April 22, 2026 5:02 am

ਟਰੈਕਟਰ ਟਰਾਲੀ ਤੇ ਸਕੂਟਰ ਦੀ ਟੱਕਰ ‘ਚ 2 ਨਾਬਾਲਿਗ ਬੱਚਿਆਂ ਦੀ ਮੌਤ, ਪਤੀ-ਪਤਨੀ ਗੰਭੀਰ ਜ਼ਖ਼ਮੀ

ਮਹਿਲ ਕਲਾਂ 20 ਨਵੰਬਰ (ਸ਼ੇਰ ਸਿੰਘ ਰਵੀ)- ਇੱਥੋਂ ਨਜਦੀਕੀ ਪਿੰਡ ਬੀਹਲਾ ਵਿਖੇ ਲਿੰਕ ਸੜਕ ਤੇ ਸਕੂਟਰ ਤੇ ਟਰੈਕਟਰ ਟਰਾਲੀ ਦੀ ਟੱਕਰ ਚ 2 ਨਾਬਾਲਗ ਬੱਚਿਆਂ ਦੀ ਮੌਤ ਤੇ ਪਤੀ ਪਤਨੀ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਮੁਖੀ ਮੈਡਮ ਅਮਨਦੀਪ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਸਪਾਲ ਸਿੰਘ ਵਾਸੀ ਗੋਂਦਵਾਲ ਲੁਧਿਆਣਾ ਜੋ ਕਿ ਰਾਜ ਪੈਲੇਸ ਟੱਲੇਵਾਲ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਚ ਸਾਮਲ ਹੋਣ ਲਈ ਆਪਣੀ ਪਤਨੀ, ਬੇਟਾ ਅਤੇ ਭਾਣਜੀ ਸਮੇਤ ਆਇਆ ਹੋਇਆ ਸੀ । ਜਦੋਂ ਸ਼ਾਮ ਨੂੰ ਵਿਆਹ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਬੀਹਲਾ ਦੇ ਨਜ਼ਦੀਕ ਉਸ ਦੇ ਸਕੂਟਰ ਦੀ ਟੱਕਰ ਇੱਟਾਂ ਨਾਲ ਭਰੀ ਟਰੈਕਟਰ- ਟਰਾਲੀ ਨਾਲ ਹੋ ਗਈ, ਜਿਸ ਨਾਲ ਲੜਕਾ ਹਰਸ਼ਦੀਪ ਸਿੰਘ(9), ਭਾਣਜੀ ਕੋਮਲਪ੍ਰੀਤ ਕੌਰ (11) ਦੀ ਮੌਕੇ ਤੇ ਮੌਤ ਹੋ ਗਈ ਅਤੇ ਖੁਦ ਦੋਨੋਂ ਪਤੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਜਿਨ੍ਹਾਂ ਨੂੰ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ।ਮੌਕੇ ਤੇ ਪਹੁੰਚੇ ਡੀਐੱਸਪੀ ਪ੍ਰੱਗਿਆ ਜੈਨ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੀ ਗ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Send this to a friend