Skip to content
Independent perspectives. Global stories.
BREAKING

ਭਾਰਤ ਸਰਕਾਰ ਲੈਫਟੀਨੈਂਟ ਕੁਰਣਾਜੀਤ ਕੌਰ ਵੱਲੋਂ ਲਗਾਏ ਸੰਗੀਨ ਦੋਸ਼ਾਂ ਦੀ ਤੁਰੰਤ ਜਾਂਚ ਕਰਵਾਏ : ਫਰੰਟ ਆਗੂ

Share this story

ਸ੍ਰੀ ਮਾਛੀਵਾੜਾ ਸਾਹਿਬ, 29 ਅਕਤੂਬਰ (ਜਗਰੂਪ ਸਿੰਘ ਮਾਨ)- ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬੇਟੀਆਂ ਨੂੰ ਸਮਾਨਤਾ ਦੇ ਦਰਜ਼ੇ ਦੀ ਪਹਿਲ ਦੇ ਆਧਾਰ ਤੇ ਚਰਚਾ ਹੁੰਦੀ ਹੈ। ਉਥੇ ਅਜੇ ਵੀ ਕਹਾਣੀ ਕੋਹਾਂ ਦੂਰ ਹੈ। ਮੀਟਿੰਗ ਉਪਰੰਤ ਭਿ?ਸ਼ਟਾਚਾਰ ਵਿਰੋਧੀ ਫਰੰਟ (ਰਜਿ:) ਮਾਛੀਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਹੇਡੋਂ ਬੇਟ ਅਤੇ ਪ੍ਰੈਸ ਸਕੱਤਰ ਪ੍ਰੇਮ ਚੰਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਬੀਤੇ ਦਿਨੀਂ ਡਿਪਟੀ ਕਮਾਂਡੈਂਟ ਕੁਰਣਾਜੀਤ ਕੌਰ ਵੱਲੋਂ ਫੌਜ ਤੇ ਜੋ ਇਲਜ਼ਾਮ ਲਗਾਏ ਗਏ ਹਨ ਉਹ ਬਹੁਤ ਹੀ ਗੰਭੀਰ ਅਤੇ ਮੰਦਭਾਗੀ ਘਟਨਾ ਹੈ। ਇਸ ਘਟਨਾ ਨੇ ਮਾਪਿਆਂ ਅਤੇ ਬੇਟੀਆਂ ਲਈ ਇੱਕ ਵੱਡੀ ਦੁਬਿਧਾ ਖੜ੍ਹੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜਿੱਥੇ ਬੇਟੀਆਂ ਲਈ ਰਾਖਵਾਂ ਕਰਨ ਰੱਖਿਆ ਗਿਆ ਹੈ ਉੱਥੇ ਸਮਾਜ ਵਿੱਚ ਕੁੱਝ ਲੋਕ ਮਾਨਸਿਕ ਤੌਰ ਤੇ ਇਸ ਨੂੰ ਅਜੇ ਵੀ ਨਹੀਂ ਅਪਣਾ ਰਹੇ । ਉਹਨਾਂ ਇਸ ਸਾਰੇ ਘਟਨਾਕ੍ਰਮ ਤੇ ਭਾਰਤ ਸਰਕਾਰ ਤੋਂ ਜਿਥੇ ਫੌਰੀ ਤੌਰ ਤੇ ਕਮਿਸ਼ਨ ਗਠਿਤ ਕਰਕੇ ਇਸ ਦੀ ਵਿਸ਼ੇਸ਼ ਜਾਂਚ ਕਰਵਾਉਣ ਦੀ ਮੰਗ ਕੀਤੀ ਉਥੇ ਫਰੰਟ ਵੱਲੋਂ ਲਿਖਤੀ ਤੌਰ ਤੇ ਐਸ ਡੀ ਐਮ ਸਮਰਾਲਾ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਣ ਬਾਰੇ ਵੀ ਕਿਹਾ। ਜ਼ਿਕਰਯੋਗ ਹੈ ਕਿ ਇਹ ਸਭ ਬੀਤੇ ਦਿਨੀਂ ਡਿਪਟੀ ਕਮਾਂਡੈਂਟ ਕੁਰਣਾਜੀਤ ਕੌਰ ਅਤੇ ਔਰਤ ਡਾਕਟਰ ਨਾਲ ਇੱਕ ਜਵਾਨ ਨੇ ਬੱਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਕੁਰਣਾਜੀਤ ਕੌਰ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਉਨ੍ਹਾਂ ਮੁਤਾਬਕ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ। ਉਪਰੰਤ ਉਹਨਾਂ ਵੱਲੋਂ ਐਫ ਆਰ ਆਈ ਦਰਜ ਕਰਵਾਈ ਗਈ ਤੇ ਫਿਰ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਇਸ ਦੀ ਜਾਂਚ ਅਤਿ ਜ਼ਰੂਰੀ ਹੈ। ਜਿਸ ਨਾਲ ਹੋਰ ਬਹੁਤ ਕੁਝ ਨਿੱਕਲ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਬੇਟੀਆਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਦੋਸ਼ ਵੀ ਲਗਾਏ ਹਨ। ਇਸ ਸਮੇਂ ਹੋਰਾਂ ਤੋਂ ਇਲਾਵਾ ਸੁਭਾਸ਼ ਚੰਦਰ ਨਾਗਪਾਲ, ਜਗਮੋਹਨ ਸਿੰਘ ਰਹੀਮਾਬਾਦ, ਜਗੀਰ ਸਿੰਘ, ਮਾ ਬਖਸ਼ੀ ਰਾਮ, ਰਜਿੰਦਰ ਸਿੰਘ ਸਮਰਾਲਾ, ਰਵਿੰਦਰ ਕੁਮਾਰ ਹੇਡੋਂ ਬੇਟ ਆਦਿ ਹਾਜ਼ਰ ਸਨ।

WRITTEN BY