ਾਪ ਅਤੇ ਲੈਕਚਰ ਆਦਿ ਵੀ ਕਰਵਾਉਂਦਾ ਰਹਿੰਦਾ ਹੈ। ਇਸ ਕਾਲਜ ਵੱਲੋਂ ਪਿਛਲੇ 5 ਸਾਲਾਂ ਦੌਰਾਨ ਵੱਖ-ਵੱਖ ਵਿਸ਼ਵਸਤ੍ਰੀ ਪ੍ਰਸਿੱਧ ਕੰਪਨੀਆਂ ਦੇ ਮਾਹਿਰਾਂ ਵੱਲੋਂ 15 ਸੈਮੀਨਾਰ, 10 ਵਰਕਸ਼ਾਪ ਅਤੇ ਅਨੇਕਾਂ ਹੀ ਰਾਜ ਅਤੇ ਰੀਜਨਲ ਪੱਧਰ ਦੇ ਸੈਮੀਨਾਰ ਕਰਵਾਏ ਗਏ ਹਨ ।
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ‘ਸ. ਜੱਸਾ ਸਿੰਘ ਆਹਲੂਵਾਲੀਆ’ ਲਾਇਬ੍ਰੇਰੀ ਦੀ ਸ਼ਾਨਦਾਰ ਵਾਤਨੁਕੂਲ ਵਾਈ-ਫ਼ਾਈ ਇਮਾਰਤ ਹੈ । ਇਸ ਲਾਈਬ੍ਰੇਰੀ ਵਿਚ ਇਸ ਸਮੇਂ 22,000 ਤੋਂ ਵੱਧ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਮੌਜੂਦ ਹਨ । 50 ਤੋਂ ਵੱਧ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਰਸਾਲੇ ਅਤੇ ਜਨਰਲਜ਼,  20 ਤੋਂ ਵੱਧ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਅਖ਼ਵਾਰਾਂ ਵਾਲੀ ਕੰਪਿਊਟਰਾਈਜ਼ਡ ਲਾਇਬ੍ਰੇਰੀ ਪੰਜਾਬ ਦੀਆਂ ਮੋਹਰੀ ਲਾਇਬ੍ਰੇਰੀਆਂ ਵਿਚੋਂ ਇੱਕ ਹੈ । ਇਸ ਲਾਇਬ੍ਰੇਰੀ ਅਧੀਨ ਇੱਕ ਈ-ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ, ਜੋ ਵਿਦਿਆਰਥੀਆਂ ਨੂੰ ਸੰਸਾਰ ਦੀਆਂ ਵੱਡੀਆਂ ਲਾਇਬ੍ਰੇਰੀਆਂ ਨਾਲ ਜੋੜਦੀ ਹੈ ਅਤੇ ਅਨੇਕਾਂ ਈ-ਬੁੱਕਸ ਅਤੇ ਈ-ਜਨਰਲਜ਼ ਵੀ ਮੁਹੱਈਆ ਕਰਵਾਉਂਦੀ ਹੈ । ਲਾਇਬ੍ਰੇਰੀ ਅੰਦਰੋਂ ਵਿਦਿਆਰਥੀਆਂ ਨੂੰ ਕਿਤਾਬਾਂ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਲਈ ਬਾਰ ਕੋਡ ਬੇਸਡ ਸਮਾਰਟ ਕਾਰਡ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ।
ਇਸ ਕਾਲਜ ਦੀ ਲਾਇਬ੍ਰੇਰੀ ਨੇ ਯੂ.ਜੀ.ਸੀ. ਇੰਨਫੋਨੈ¤ਟ ਦੇ ਐ¤ਨ-ਲਿਸਟ (ਨੈਸ਼ਨਲ ਲਾਇਬ੍ਰੇਰੀ ਅਤੇ ਇੰਨਫੋਰਮੇਸ਼ਨ ਸਰਵਸਿਸ ਇੰਫ੍ਰਾਸਟ੍ਰਕਚਰ ਫਾਰ ਸਕੋਲਰੀ ਕੰਟੈਂਟ) ਪ੍ਰੋਗਰਾਂਮ ਅਧੀਨ ਮੈਂਬਰਸ਼ਿਪ ਪ੍ਰਾਪਤ ਕੀਤੀ ਹੋਈ ਹੈ । ਲਾਇਬ੍ਰੇਰੀ ਵਿੱਚ 4 ਰੀਡਿੰਗ ਹਾਲ ਹਨ ਜੋ ਕਿ ਏਅਰ ਕੰਡੀਸ਼ਨ ਹਨ ।
ਕਾਲਜ ਵਿਖੇ ਕੰਪਿਊਟਰ ਵਿਭਾਗ ਅੰਦਰ 4 ਲੈਬਜ਼, ਜਿਨ੍ਹਾਂ ਵਿੱਚ ਡੈ¤ਲ ਅਤੇ ਐ¤ਚ.ਸੀ.ਐ¤ਲ ਕੰਪਨੀਆਂ ਦੇ ਕਰੀਬ 300 ਅਤਿ ਆਧੁਨਿਕ ਟੈਕਨਾਲੋਜੀ ਦੇ ਕੰਪਿਊਟਰ ਸਥਾਪਿਤ ਕੀਤੇ ਗਏ ਹਨ । ਕੰਪਿਊਟਰ ਲੈਬਜ਼ ਅਤੇ ਕਾਲਜ ਕੈਂਪਸ ਪੂਰੀ ਤਰ੍ਹਾਂ ਵਾਈ ਫਾਈ ਕੀਤਾ ਹੋਇਆ ਹੈ ਅਤੇ 8 ਐਮ.ਬੀ.ਪੀ.ਐ¤ਸ. ਲੀਜ਼ ਲਾਈਨ ਇੰਟਰਨੈ¤ਟ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ । ਕੰਪਿਊਟਰ ਵਿਭਾਗ ਦੇ ਸਾਰੇ ਕਲਾਸ ਰੂਮ ਅਤੇ ਲੈਬਜ਼ ਸਮਾਰਟ ਬੋਰਡ ਅਤੇ ਪ੍ਰਾਜੈਕਟਰ ਬੇਸ ਬਣਾਏ ਗਏ ਹਨ ਤਾਂ ਜੋ ਵਿਦਿਆਰਥੀ ਉ¤ਚ ਤਕਨੀਕ ਨਾਲ ਪ੍ਰੋਜੈਕਟਸ ਨੂੰ ਹੈਂਡਲ ਕਰ ਸਕਣ । ਵ੍ਯਿਭਾਗ ਵਿੱਚ ਲਗਭਗ ਹਰ ਮਹੀਨੇ ਕੰਪਿਉਟਰ ਵਿਸ਼ਿਆਂ ਨਾਲ ਸਬੰਧਤ ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾਂਦਾ ਹੈ । ਇਹ ਵਰਕਸ਼ਾਪਸ ਭਾਰਤ ਦੀਆਂ ਨਾਮਵਰ ਕੰਪਨੀਆਂ ਦੇ ਮਾਹਿਰਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਗੈਸਟ ਲੇਕਚਰਾਰਾਂ ਵੱਲੋਂ ਲਗਾਈਆਂ ਜਾਂਦੀਆਂ ਹਨ । ਜਿਸ ਵਿੱਚ ਮਾਹਰਾਂ ਵੱਲੋਂ ਪ੍ਰੈਕਟੀਕਲ ਵਰਕ ਕਰਵਾ ਕੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦੀਆਂ ਹਨ ।
ਸਾਇੰਸ ਵਿਭ੍ਯਾਗ ਅੰਦਰ 2 ਕੈਮਿਸਟਰੀ, 1 ਫਿਜ਼ੀਕਸ, 1 ਬੋਟਨੀ, 1 ਜੂਆਲੋਜੀ ਅਤੇ 1 ਖੇਤੀਬਾੜੀ ਵਿਸ਼ਿਆਂ ਨਾਲ ਸਬੰਧਤ ਵਿਸ਼ਿਵਸ੍ਰਰੀ ਲੈਬਜ਼ ਵਿਦਿਆਰਥੀਆਂ ਦੇ ਪ੍ਰੈਕਟੀਕਲ ਅਤੇ ਖੋਜ ਕਰਨ ਲਈ ਸਥਾਪਿਤ ਕੀਤੀ ਜਾ ਚੁੱਕੀਆਂ ਹਨ । ਕਾਮਿਊਨੀਕੇਸ਼ਨ ਇੰਗਲਿਸ਼ ਲੈਬ ਵਿੱਚ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਦੇ ਨਾਲ-ਨਾਲ ਇੰਗਲਿਸ਼ ਭਾਸ਼ਾ ਨੂੰ ਸਿੱਖਣ ਦੀਆਂ ਬਰੀਕੀਆਂ, ਇੰਟਰਵੀਊ ਸਕਿੱਲਜ਼, ਗਰੁੱਪ ਡਿਸਕਸ਼ਨ ਅਤੇ ਸਮੇਂ-ਸਮੇਂ ਤੇ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਲਈ ਵਿਦਿਆਰਥੀਆਂ ਵੱਲੋਂ ਸੈਮੀਨਾਰ ਕਰਵਾਏ ਜਾਂਦੇ ਹਨ ਅਤੇ ਇੰਗਲਿਸ਼ ਭਾਸ਼ਾ ਬੋਲਣ ਲਈ ਵਿਸ਼ੇਸ਼ ਸਾਫਟਵੇਅਰ ਰਾਹੀਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ।
ਕਿੱਤਾ ਮੁਖੀ ਕੋਰਸ ਨਾਲ ਸਬੰਧਤ ਵਿਸ਼ੇ ਐ¤ਮ.ਐ¤ਸ.ਸੀ. ਫੈਸ਼ਨ ਟੈਕਨਾਲੋਜੀ ਵਿਭਾਗ ਅੰਦਰ ਹਾਈ ਟੈ¤ਕ ਲੈਬ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿੱਚ ਅਤਿ ਆਧੁਨਿੱਕ ਸਲਾਈ, ਕਢਾਈ ਦੀਆਂ ਮਸ਼ੀਨਾਂ ਵਿਦਿਆਰਥੀ ਲਈ ਲਗਾਈਆਂ ਗਈਆਂ ਹਨ । ਇਸੇ  ਨਾਲ ਹੀ ਹੋਮ ਸਾਇੰਸ ਵਿਸ਼ੇ ਅੰਦਰ ਪੜ੍ਹ ਰਹੀਆਂ ਵਿਦਿਆਰਥਣਾਂ ਲਈ ਹੋਮ ਸਾਇੰਸ ਲੈਬ ਬਣਾਈ ਗਈ ਹੈ ਜਿਸ ਵਿੱਚ ਵਿਦਿਆਰਥਣਾਂ ਨੂੰ ਖਾਣਾ ਬਣਾਉਣ ਦੀਆਂ ਤਕਨੀਕਾਂ ਕਾਲਜ ਅਧਿਆਪਕਾਂ ਅਤੇ ਨਾਮਵਰ ਹੋਟਲਾਂ ਦੇ ਸ਼ੈਫ ਦੁਆਰਾ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਅਯੋਜਨ ਕਰਕੇ ਸਿਖਾਈਆਂ ਜਾਂਦੀਆਂ ਹਨ ।
ਕਾਲਜ ਵੱਲੋਂ ਦੂਰ-ਦੁਰਾਡੇ ਅਤੇ ਪੱਛੜੇ ਇਲਾਕਿਆਂ ਦੀਆਂ ਲੜਕੀਆਂ ਦੀ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਨੂੰ ਮੁੱਖ ਰੱਖ ਕੇ ਸਥਾਪਿਤ ਕੀਤੇ ਗਏ, ਬੇਬੇ ਨਾਨਕ ਗਰਲਜ਼ ਹੋਸਟਲ ਵਿਚ ਇਸ ਸਮੇਂ 100 ਵਿਦਿਆਰਥਣਾਂ ਰਹਿ ਰਹੀਆਂ ਹਨ, ਜਿਨ੍ਹਾਂ ਵਿਚੋਂ 25 ਵਿਦਿਆਰਥਣਾਂ ਨੂੰ ਖਿਡਾਰਣਾਂ ਹੋਣ ਕਾਰਨ ਕਾਲਜ ਵੱਲੋਂ ਮੁਫ਼ਤ ਰਹਿਣ ਅਤੇ ਖਾਣ-ਪੀਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਵਿਦਿਆਰਥਣਾਂ ਦੀ ਸਹੂਲਤ ਵਾਸਤੇ ਵਾਈ-ਫ਼ਾਈ, ਟ੍ਰਾਂਸਪੋਰਟ, ਇੰਨਡੋਰ ਅਤੇ ਆਉਟਡੋਰ ਗੇਮਜ਼ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਗੁਰੂ ਨਾਨਕ ਕਾਲਜ ਬੁਢਲਾਡਾ ਵਿਦਿਆਰਥੀਆਂ ਦੀ ਸੰਪੂਰਨ ਸ਼ਖ਼ਸੀਅਤ ਉਸਾਰੀ ਲਈ ਵਚਨਬੱਧ ਸੰਸਥਾ ਹੈ। ਇਹ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਸਰਵਪੱਖੀ ਬਨਾਉਣ ਲਈ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ। ਇਸ ਕਾਲਜ ਦੇ ਵਿਦਿਆਰਥੀਆਂ ਦਾ ਖੇਡਾਂ, ਵਿਦਿਅਕ ਅਤੇ ਸਹਿ-ਵਿਦਿਅਕ ਸਰਗਰਮੀਆਂ ਦੇ ਖ਼ੇਤਰ ਵਿਚ ਗੌਰਵਸ਼ਾਲੀ ਇਤਿਹਾਸ ਹੈ।
ਖੇਡਾਂ ਦੇ ਖ਼ੇਤਰ ਵਿਚ ਇਸ ਕਾਲਜ ਦਾ ਮੁੱਢ ਤੋਂ ਲੈ ਕੇ ਹੁਣ ਤੱਕ ਗੌਰਵਸ਼ਾਲੀ ਇਤਿਹਾਸ ਹੈ। ਕਬੱਡੀ (ਲੜਕੇ) ਸਰਕਲ ਸਟਾਇਲ ਵਿੱਚ ਕਾਲਜ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖਿਡਾਰੀ ਅੰਗ੍ਰੇਜ਼ ਸਿੰਘ ਅਤੇ ਹਰਜੀਤ ਸਿੰਘ ਨੂੰ ਯੂਨੀਵਰਸਿਟੀ ਦਾ ਬੈਸਟ ਸਟਾਪਰ ਅਤੇ ਰੇਡਰ ਚੁਣਿਆ ਗਿਆ । ਕਾਲਜ ਦੇ 5 ਖਿਡਾਰੀ ਆਲ ਇੰਡੀਆ ਇੰਟਰਯੂਨੀਵਰਸਿਟੀ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡੇ ਅਤੇ ਪਹਿਲਾ ਸਥਾਨ ਹਾਸਿਲ ਕੀਤਾ । ਖਿਡਾਰੀ ਖੁਸ਼ਦੀਪ ਸਿੰਘ ਅਤੇ ਅੰਗ੍ਰੇਜ਼ ਸਿੰਘ ਆਲ ਇੰਡੀਆ ਇੰਟਰਯੂਨੀਵਰਸਿਟੀ ਦੇ ਬੈਸਟ ਪਲੇਅਰ ਚੁਣੇ ਗਏ । ਕਾਲਜ ਦੀ ਵਾਲੀਬਾਲ ਟੀਮ ਯੂਨੀਵਰਸਿਟੀ ਵਿੱਚੋਂ ਰਨਰ-ਅਪ ਰਹੀ । ਕਾਲਜ ਦੇ 30 ਤੋਂ ਵੱਧ ਖਿਡਾਰੀਆਂ ਨੇ ਰਾਸ਼ਟਰੀ ਅਤੇ ਰਾਜ ਪੱਧਰੀ ਖੇਡਾਂ ਵਿੱਚੋਂ ਕਈ ਮੈਡਲ ਹਾਸਿਲ ਕੀਤੇ ।
ਕਾਲਜ ਦੀ ਚੈ¤ਸ ਟੀਮ (ਲੜਕੇ) ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ । ਲੜਕਿਆਂ ਦੀ ਨੈਸ਼ਨਲ ਸਟਾਇਲ ਕਬੱਡੀ ਟੀਮ ਨੇ ਯੂਨੀਵਰਸਿਟੀ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ । ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਜਾਂਦੇ ਖ਼ਾਲਸਾਈ ਖੇਡ ਉਤਸਵ ਵਿੱਚੋਂ ਗੁਰੂ ਨਾਨਕ ਕਾਲਜ ਬੁਢਲਾਡਾ ਓਵਰ ਆਲ ਚੈਂਪਿਅਨ ਬਣਿਆ । ਡਾ. ਬੱਲ ਦੀ ਕੋਸ਼ਿਸ਼ ਸਦਕਾ ਕਾਲਜ ਕੈਂਪਸ ਵਿੱਚ 1 ਕਰੋੜ ਤੋਂ ਵੱਧ ਦੀ ਲਾਗਤ ਨਾਲ ਇੰਨਡੋਰ ਅਤੇ ਆਊਟਡੋਰ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਸਕਣ ।
ਕਾਲਜ ਵਿਖੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਉਸਾਰਨ ਲਈ ਸਿੱਖਿਆ ਤੋਂ ਇਲਾਵਾ ਐ¤ਨ.ਐ¤ਸ.ਐ¤ਸ., ਐ¤ਨ.ਸੀ.ਸੀ., ਯੁਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ । ਕਾਲਜ ਵਿੱਚ ਐ¤ਨ.ਐ¤ਸ.ਐ¤ਸ. ਦੀਆਂ 5 ਇਕਾਈਆਂ ਚੱਲ ਰਹੀਆਂ ਹਨ । ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉ¤ਤੇ ਐ¤ਨ.ਐ¤ਸ.ਐ¤ਸ. ਦੇ ਵ¦ਟੀਅਰਾਂ ਨੇ ਵੱਖ-ਵੱਖ ਕੈਂਪਾਂ ਵਿੱਚ ਪੌਂਗਡੈਮ, ਜੈਸਲਮੇਰ, ਗੁੜਗਾਉਂ, ਚਾਈਨਾ ਅਤੇ ਰਿਪਬਲਿਕ ਡੇ ਨਵੀਂ ਦਿੱਲੀ ਵਿਖੇ, ਭਾਗ ਲਿਆ । ਕਾਲਜ ਦੇ ਵਿਦਿਆਰਥੀ ਹਰਦੇਵ ਸਿੰਘ ਨੇ ਇੰਦਰਾ ਗਾਂਧੀ ਰਾਸ਼ਟਰੀ ਸੇਵਾ ਯੋਜਨਾ ਤਹਿਤ ਕੌਮੀ ਪੱਧਰ ’ਤੇ ਸਿਲਵਰ ਮੈਡਲ ਪ੍ਰਾਪਤ ਕੀਤਾ ।
ਐ¤ਨ.ਸੀ.ਸੀ. ਦੀਆਂ ਵਿਦਿਆਰਥਣਾਂ ਵੱਲੋਂ ਵੀ ਆਲ ਇੰਡੀਆ ਰਿਪਬਲਿਕ ਡੇ ਦੀ ਪਰੇਡ ਮੌਕੇ ਕੀਤੀ ਜਾਣ ਵਾਲੀ ਪਰੇਡ ਵਿੱਚ ਹਿੱਸਾ ਲੈ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ । ਕਾਲਜ ਦੀ ਕੈਡਿਟ ਮਨਪ੍ਰੀਤ ਕੌਰ ਨੇ ਆਲ ਇੰਡੀਆ ਥਲ ਸੈਨਾ ਕੈਂਪ ਨਵੀਂ ਦਿੱਲੀ ਵਿਖੇ ਚੰਗੀ ਕਾਰਜਗੁਜ਼ਾਰੀ ਦਾ ਪ੍ਰਗਟਾਵਾ ਕਰਦੇ ਹੋਏ ਸਿਲਵਰ ਮੈਡਲ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬੀ ਰਾਜ ਦੇ ਗਵਰਨਰ ਵੱਲੋਂ ਸਨਮਾਨ ਹਾਸਿਲ ਕੀਤਾ ।
ਧਾਰਮਿਕ ਖੇਤਰ ਵਿੱਚ ਕਾਲਜ ਦੇ ਧਰਮ ਅਧਿਐਨ ਵਿਭ੍ਯਾਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਜਾਂਦੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਵਹਾਰ ਕੋਰਸ ਕਰਵਾਇਆ ਜਾਂਦਾ ਹੈ । ਹਰ ਸਾਲ ਨੈਤਿਕ ਸਿੱਖਿਆ ਲਈ ਇਮਤਿਹਾਨ, ਸਲਾਨਾ ਗੁਰਮਤਿ ਇਮਤਿਹਾਨ ਅਤੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਵੱਖ-ਵੱਖ ਸਥਾਨਾਂ ’ਤੇ ਲਗਾਏ ਜਾਂਦੇ ਕੈਂਪਾਂ ਵਿੱਚ ਭੇਜਿਆ ਜਾਂਦਾ ਹੈ । ਕਾਲਜ ਵਿਖੇ ਸਿੱਖ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰ ਸਿਖਲਾਈ ਕੈਂਪ ਵੀ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਦਸਤਾਰ ਬੰਨਣੀ ਸਿਖਾਈ ਜਾਂਦੀ ਹੈ ।
ਕਾਲਜ ਵਿਖੇ ਦਾਖਲ ਹੋਣ ਵਾਲੇ ਗਰੀਬ, ਐ¤ਸ.ਸੀ., ਓ.ਬੀ.ਸੀ., ਘੱਟ ਗਿਣਤੀਆਂ ਜਾਤੀਆਂ ਅਤੇ ਪੂਰਨ ਗੁਰਸਿੱਖ ਵਿਦਿਆਰਥੀਆਂ ਨੂੰ ਰਾਜ ਅਤੇ ਕੇਂਦਰੀ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਅਧੀਨ ਵਜ਼ੀਫੇ ਦਿੱਤੇ ਜਾਂਦੇ ਹਨ । ਇਸੇ ਤਰ੍ਹਾਂ ਕਾਲਜ ਵਿਖੇ ‘ਮਾਤਾ ਬਲਦੇਵ ਕੌਰ ਯਾਦਗਾਰੀ ਵਜ਼ੀਫਾ’ ਜੋ ਕਿ ਉਨ੍ਹਾਂ ਦੇ ਸਪੁੱਤਰ ਸ. ਜਵਾਹਰ ਸਿੰਘ ਜੀ ਵੱਲੋਂ ਕਾਲਜ ਵਿਖੇ ਅਕਾਦਮਿਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ 4 ਵਿਦਿਆਰਥੀਆਂ ਨੂੰ 5-5 ਹਜ਼ਾਰ ਰੁਪਏ ਦੇ ਰੂਪ ਵਿੱਚ ਅਤੇ ਸ. ਕੁਲਦੀਪ ਸਿੰਘ ਕੈਨੇਡਾ ਵੱਲੋਂ ਵੀ 2 ਵਿਦਿਆਰਥੀਆਂ ਨੂੰ 11-11 ਹਜ਼ਾਰ ਰੁਪਏ ਵਜ਼ੀਫੇ ਦੇ ਤੌਰ ਤੇ ਦਿੱਤੇ ਜਾਂਦੇ ਹਨ।
ਅਕਾਦਮਿਕ ਖ਼ੇਤਰ ਵਿਚ ਵੀ ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਪ੍ਰਾਪਤੀਆਂ ਕਾਬਿਲ-ਏ-ਤਾਰੀਫ਼ ਹਨ। ਇਸ ਕਾਲਜ ਦੇ ਵਿਦਿਆਰਥੀ ਆਏ ਸਾਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰ ਰਹੇ ਹਨ । ਸੈਸ਼ਨ 2013-14 ਦੌਰਾਨ ਕਾਲਜ ਦੇ ਕੰਪਿਊਟਰ ਵਿਭਾਗ, ਸਾਇੰਸ ਵਿਭਾਗ, ਮੈਨੇਜਮੈਂਟ ਵਿਭਾਗ ਅਤੇ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੇ ਲਾ-ਮਿਸਾਲ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ । ਵਿਦਿਕ ਖੇਤਰ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਲਈ ਕਾਲਜ ਵਿਖੇ ਪਲੇਸਮੈਂਟ ਸੈ¤ਲ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਹੋਣਹਾਰ ਵਿਦਿਆਰਥੀਆ ਨੂੰ ਚੰਗੀਆਂ ਰੁਤਬੇ ਵਾਲੀਆਂ ਕੰਪਨੀਆਂ ਜਿਵੇਂ ਇੰਫੋਸਿਸ, ਸਾਫਟ ਸੋਲਿਊਸ਼ਨ ਮੋਹਾਲੀ, ਐਨੀ ਵੈਬ ਮੋਹਾਲੀ, ਫ਼ਰੇਮ ਬੋਕਸ ਨਵੀਂ ਦਿੱਲੀ, ਸੀਵਿਜ਼ ਫ਼ਿਨੀਸ਼ਿੰਗ ਸਕੂਲਜ਼ ਚੰਡੀਗੜ੍ਹ, ਅਸਪਾਈਰਿੰਗ ਮਾਈਂਡਜ਼ ਗੁੜਗਾਊਂ, ਓਸਵਾਲ ਲੁਧਿਆਣਾ ਆਦਿ ਨਾਲ ਐਮ.ਓ.ਯੂ. ਸਾਇਨ ਕਰਕੇ ਨੌਕਰੀਆਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ।
ਇਸ ਸੰਸਥਾ ਤੋਂ ਸਿੱਖਿਆ ਹਾਸਿਲ ਕਰਨ ਵਾਲੇ ਅਤੇ ਹਾਸਿਲ ਕਰਕੇ ਗਏ ਵਿਦਿਆਰਥੀ ਸਿਰਫ਼ ਗਿਆਨ ਨਾਲ ਭਰਪੂਰ ਹੀ ਨਹੀਂ ਹੁੰਦੇ, ਸਗੋਂ ਉਹ ਇਕ ਵਧੀਆ ਨਾਗਰਿਕ ਵਜੋਂ ਵੀ ਸਥਾਪਿਤ ਹੁੰਦੇ ਹਨ ਅਤੇ ਸਮਾਜ, ਦੇਸ਼ ਅਤੇ ਕੌਮ ਦੀ ਸੇਵਾ ਨੂੰ ਆਪਣਾ ਪਰਮ ਨਿਸ਼ਾਨਾ ਮੰਨਦੇ ਹਨ।

WRITTEN BY