ਪੱਖੋ ਕਲਾਂ, 2 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਇਲਾਕੇ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਮਸ਼ਹੂਰ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਭੁਪਾਲ ਗੈਸ ਕਾਂਡ ਵਿੱਚ ਜਿੰਦਗੀ ਗਵਾ ਚੁੱਕੇ ਲੋਕਾਂ ਦੀ ਯਾਦ ਵਿੱਚ ਰਾਸ਼ਟਰੀ ਪ੍ਰਦੂਸ਼ਨ ਰਹਿਤ ਦਿਨ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰ. ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਵੱਲੋਂ ਬੱਚਿਆਂ ਨੂੰ ਵਾਤਾਵਰਣ ਵਿੱਚ ਫੈਲ ਰਹੀਆਂ ਜ਼ਹਿਰੀਲੀਆਂ ਗੈਸਾਂ ਤੋਂ ਹੋ ਰਹੀਆਂ ਬਿਮਾਰੀਆਂ ਅਤੇ ਬਚਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।