ਸੰਗਰੁਰ, 4 ਨਵੰਬਰ (ਪਰਮਜੀਤ ਸਿੰਘ ਲੱਡਾ)- ਪੰਜਾਬ ਵਿੱਚ ਵੀ ਹਵਾ ਦਾ ਪ੍ਰਦੁਸਨ ਖਤਰੇ ਦੇ ਨਿਸਾਨ ਤੱਕ ਪਹੁੰਚ ਚੁੱਕਾ ਹੈ। ਦੂਸਤ ਹੋਈ ਫਿਜ਼ਾ ਕਾਰਣ ਸਿਹਤ ਸੰਕਟ ਪੈਦਾ ਹੋਣ ਦੇ ਅਸਾਰ ਵੱਧ ਗਏ ਹਨ। ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਡਿਊਟੀ ਦੌਰਾਨ ਸਾਰੇ ਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੇਫਟੀ ਮਾਸਕ ਜਰੂਰ ਪਾਉਣ ਕਿਉਕਿ ਦੋ ਦਿਨਾਂ ਵਿੱਚ ਅਚਨਚੇਤ ਹਵਾ ਐਨੀ ਜਹਿਰੀਲੀ ਹੋ ਗਈ ਹੈ ਕਿ ਬਹੁਤ ਭਿਆਨਕ ਬਿਮਾਰੀ ਸਾਹ ਲੈਣ ਉਪੰਰਤ ਲੱਗ ਸਕਦੀ ਹੈ। ਇਸ ਮੌਕੇ ਕਮਾਂਡੈਟ ਧਾਲੀਵਾਲ ਵੱਲੋ ਕੁਝ ਜਵਾਨਾਂ ਨੂੰ ਮੁਫਤ ਸੇਫਟੀ ਮਾਸਕ ਵੰਡੇ ਗਏ ਤਾਂ ਜੋ ਦਿਨ ਰਾਤ ਸਮੇ ਡਿਊਟੀ ਤੇ ਤੈਨਾਤ ਜਵਾਨਾਂ ਨੂੰ ਕੋਈ ਭਿਆਨਕ ਮੁਸੀਬਤ ਪੈਦਾ ਨਾ ਹੋਵੇ। ਕਮਾਂਡੈਟ ਧਾਲੀਵਾਲ ਨੇ ਕਿਹਾ ਕਿ ਉਸ ਮੁਲਕ ਨੂੰ ਕਿਵੇ ਵਿਕਸਿਤ ਕੀਤਾ ਜਾ ਸਕਦਾ ਹੈ। ਜਿਸ ਦੀ ਰਾਜਧਾਨੀ ਨੂੰ ਗੈਸ ਚੈਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ। ਅਜਿਹੇ ਹਾਲਤ ਕੁਦਰਤੀ ਆਫਤ ਕਰਕੇ ਨਹੀ ਸਗੋ ਮਨੁਖ ਦੀ ਗਲਤੀ ਕਾਰਣ ਪੈਦਾ ਹੋ ਰਹੇ ਹਨ। ਵਾਤਵਾਰਣ ਦਾ ਨੁਕਸਾਨ ਜਿਨ੍ਹਾਂ ਮਨੁੱਖ ਕਰ ਰਿਹਾ ਹੈ ਹੋਰ ਕੋਈ ਨਹੀਂ ਸਾਨੂੰ ਆਉਣ ਵਾਲੇ ਸਮੇ ਵਿੱਚ ਇਸ ਨੂੰ ਬਹੁਤ ਹੀ ਗੰਭੀਰਤ ਨਾਲ ਸੋਚਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਵਾ ਨਰਾਇਣ ਸਰਮਾ, ਮਨਮੀਤ ਸਿੰਘ, ਸੰਤੋਖ ਸਿੰਘ, ਹਰਦੀਪ ਸਿੰਘ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।



