Skip to content
Independent perspectives. Global stories.
BREAKING

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਅਸਲਾਮਾਬਾਦ ਤੋਂ ਨਗਰ ਕੀਰਤਨ ਸਜਾਇਆ

Share this story

ਹੁਸ਼ਿਆਰਪੁਰ 3 ਨਵੰਬਰ (ਤਰਸੇਮ ਦੀਵਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮ੍ਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਅਸਲਾਮਾਬਾਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ, ਜਿਸ ਵਿੱਚ ਜਥੇਦਾਰ ਬਾਬਾ ਗੁਰਦੇਵ ਸਿੰਘ ਮੁੱਖੀ ਬਾਬਾ ਫਤਿਹ ਸਿੰਘ ਤਰਨਾ ਦਲ ਬਜਵਾੜਾ ਕਲਾਂ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਇਸ ਦੌਰਾਨ ਵੱਖ ਵੱਖ ਰੰਗਾਂ ਦੇ ਸੁੰਦਰ ਫੁੱਲਾਂ ਦੀ ਸਜੀ ਹੋਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਸ਼ੋਭਿਤ ਕੀਤੇ ਗਏ ਸਨ।ਇਸ ਦੌਰਾਨ ਰਾਗੀ ਜਥਿਆਂ ਵਲੋਂ ਨਿਰੋਲ ਗੁਰਬਾਣੀ ਦਾ ਕੀਰਤਨ ਕੀਤਾ ਜਾ ਰਿਹਾ ਸੀ।ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ ਥਾਂ ਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਦੌਰਾਨ ਸੰਗਤਾਂ ਲਈ ਚਾਹ ਪਕੋੜਿਆਂ ਅਤੇ ਫਰੂਟ ਦੇ ਲੰਗਰ ਵੀ ਲਗਾਏ ਗਏ ਸਨ।ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਹੋ ਕੇ ਵੱਖ ਵੱਖ ਮਹੱਲਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਿਤ ਹੋਇਆ।ਨਗਰ ਕੀਰਤਨ ਦੌਰਾਨ ਰਾਗੀ ਜਥੇ ਭਾਈ ਭਾਈ ਲਾਲ ਸਿੰਘ,ਭਾਈ ਚੜਤ ਸਿੰਘ,ਭਾਈ ਹਰਬਲਾਸ ਸਿੰਘ,ਡਾ.ਪਰਮਜੀਤ ਸਿੰਘ,ਮਾਸਟਰ ਅਜੀਤ ਸਿੰਘ,ਮਾਸਟਰ ਸਤਨਾਮ ਸਿੰਘ,ਅਮਨਦੀਪ ਕੌਰ,ਮਨਪ੍ਰੀਤ ਕੌਰ,ਬਲਜਿੰਦਰ ਕੌਰ ਖਾਲਸਾ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸ਼ਾਂਝ ਪਾਉਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਸਬੰਧੀ ਸੰਗਤਾਂ ਨੂੰ ਜਾਣੂ ਕਰਾਇਆ। ਇਸ ਸਮੇਂ ਰਾਗੀ ਜਥਿਆਂ, ਧਾਰਮਿਕ,ਸਮਾਜਿਕ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਪ੍ਰਧਾਨ ਸਤਨਾਮ ਸਿੰਘ ਸੈਣੀ,ਜਨਰਲ ਸਕੱਤਰ ਜਗਿੰਦਰ ਸਿੰਘ ਕਾਕਾ,ਭਾਈ ਹਰਜਿੰਦਰ ਸਿੰਘ ਵਿਰਦੀ,ਭਾਈ ਸੱਤਪਾਲ ਸਿੰਘ,ਬਲਵੰਤ ਸਿੰਘ ਕੈਸ਼ੀਅਰ,ਅਜੀਤ ਸਿੰਘ ਝਿੱਕਾ ਸਲਾਹਕਾਰ,ਚੰਨਣ ਸਿੰਘ ਸੀਨੀ.ਮੀਤ ਪ੍ਰਧਾਨ,ਚੌਧਰੀ ਮੁਖੀ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਸਭਾ ਅਸਲਾਮਾਬਾਦ, ਲਖਵਿੰਦਰ ਸਿੰਘ,ਗਗਨਪ੍ਰੀਤ ਸਿੰਘ,ਅਵਤਾਰ ਸਿੰਘ,ਨਛੱਤਰ ਕੌਰ,ਹਰਭਜਨ ਕੌਰ, ਸਰਬਜੀਤ ਕੌਰ, ਬਲਜੀਤ ਕੌਰ,ਰਸ਼ਪਾਲ ਕੌਰ,ਰਣਜੀਤ ਕੌਰ,ਪਰਮਜੀਤ ਕੌਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

WRITTEN BY