Skip to content
Independent perspectives. Global stories.
BREAKING

ਟਰੈਕਟਰ-ਟਰਾਲੇ ਦੀ ਜ਼ਬਰਦਸਤ ਟੱਕਰ ‘ਚ ਟਰੈਕਟਰ ਚਾਲਕ ਦੀ ਮੌਤ

Share this story

ਮਿੱਟੀ ‘ਚ ਦੱਬੀ ਲਾਸ਼ 4 ਘੰਟੇ ਬਾਅਦ ਮਿਲੀ

ਸ਼ਾਹਕੋਟ, 2 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)- ਅੱਜ ਤੜਕੇ ਸਥਾਨਿਕ ਸ਼ਾਹਕੋਟ ਰੋਡ ਤੇ ਬਲਕਾਰ ਪੈਲਸ ਕੋਲ ਨੈਸ਼ਨਲ ਹਾਈਵੇ ਤੇ ਹੋਈ ਟਰਾਲੇ ਅਤੇ ਟ੍ਰੈਕਟਰ ਦੀ ਜਬਰਦਸਤ ਟੱਕਰ ‘ਚ ਟ੍ਰੈਕਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਟ੍ਰੈਕਟਰ ਦੇ 3 4 ਟੁਕੜੇ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲਾ ਨੰ: ਪੀ ਬੀ 03 ਏ ਪੀ 9887 ਜੋ ਕਿ ਜਲੰਧਰ ਤੋਂ ਸ਼ਾਹਕੋਟ ਵੱਲ ਜਾ ਰਿਹਾ ਸੀ ਅਤੇ ਟਰਾਲੇ ‘ਚ ਮਿੱਟੀ ਲੱਦੀ ਹੋਈ ਸੀ। ਦੂਜੇ ਪਾਸੇ ਇੱਕ ਟ੍ਰੈਕਟਰ / ਟਰਾਲੀ ਸ਼ਾਹਕੋਟ ਤੋਂ ਮਲਸੀਆਂ ਵੱਲ ਆ ਰਹੀ ਸੀ, ਜਿਸ ਨੂੰ ਸੁਖਦੇਵ ਸਿੰਘ ਉਰਫ ਕਾਲੀ ਪੁੱਤਰ ਸਵਰਨ ਸਿੰਘ ਵਾਸੀ ਤਲਵੰਡੀ ਮਾਧੋ ਚਲਾ ਰਿਹਾ ਸੀ ਅਤੇ ਟਰਾਲੀ ‘ਚ ਰੇਤਾ ਲੱਦੀ ਹੋਈ ਸੀ। ਟਰਾਲਾ ਅਤੇ ਟ੍ਰੈਕਟਰ ਦੀ ਟੱਕਰ ਦੌਰਾਨ ਟਰਾਲਾ ਪਲਟ ਗਿਆ। ਜਦ ਕਿ ਟ੍ਰੈਕਟਰ ਦੇ 4 ਟੋਟੇ ਹੋ ਗਏ। ਟਰਾਲੇ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਜਦ ਕਿ ਟ੍ਰੈਕਟਰ ਚਾਲਕ ਪਲਟੇ ਹੋਏ ਟਰਾਲੇ ਦੀ ਲਪੇਟ ਆ ਕੇ ਮਿੱਟੀ ਹੇਠਾ ਦੱਬਿਆ ਗਿਆ। ਟ੍ਰੈਕਟਰ ਚਾਲਕ ਦੀ ਲਾਸ਼ ਘਟਨਾ ਤੋਂ ਕਰੀਬ 4 ਘੰਟੇ ਬਾਅਦ ਮਿਲੀ। ਜਿਸ ਨੂੰ ਲੱਭਣ ਲਈ ਜੇ ਸੀ ਬੀ ਮੰਗਵਾਉਣੀ ਪਈ। ਇਸ ਸਬੰਧੀ ਜਸ਼ਨਪ੍ਰੀਤ ਸਿੰਘ ਸਮਾਜ ਸੇਵਕ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਵਿੱਕੀ ਨੇ ਦੱਸਿਆ ਕਿ ਇੱਸੇ ਜਗ੍ਹਾਂ ਦੇ ਪਹਿਲਾ ਵੀ ਕਈ ਦਰਦਨਾਕ ਹਾਦਸੇ ਹੋ ਚੁੱਕੇ ਹਨ ਪਰ ਨੈਸ਼ਨਲ ਅਥਾਰਟੀ ਵੱਲੋਂ ਅਜੇ ਤੱਕ ਇਸ ਦਾ ਕੋਈ ਨੋਟਿਸ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ਾਹਕੋਟ ਤੋਂ ਮਲਸੀਆਂ ਰੇਲਵੇ ਫਾਟਕ ਤੇ ਪੁਲ ਦੀ ਉਸਾਰੀ ਚੱਲ ਰਹੀ ਹੈ। ਇਸ ਕਰਕੇ ਉਥੋਂ ਟ੍ਰੈਫਿਕ ਇੱਕ ਸੜਕ ਤੇ ਚਲਾਇਆ ਗਿਆ ਹੈ ਅਤੇ ਮਲਸੀਆਂ ਕਰਾਸਿੰਗ ਤੇ ਇਹ ਟ੍ਰੈਫਿਕ ਡਾਈਵਰਟ ਹੁੰਦਾ ਹੈ। ਪਰ ਰਾਤ ਨੂੰ ਇਸ ਬਾਰੇ ਜੋ ਨਵੇਂ ਚਾਲਕ ਹਨ ਉਨ੍ਹਾਂ ਨੂੰ ਪਤਾ ਨਹੀਂ ਚਲਦਾ ਅਤੇ ਗੱਡੀਆਂ ਆਪਸ ਵਿੱਚ ਟਕਰਾ ਜਾਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹ ਟ੍ਰੈਫਿਕ ਲਈ ਰੇਲਵੇ ਫਾਟਕ ਤੋਂ ਪਾਰ ਟੈਪਰੈਰੀ ਕੱਟ ਦੇ ਦਿੱਤਾ ਜਾਵੇ ਤਾਂ ਇਸ ਘਟਨਾ ਵਾਲੀ ਜਗ੍ਹਾਂ ਤੇ ਟ੍ਰੈਫਿਕ ਸੂਚਾਰੂ ਢੰਗ ਨਾਲ ਚੱਲੇਗਾ ਅਤੇ ਭਿਆਨਕ ਦੁਰਘਟਨਾਵਾ ਤੋਂ ਬੱਚਿਆ ਜਾ ਸਕਦਾ ਹੈ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਤੋਂ ਇਸ ਸਬੰਧ ‘ਚ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਉਨ੍ਹਾਂ ਐੱਸ ਡੀ ਐਮ, ਸ਼ਾਹਕੋਟ ਅਤੇ ਡੀ.ਸੀ. ਜਲੰਧਰ ਤੋਂ ਮੰਗ ਕੀਤੀ ਕਿ ਉੱਕਤ ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਕਾਰਨਾਂ ਦੀ ਜਾਂਚ ਕਰਵਾ ਕੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ।

WRITTEN BY