Skip to content
Independent perspectives. Global stories.
BREAKING

ਸਿੱਖ ਨਜ਼ਰਬੰਦਾ ਦੀ ਰਿਹਾਈ ਲਈ ਪਟਿਆਲਾ ਵਿੱਚ ਵਿਸ਼ਾਲ ਰੋਸ ਮਾਰਚ

Share this story

Page-3_12 ਪਟਿਆਲਾ, 31 ਮਈ (ਪੀ.ਟੀ.)-ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਜ਼ਾਵਾ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਅੱਜ ਸਿਖ ਸੰਘਰਸ਼ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀ ਤੋਂ ਡੀ.ਸੀ. ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਸਮੇਂ ਇਕੱਤਰ ਹੋਏ ਸਿੱਖ ਆਗੂਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਗਈ ਜੋ ਕਿ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰੇ ਵਾਲਾ ਵਰਤਾਉ ਕਰ ਰਹੀਆਂ ਹਨ। ਇਸ ਸਮੇਂ ਸੰਬੋਧਨ ਹੁੰਦਿਆਂ ਬੰਦੀ ਸਿੰਘਾ ਦੀ ਰਿਹਾਈ ਲਈ ਬਣੀ ਸਿੱਖ ਸੰਘਰਸ਼ ਕਮੇਟੀ ਦੇ ਮੈਂਬਰ ਪੰਥਕ ਸੇਵਾ ਲਹਿਰ ਦੇ ਮੁਖੀ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਨੇ ਕਿਹਾ ਕਿ ਸਿੱਖਾ ਨਾਲ

ਵਿਤਕਰੇ ਲਈ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਬਰਾਬਰ ਦੀ ਦੋਸ਼ੀ ਹੈ। ਸਜ਼ਾਵਾ ਪੂਰੀਆਂ ਕਰ ਚੁੱਕੇ ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ ਅਤੇ ਹੋਰਾਂ ਦੇ ਮਸਲੇ ’ਤੇ ਹਰ ਵਾਰ ਮੋਦੀ ਭਗਤ ਬਾਦਲ ਇਹ ਕਹਿ ਕੇ ਪੱਲਾ ਝਾੜ ਦਿੰਦਾ ਸੀ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੈ, ਉਹ ਸਾਡੀ ਅਕਾਲੀਆਂ ਦੀ ਸੁਣਵਾਈ ਨਹੀਂ ਕਰਦੀ। ਪਰ ਹੁਣ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਰਪ੍ਰਸਤ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਕੋਲ ਕੋਈ ਬਹਾਨਾ ਨਹੀਂ ਹੈ ਕਿਉਂਕਿ ਹੁਣ ਤਾਂ ਕੇਂਦਰ ਵਿੱਚ ਭਾਈਵਾਲ ਭਾਜਪਾ ਦੀ ਸਰਕਾਰ ਹੈ। ਹੁਣ ਸ. ਬਾਦਲ ਨੂੰ ਚਾਹੀਦਾ ਕਿ ਉਹ ਆਪਣੇ ਟੱਬਰ ਨੂੰ ਵਜ਼ੀਰੀਆਂ ਦਿਵਾਉਣ ਲਈ ਮੋਦੀ ਅੱਗੇ ਗੋਡੇ ਨਾ ਰਗੜੇ ਸਗੋਂ ਪੰਥ ਅਤੇ ਪੰਜਾਬ ਦੇ ਭਲੇ ਲਈ ਕੰਮ ਕਰੇ ਅਤੇ ਸਿੱਖ ਬੰਦੀਆਂ ਨੂੰ ਤੁਰੰਤ ਰਿਹਾਅ ਕਰਵਾਏ। ਬਾਬਾ ਮਨਮੋਹਨ ਸਿੰਘ ਬਾਰਨ ਨੇ ਵੀ ਕਿਹਾ ਕਿ ਅੱਜ ਅਕਾਲੀ ਸਰਕਾਰ ਕੋਲ ਸੁਨਹਿਰੀ ਮੌਕਾ ਹੈ। ਹੁਣ ਬਾਦਲ ਅਕਾਲੀ ਹੋਣ ਦਾ ਸਬੂਤ ਦੇਵੇ, ਅਤੇ ਪੰਥ ਤੋਂ ਲਏ ਫਖਰੇ ਕੌਮ ਅਤੇ ਪੰਥ ਰਤਨ ਐਵਾਰਡ ਨੂੰ ਸਫਲਾ ਕਰੇ। ਇਸ ਸਮੇਂ ਬਾਬਾ ਨੱਛਤਰ ਸਿੰਘ ਕੱਲਰ ਭੈਣੀ, ਬਾਬਾ ਬਲਕਾਰ ਸਿੰਘ ਰੱਖੜਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾਂ ਪੰਥਕ ਸੇਵਾ ਲਹਿਰ, ਭਾਈ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਪ੍ਰਿੰਸੀਪਲ, ਪਰਵਿੰਦਰ ਸਿੰਘ ਮੁਖ ਬੁਲਾਰਾ ਸੰਘਰਸ਼ ਕਮੇਟੀ, ਪ੍ਰੋ. ਮਹਿੰਦਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲਜੀਤ ਸਿੰਘ ਪੰਜਰਥ, ਬਗੀਚਾ ਸਿੰਘ ਵੜੈਚ, ਜੋਗਾ ਸਿੰਘ ਚਪੜ ਬੁਲਾਰਾ ਪੰਜਾਬ ਪੀਪਲਜ਼ ਪਾਰਟੀ, ਜਸਬੀਰ ਸਿੰਘ ਟੌਰੰਟੋਂ, ਦਰਸ਼ਨ ਸਿੰਘ ਪੰਚ ਪ੍ਰਧਾਨੀ, ਭਾਈ ਜੰਗ ਸਿੰਘ, ਭੈਣ ਸੁਖਵਿੰਦਰ ਕੌਰ ਅਤੇ ਬੀਬੀ ਸੋਹਣਜੀਤ ਕੌਰ ਕੱਲਰ ਭੈਣੀ ਟਰੱਸਟ ਵੀ ਹਾਜ਼ਰ ਸਨ। ਦੀਵਾਨ ਹਾਲ ਵਿੱਚ ਵਿਚਾਰਾਂ ਤੋਂ ਬਾਅਦ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਅਰਦਾਸ ਕਰਨ ਕਰਕੇ ਇਸ ਰੋਸ ਮਾਰਚ ਦੀ ਅਰੰਭਤਾਂ ਕੀਤੀ ਗਈ ਅਤੇ ਸਾਂਤਮਈ ਵਾਹਿਗੁਰੂ ਦਾ ਜਾਪ ਕਰਦੇ ਅਤੇ ‘‘ਬੰਦੀ ਸਿੰਘ ਰਿਹਾਅ ਕਰੋ’’ ਦੇ ਨਾਅਰੇ ਲਗਾਉਂਦੇ ਹੋਏ ਡੀ.ਸੀ. ਦਫ਼ਤਰ ਨੂੰ ਚਾਲਾ ਮਾਰਿਆ।  ਸਰਕਾਰ ਨੇ ਮਾਰਚ ਦੇ ਨਾਲ-ਨਾਲ ਕਿਸੇ ਅਣਸਖਾਣੀ ਘਟਨਾ ਤੋਂ ਬਚਣ ਲਈ ਪੁਲਿਸ ਪ੍ਰਬੰਧ ਕੀਤੇ ਹੋਏ ਸਨ। ਪੈਦਲ ਮਾਰਚ ਕਰਕੇ ਸੱਕਤਰੇਤ ਦੇ ਬਾਹਰ ਹੀ ਸੰਗਤਾਂ ਰੁਕ ਗਈਆ,  ਜਿਥੇ ਏ ਡੀ ਸੀ ਗੁਰਪਾਲ ਸਿੰਘ ਚਾਹਲ ਪਟਿਆਲਾ ਨੇ ਪਹੁੰਚ ਕੇ ਮੈਮੋਰੰਡਮ ਸਿਖ ਆਗੂਆ ਅਤੇ ਸੰਗਤਾਂ ਤੋ ਪ੍ਰਾਪਤ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਣ ਦਾ ਵਾਅਦਾ ਕੀਤਾ। ਰੋਸ ਮਾਰਚ ਵਿੱਚ ਨੋਜਵਾਨਾਂ ਦੇ ਨਾਲ ਬੱਚੇ ਬੱਚੀਆਂ ਵੀ ਵੱਡੀ ਗਿਣਤੀ ਵਿੱਚ ਸਾਮਲ ਸਨ।

WRITTEN BY