ਬਾਘਾ ਪੁਰਾਣਾ, 2 ਦਸੰਬਰ (ਬਿੱਟੂ ਚੋਹਾਨ)- ਸਥਾਨਿਕ ਨਿਹਾਲ ਸਿੰਘ ਵਾਲਾ ਰੋਡ ਤੇ ਬਣ ਰਹੀ ਸੜ੍ਹਕ ਦੌਰਾਨ ਇੱਕ ਬਜੁਰਗ ਔਰਤ ਕਰੇਨ ਦੀ ਲਪੇਟ ‘ਚ ਆਈ ਜਿਸ ਨੂੰ ਸਰਕਾਰੀ ਹਸਪਤਾਲ ਬਾਘਾ ਪੁਰਾਣਾ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਨਾਮ ਕੌਰ ਪਤਨੀ ਸਵ.ਮੇਜਰ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਆਪਣੀ ਪੈਨਸ਼ਨ ਲੈਣ ਲਈ ਬੈਂਕ ‘ਚ ਆਈ ਸੀ ਕਿ ਕਰੇਨ ਦੇ ਥੱਲੇ ਆ ਗਈ ਜਿਸ ਕਾਰਨ ਫੱਟੜ ਹੋ ਗਈ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਦੇ ਬਿਆਨਾ ਤੇ ਸਥਾਨਿਕ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ। ਭਤੀਜੇ ਮੱਖਣ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਬਜ਼ੁਰਗ ਔਰਤ ਪਿੰਡ ਕੋਟਲਾ ਮੇਹਰ ਤੋਂ ਆਪਣੀ ਪੈਨਸ਼ਨ ਲੈਣ ਲਈ ਨਿਹਾਲ ਸਿੰਘ ਵਾਲਾ ਰੋਡ ਬੈਂਕ ‘ਚ ਆਈ ਸੀ ਕਿ ਕਰੇਨ ਦੇ ਥੱਲੇ ਆ ਗਈ। ਸਥਾਨਿਕ ਪੁਲਿਸ ਨੇ ਭਤੀਜੇ ਦੇ ਬਿਆਨਾਂ ਤੇ ਅਧਾਰਤ 174 ਦੀ ਕਾਰਵਾਈ ਕਰਕੇ ਕਾਗਜੀ ਕਾਰਵਾਈ ਕੀਤੀ।