ਸ਼ੇਰਪੁਰ, 21 ਅਕਤੂਬਰ (ਹਰਜੀਤ ਕਾਤਿਲ)- ਗੁਰਦੁਆਰਾ ਗੁਰੂਸਰ ਪਾਤਸਾਹੀ ਛੇਵੀਂ ਪਿੰਡ ਅਲੀਪੁਰ ਖਾਲਸਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ । ਜਿਸ ਵਿਚ 19 ਅਕਤੂਬਰ ਨੂੰ ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ ਕੀਤੇ ਗਏ ਅਤੇ 19 ਅਤੇ 20 ਅਕਤੂਬਰ ਦੋ ਦਿਨਾ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਪਹੁੰਚੇ ਉੱਚ ਕੋਟੀ ਦੇ ਸੰਤ ਮਹਾਪੁਰਸਾ ਤੋ ਇਲਾਵਾ ਪਹੁੰਚੇ ਰਾਗੀ ਢਾਡੀ ਸਿੰਘਾਂ ਵੱਲੋ ਗੁਰ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । 21 ਅਕਤੂਬਰ ਵਾਲੇ ਦਿਨ ਗੁਰਦੁਆਰਾ ਗੁਰੂਸਰ ਪਾਤਸਾਹੀ ਛੇਵੀਂ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਜੀ ਖਾਲਸਾ ਦੀ ਰਹਿਨੁਮਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਕ ਵਿਸਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਬੈਂਡ- ਬਾਜੇ , ਗੱਤਕਾ ਪਾਰਟੀਆਂ, ਨਹਿੰਗ ਸਿੰਘਾਂ,ਘੋੜ ਸਵਾਰਾਂ ਤੋ ਇਲਾਵਾ ਨਗਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕਰਦਿਆਂ ਵੀਰ ਮਨਪ੍ਰੀਤ ਸਿੰਘ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਪੈਦਲ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀਆਂ ਸਨ। ਇਹ ਵਿਸਾਲ ਨਗਰ ਕੀਰਤਨ ਗੁਰਦੁਆਰਾ ਗੁਰੂਸਰ ਪਾਤਸਾਹੀ ਛੇਵੀਂ ਅਲੀਪੁਰ ਖਾਲਸਾ ਤੋ ਸਵੇਰੇ ਸੱਤ ਵਜੇ ਸੁਰੂ ਹੋਕੇ ਵੱਖ ਵੱਖ ਪਿੰਡਾਂ ਮਾਹਮਦਪੁਰ, ਕੁਠਾਲਾ, ਗੁ,ਸੰਤ ਆਸ਼ਰਮ ਪੰਜਗਰਾਈਆਂ, ਬਦੇਸਾ ਆਦਿ ਪਿੰਡਾਂ ਤੋ ਹੁੰਦਾਂ ਹੋਇਆ ਸਾਮ ਤੱਕ ਗੁਰੂ ਘਰ ਵਾਪਿਸ ਪਹੁੰਚਿਆ । ਇਸ ਤਿੰਨ ਦਿਨਾਂ ਚੱਲੇ ਸਮਾਗਮ ਵਿਚ ਪਹੁੰਚੇ ਵੱਖ ਵੱਖ ਸੰਤ ਮਹਾਪੁਰਸਾਂ, ਰਾਗੀ ਢਾਡੀਆਂ ਦਾ ਵੀਰ ਮਨਪ੍ਰੀਤ ਸਿੰਘ ਜੀ ਖਾਲਸਾ ਵੱਲੋ ਗੁਰੂ ਘਰ ਦੀ ਬਖਸਿਸ ਸਿਰੋਪਾਓ ਦੇ ਕੇ ਸਨਮਾਨ ਕਰਨ ਤੋ ਇਲਾਵਾ ਨਗਰ ਨਿਵਾਸੀ ,ਨਗਰ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦਾ ਤਿੰਨੇ ਦਿਨ ਸਮਾਗਮ ਵਿਚ ਵੱਧ ਚੜਕੇ ਸੇਵਾ ਕਰਨ ਤੇ ਧੰਨਵਾਦ ਕੀਤਾ।



