Skip to content
Independent perspectives. Global stories.
BREAKING

ਨਵ-ਨਿਯੁਕਤ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਦਾ ਕਾਂਗਰਸੀ ਆਗੂਆਂ ਵੱਲੋਂ ਵਿਸ਼ੇਸ਼ ਸਨਮਾਨ

Share this story

ਅਮਲੋਹ, 27 ਸਤੰਬਰ (ਰਣਜੀਤ ਸਿੰਘ ਘੁੰਮਣ)- ਅਮਲੋਹ ਦੇ ਨਵ-ਨਿਯੁਕਤ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਦਾ ਕਾਗਰਸ ਪਾਰਟੀ ਦੇ ਮੁੱਖ ਦਫਤਰ ਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਰਾਮ ਕਿਸ਼ਨ ਭੱਲਾ,ਪ੍ਰਧਾਨ ਜਗਵੀਰ ਸਿੰਘ ਸਲਾਣਾ ਤੇ ਐਡਵੋਕੇਟ ਬਲਜਿੰਦਰ ਸਿੰਘ ਭੱਟੋ ਨੇ ਵਿਸੇਸਤੋਰ ਤੇ ਸਨਮਾਨ ਕੀਤਾ ਗਿਆ ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋ ਸਰਕਾਰੀ ਦਫਤਰਾ ਦੇ ਮੁਲਾਜਮਾ ਨੂੰ ਖਾਸ ਹਦਾਇਤ ਦਿੱਤੀ ਗਈ ਹੈ ਕਿ ਸਰਕਾਰੀ ਦਫਤਰਾ ਚ ਕੰਮ ਕਰਾਉਣ ਆਏ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇਗਾ ਸਗੋ ਸਰਕਾਰ ਦੀਆ ਹਦਾਇਤਾ ਮੁਤਾਬਿਕ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਤਾ ਕਿ ਉਨ੍ਹਾਂ ਨੂੰ ਦਫਤਰਾ ਦੇ ਚੱਕਰ ਨਾ ਕੱਟਣੇ ਪੈਣ । ਪੰਜਾਬ ਸਰਕਾਰ ਵੱਲੋ ਚਲਾਇਆ ਜਾ ਰਹੀਆ ਸਕੀਮਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਤਾ ਕਿ ਲੋੜਵੰਦ ਪਰਿਵਾਰ ਉਨ੍ਹਾਂ ਦਾ ਲਾਭ ਲੈਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ । ਇਸ ਮੋਕੇ ਵਿਧਾਇਕ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ,ਸਰਪੰਚ ਜਗਵੀਰ ਸਿੰਘ ਸਲਾਣਾ ਪ੍ਰਧਾਨ ਬਲਾਕ ਕਾਂਗਰਸ ਅਮਲੋਹ,ਮਹਿੰਦਰ ਪਜਨੀ ਪ੍ਰਧਾਨ ਬਲਾਕ ਕਾਂਗਰਸ ਅਮਲੋਹ ਸ਼ਹਿਰੀ,ਸੰਜੀਵ ਦੱਤਾ ਪ੍ਰਧਾਨ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ,ਐਡਵੋਕੇਟ ਬਲਜਿੰਦਰ ਸਿੰਘ ਭੱਟੋ ਕਨੂੰਨੀ ਸਲਾਹਕਾਰ ਕਾਂਗਰਸ ਹਲਕਾ ਅਮਲੋਹ,ਹੈਪੀ ਸੂਦ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ,ਹਰਜਿੰਦਰ ਸਿੰਘ ਟਿੰਕਾ ਪ੍ਰਧਾਨ ਸਰਪੰਚ ਯੂਨੀਅਨ ਅਮਲੋਹ,ਪੀ.ਏ ਕੁਲਵਿੰਦਰ ਨਾਭਾ,ਕੁਲਦੀਪ ਦੀਪਾ,ਸਾਬਕਾ ਸਰਪੰਚ ਹਰਦੀਪ ਸਿੰਘ ਫੈਜੁੱਲਾਪੁਰ ,ਸੁਖਦੇਵ ਸੋਢੀ,ਸ਼ਿਵ ਕੁਮਾਰ ਗਰਗ,ਸ਼ਰਨ ਭੱਟੀ ਤੋ ਇਲਾਵਾਂ ਕਾਗਰਸ ਪਾਰਟੀ ਦੇ ਵਰਕਰ ਤੇ ਆਗੂ ਹਾਜਰ ਸਨ।

WRITTEN BY