June 2, 2026 3:16 am

ਦਿੱਲੀ ’ਚ ਬੱਬਰ ਖਾਲਸਾ ਦਾ ਖਾੜਕੂ ਗ੍ਰਿਫ਼ਤਾਰ

ਨਵੀਂ ਦਿੱਲੀ, 23 ਮਈ (ਪੀ.ਟੀ.)-ਦਿੱਲੀ ’ਚ ਹੀਰਾ ਕਾਰੋਬਾਰੀ ਨੂੰ ਲੁੱਟਣ ਦੇ ਦੋਸ਼ ’ਚ ਬੱਬਰ ਖਾਲਸਾ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਫੜਿਆ ਗਿਆ ਅੱਤਵਾਦੀ ਅਵਤਾਰ ਸਿੰਘ ਲੁਟੇਰਿਆਂ ਦੇ ਇਕ ਗਿਰੋਹ ਦਾ ਮੈਂਬਰ ਹੈ ਜੋ ਆਮ ਤੌਰ ’ਤੇ ਦਿੱਲੀ ਦੇ ਜੌਹਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਇਸ ਗਿਰੋਹ ਦੇ 6 ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੂਤਰਾਂ ਅਨੁਸਾਰ ਅਵਤਾਰ ਵੀਰਵਾਰ ਸ਼ਾਮ ਨੂੰ ਮੱਧ ਦਿੱਲੀ ਵਿਚੋਂ ਫੜਿਆ ਗਿਆ ਸੀ ਅਤੇ ਉਹ ਪੰਜਾਬ ’ਚ 15 ਤੋਂ ਜ਼ਿਆਦਾ ਅੱਤਵਾਦੀ ਘਟਨਾਵਾਂ ’ਚ ਸ਼ਾਮਿਲ ਰਿਹਾ।

Send this to a friend