ਜਲੰਧਰ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਦੀਵਾਨਾ ਦੀ ਲੜੀ ਦਾ 40ਵਾਂ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿਚ ਸਜਾਇਆ ਗਿਆ। ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਅਤੇ ਸੰਗਤਾਂ ਨੂੰ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਸੰਗਤਾਂ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਵਿਚ ਹੋਰਨਾਂ ਤੋ ਇਲਾਵਾ, ਸ. ਬੇਅੰਤ ਸਿੰਘ ਸਰਹੱਦੀ ਪ੍ਰਧਾਨ, ਸ ਗਰਕਿਰਪਾਲ ਸਿੰਘ (ਚੇਅਰਮੈਨ ਗੁਰੂ ਹਰਿਗੋਬਿੰਦ ਪਬਲਿਕ ਸਕੂਲ) ਸ ਦਵਿੰਦਰ ਸਿੰਘ ਰਹੇਜਾ, ਸ ਕੁਲਵੰਤਬੀਰ ਸਿੰਘ, ਸ ਅਮਰੀਕ ਸਿੰਘ (ਸੀਨੀਅਰ ਮੀਤ ਪ੍ਰਧਾਨ), ਸ ਹਰਜੀਤ ਸਿੰਘ ਐਡਵੋਕੇਟ, ਸ ਇੰਦਰਪਾਲ ਸਿੰਘ ਸਕੱਤਰ, ਸ ਬਲਵਿੰਦਰ ਸਿੰਘ ਸਰਾਫ, ਸ ਅਮਰਜੀਤ ਸਿੰਘ ਭਾਟੀਆ (ਲੋਚਨ ਟੂਲਜ਼) ਸ ਚਰਨਜੀਤ ਸਿੰਘ ਲੁਬਾਣਾ, ਸ ਇੰਦਰਪਾਲ ਸਿੰਘ ਅਰੋੜਾ, ਸ ਜਗਜੀਤ ਸਿੰਘ, ਸ ਪਰਮਜੀਤ ਸਿੰਘ ਨੈਨਾ, ਸ ਕਿਰਪਾਲ ਸਿੰਘ, ਸ ਬਿਸ਼ਨ ਸਿੰਘ, ਸ ਹਰਬੰਸ ਸਿੰਘ ਫੋਨ ਵਿਭਾਗ, ਸ ਸੁਰਿੰਦਰ ਸਿੰਘ ਸਿਆਲ, ਸ ਬਲਵਿੰਦਰ ਸਿੰਘ ਕਟਾਰੀਆ, ਸ ਬਲਵੰਤ ਸਿੰਘ ਬਿਜਲੀ ਬੋਰਡ, ਸ ਇੰਦਰ ਸਿੰਘ ਮਿਸ਼ਰੀ, ਸ ਮਨਜੀਤ ਸਿੰਘ, ਡਾਕਟਰ ਸਤਨਾਮ ਸਿੰਘ, ਸ ਪ੍ਰਿਤਪਾਲ ਸਿੰਘ ਕਾਲੜਾ, ਬਿਸ਼ਨ ਸਿੰਘ, ਸ ਰਜਿੰਦਰ ਸਿੰਘ ਮੈਨੇਜਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਸ ਗੁਰਮੀਤ ਸਿੰਘ ਵੱਲੋਂ ਨਿਭਾਈ ਗਈ। ਇਸ ਅਵਸਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਜੀ ਨੇ ਕੀਰਤਨੀ ਜਥੇ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸਮੂੰਹ ਸੰਗਤਾਂ ਨੂੰ ਏਸੇ ਤਰ੍ਹਾਂ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ ਪ੍ਰਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਮੇਂ ਸਿਰ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।



