April 22, 2026 4:38 am

ਸ਼ਰਦ ਅਰਵਿੰਦ ਬੋਬੜੇ ਬਣੇ ਭਾਰਤ ਦੇ 47ਵੇਂ ਚੀਫ਼ ਜਸਟਿਸ

ਨਵੀਂ ਦਿੱਲੀ, 18 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਅੱਜ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲੈ ਲਿਆ ਹੈ। ਜਸਟਿਸ ਰੰਜਨ ਗੋਗੋਈ ਕੱਲ੍ਹ ਐਤਵਾਰ ਨੂੰ ਸੇਵਾ–ਮੁਕਤ ਹੋ ਗਏ ਸਨ। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਅੱਜ ਸਵੇਰੇ 10:00 ਵਜੇ ਜਸਟਿਸ ਬੋਬੜੇ ਨੂੰ ਉਨ੍ਹਾਂ ਦੇ ਨਵੇਂ ਅਹੁਦੇ ਦੀ ਸਹੁੰ ਚੁਕਾਈ। 24 ਅਪ੍ਰੈਲ, 1956 ਨੂੰ ਨਾਗਪੁਰ (ਮਹਾਰਾਸ਼ਟਰ) ‘ਚ ਜਨਮੇ ਜਸਟਿਸ ਸ਼ਰਦ ਅਰਵਿੰਦ ਬੋਬੜੇ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹਿ ਚੁੱਕੇ ਹਨ। ਜਸਟਿਸ ਐੱਸ.ਏ. ਬੋਬੜੇ ਨੇ 23 ਅਪ੍ਰੈਲ, 2021 ਨੂੰ ਸੇਵਾ–ਮੁਕਤ ਹੋਣਾ ਹੈ। ਉਹ ਪਿਛਲੇ 8 ਸਾਲਾਂ ਤੋਂ ਸੁਪਰੀਮ ਕੋਰਟ ਦੇ ਜੱਜ ਹਨ।

Send this to a friend