ਸਮਾਣਾ, 17 ਅਕਤੂਬਰ (ਪ੍ਰੇਮ ਵਧਵਾ)- ਪ੍ਰੀਮੀਅਰ ਪਬਲਿਕ ਸਕੂਲ ਚੁਪਕੀ ਸਮਾਣਾ ਵਿਖੇ ਮੀਡੀਆ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਸਾਹਮਣੇ ਗਿੱਧਾ, ਅਤੇ ਕਰਵਾ ਚੌਥ ਦੇ ਤਿਉਹਾਰ ਦੀ ਮਹੱਤਤਾ ਦਸਦੇ ਹੋਏ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਇਸ ਤਿਉਹਾਰ ਦੀ ਮਹੱਤਤਾ ਬਾਰੇ ਮੈਡਮ ਰਮਨ ਸ਼ਰਮਾ, ਜਸਵਿੰਦਰ ਕੌਰ ਅਤੇ ਮਨਜੀਤ ਕੌਰ ਨੇ ਅਪਣੇ ਵਿਚਾਰ ਦਿਤੇ ਅਤੇ ਸਭ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਮੇਹੰਦੀ ਰੰਗੇ ਹੱਥਾਂ ਅਤੇ ਪੂਰਾ ਸਜ ਧਜ ਕੇ ਅਧਿਆਪਕਾਂ ਦੁਆਰਾ ਗਿੱਧਾ ਪਾਇਆ ਗਿਆ। ਸਭ ਨੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ।



