ਜੰਮੂ, 23 ਮਈ (ਪੀ.ਟੀ.)- ਜੰਮੂ ’ਚ ਦੋ ਭਾਈਚਾਰਿਆਂ ਵਿਚਾਲੇ ਅੱਜ ਪੈਦਾ ਹੋਏ ਤਨਾਅ ਕਾਰਨ ਅੱਜ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਜੰਮੂ ਖੇਤਰ ਦੇ ਪੁਣਛ ਸ਼ਹਿਰ ’ਚ ਇਕ ਲੜਕੇ ਦੁਆਰਾ ਕਥਿਤ ਰੂਪ ’ਚ ਲੜਕੀ ਦੀ ਕੁੱਟਮਾਰ ਤੋਂ ਬਾਅਦ ਪੈਦਾ ਹੋਏ ਤਨਾਅ ਤੋਂ ਬਾਅਦ ਅਨਿਸ਼ਚਿਤ ਸਮੇਂ ਲਈ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਈ. ਏ. ਐੱਨ. ਐੱਸ. ਨੂੰ ਇਥੇ ਦੱਸਿਆ ਕਿ ਅਹਿਤਿਆਤ ਵਜੋਂ ਕਰਫਿਊ ਲਾਗੂ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਪੁਣਛ ’ਚ ਇਕ ਲੜਕੀ ਦੀ ਦੂਸਰੇ ਭਾਈਚਾਰੇ ਦੇ ਇਕ ਆਟੋ ਚਾਲਕ ਦੁਆਰਾ ਜਨਤਕ ਥਾਂ ’ਤੇ ਕੀਤੀ ਗਈ ਕੁੱਟਮਾਰ ਦੀ ਖ਼ਬਰ ਨਾਲ ਦੋ ਭਾਈਚਾਰਿਆਂ ਵਿਚਾਲੇ ਝੜਪ ਹੋਈ।