ਨਾਭਾ, 26 ਨਵੰਬਰ (ਸਿਕੰਦਰ ਸਿੰਘ)- ਨਾਭਾ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈੱਟੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਨਾਭਾ ਦੇ ਰੈਸਟ ਹਾਊਸ ਚੌਂਕ ਵਿੱਚ ਕੇਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੋਦੀ ਸਰਕਾਰ’ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰਾਜ ਦੇ ਬੱਚੇ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹਨ। ਸੱਤਾ ਵਿੱਚ ਆਊਣ ਤੋ ਪਹਿਲਾ 2 ਕਰੋੜ ਨੌਕਰਿਆ , ਵੱਡੀਆਂ ਫੈਕਟਰੀਆਂ ਸਥਾਪਤ ਕਰਨ ਅਤੇ ਬਹੁਤ ਸਾਰੇ ਵਾਅਦੇ ਕਰਕੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ.ਅੱਜ ਦੇ ਸਮੇਂ ਵਿੱਚ ਦੇਸ਼ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਜਿਸ ਦਾ ਕਾਰਨ ਮੋਦੀ ਸਰਕਾਰ ਦੀ ਗਲਤ ਨੀਤੀ ਹੈ। ਮੋਦੀ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਪੰਜਾਬ ਰਾਜ ਨੂੰ ਕਿਸੇ ਕਿਸਮ ਦਾ ਫੰਡ ਨਹੀਂ ਦਿੱਤਾ ਜਾ ਰਿਹਾ ਹੈ। ਇਥੋਂ ਤਕ ਕਿ ਕੇਂਦਰ ਸਰਕਾਰ ਕੋਲ ਪੰਜਾਬ ਦਾ 41 ਸੋ ਕਰੋੜ ਰੁਪਏ ਦਾ ਜੀਐਸਟੀ ਦਾ ਫੰਡ ਪਿਆ ਹੈ ਪਰ ਉਹ ਇਹ ਪੰਜਾਬ ਨੂੰ ਨਹੀਂ ਦੇ ਰਹੀ। ਇਸ ਮੌਕੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਸਿਆਸੀ ਸਕਤਰ ਚਰਨਜੀਤ ਬਾਤੀਸ਼, ਪੰਜਾਬ ਵਪਾਰ ਸੈੱਲ ਕਾਂਗਰਸ ਦੇ ਸੀਨੀਅਰ ਵਾਈਸ ਚੇਅਰਮੈਨ ਹਰੀ ਕ੍ਰਿਸ਼ਨ ਸੇਠ, ਗੁਰਦਿੱਤ ਸੇਠ ਬਾਬਾ ਆਪੋ ਸਕੂਲ ਚੇਅਰਮੈਨ, ਗੌਰਵ ਗਾਬਾ ਸੀ.ਈ. ਹੀਰਾ ਆਟੋ ਮੋਬਾਈਲ, ਕੌਸਲਰ ਪ੍ਰਮੋਦ ਜਿੰਦਲ, ਬਲਾਕ ਪ੍ਰਧਾਨ ਰੀਨਾ ਬਾਂਸਲ, ਹੇਮੰਤ ਬਾਂਸਲ, ਸੁਰਿੰਦਰ ਛਿੰਦੀ, ਅਨਿਲ ਰਾਣਾ, ਕੇਵਲ ਕ੍ਰਿਸ਼ਨ ਕੋਮੀ, ਆਦਿ ਹੋਰ ਕਾਂਗਰਸੀ ਵਰਕਰ ਸਨ।