April 22, 2026 3:06 pm

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ – ਮੱਖਣ ਕਾਲਸ ਨੂੰ ਲਗਾਤਾਰ ਤੀਸਰੀ ਵਾਰ ਸਰਬਸੰਮਤੀ ਨਾਲ ਚੁਣਿਆ ਪ੍ਰਧਾਨ

ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਦਵਿੰਦਰਪਾਲ ਸਿੰਘ/ ਅੰਕੁਸ਼)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿ ਨੰ 31 ਬ੍ਰਾਂਚ ਅਨੰਦਪੁਰ ਸਾਹਿਬ ਦੀ ਮੀਟਿੰਗ ਅਤੇ ਚੋਣ ਇਜਲਾਸ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਜਿੰਦਵੜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਜਿਸ ਵਿਚ ਸਮੂਹ ਵਰਕਰਾਂ ਅਤੇ ਆਗੂਆਂ ਨੇ ਸਰਬਸੰਮਤੀ ਨਾਲ ਇਸ ਚੋਣ ਨੂੰ ਨੇਪਰੇ ਚਾੜ੍ਹਿਆ । ਜਿਸ ਅਨੁਸਾਰ ਬ੍ਰਾਂਚ ਪ੍ਰਧਾਨ ਮੱਖਣ ਕਾਲਸ ਨੂੰ ਲਗਾਤਾਰ ਤੀਸਰੀ ਵਾਰ ਉਨ੍ਹਾਂ ਦੇ ਯੂਨੀਅਨ ਪ੍ਰਤੀ ਕੰਮ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਪੱਪੂ ਸਹੋਤਾ ਨੂੰ ਚੈਅਰਮੈਨ, ਹਰਮਨਜੀਤ ਸਿੰਘ ਨੂੰ ਮੀਤ ਪ੍ਰਧਾਨ, ਗੁਰਜੀਤ ਸਿੰਘ ਨੂੰ ਜਰਨਲ ਸਕੱਤਰ, ਪ੍ਰਿਤਪਾਲ ਸਿੰਘ ਨੂੰ ਮੀਤ ਪ੍ਰਧਾਨ,ਮਨੀਸ਼ ਕੁਮਾਰ ਨੂੰ ਮੀਤ ਪ੍ਰਧਾਨ,ਰਮਨ ਕੁਮਾਰ ਨੂੰ ਐਡੀਟਰ, ਰਘੂਵੀਰ ਸਿੰਘ ਨੂੰ ਜੂਆਇਟ ਸਕੱਤਰ, ਗੁਰਮੁਖ ਸਿੰਘ ਨੂੰ ਸਲਾਹਕਾਰ, ਰੇਸ਼ਮ ਕੁਮਾਰ ਨੂੰ ਪ੍ਰੈਸ ਸਕੱਤਰ, ਤਰਸੇਮ ਲਾਲ ਨੂੰ ਜੁਆਈਟ ਪ੍ਰੈਸ ਸਕੱਤਰ, ਹਰੀ ਕਿਸ਼ਨ ਨੂੰ ਕੈਸ਼ੀਅਰ, ਪਰਮਜੀਤ ਸਿੰਘ ਨੂੰ ਸਹਾਇਕ ਕੈਸ਼ੀਅਰ, ਰਾਜੇਸ਼ ਕੁਮਾਰ , ਸੁਖਦੇਵ ਸਿੰਘ, ਵਿਜੇ ਕੁਮਾਰ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ । ਇਸ ਦੋਰਾਨ ਚੁਣੀ ਗਈ ਸਾਰੀ ਟੀਮ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਮੂਹ ਕੰਟਰੈਕਟ ਵਰਕਰਾਂ ਨਾਲ ਹਰ ਮੁਸ਼ਕਲ ਘੜੀ ਵਿੱਚ ਖੜਨਗੇ ਅਤੇ ਅਫ਼ਸਰਸ਼ਾਹੀ ਵਲੋਂ ਕਿਸੇ ਵੀ ਵਰਕਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ । ਨਾਲ ਹੀ ਸੂਬਾ ਕਮੇਟੀ ਦੇ ਹਰੇਕ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਤੇ ਨਰੇਸ਼ ਕੁਮਾਰ,ਅਮਿਤ ਕੁਮਾਰ,ਪਵਨ ਕੁਮਾਰ, ਬਚਿੱਤਰ ਸਿੰਘ,ਕਾਕੂ ਕੁਮਾਰ,ਰਾਮ ਗੋਪਾਲ, ਸੁਨੀਲ ਕੁਮਾਰ,ਮੋਹਣ ਲਾਲ, ਜਸਵਿੰਦਰ ਸਿੰਘ, ਕ੍ਰਿਸ਼ਨ ਕੁਮਾਰ,ਗੁਰੂਮੁਖ ਸਿੰਘ ਆਦਿ ਵੀ ਹਾਜ਼ਰ ਸਨ।

Send this to a friend