ਲੁਧਿਆਣਾ, 27 ਸਤੰਬਰ (ਜਸਪਾਲ ਅਰੋੜਾ)- ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਫੈਕਟਰੀ ‘ਚ ਮਜਦੂਰ ਦੇ ਸਿਰ ‘ਚ ਰੰਜਿਸ਼ਨ ਪੱਥਰ ਮਾਰ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਾਜਪੁਰ ਰੋਡ ਮਹਾਵੀਰ ਜੈਨ ਕਲੋਨੀ ਵਿਖੇ ਫੈਕਟਰੀ ‘ਚ ਤਿੰਨ ਦਿਨ ਪਹਿਲਾਂ ਇਕ ਮਜ਼ਦੂਰ ਨੇ ਆਪਣੇ ਰਿਸ਼ਤੇਦਾਰ ਮਜ਼ਦੂਰ ਬਿੰਦੂ ਪ੍ਰਸ਼ਾਦ ਦੇ ਸਿਰ ‘ਚ ਇੱਟ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ ਅਤੇ ਦੋਸ਼ੀ ਮਹਾਵੀਰ ਜੈਨ ਕਲੋਨੀ ਨਿਵਾਸੀ ਅਮੈਰੀਕਾ ਰਾਜਬਰ ਮੌਕੇ ਤੋਂ ਫਰਾਰ ਹੋ ਗਿਆ ਸੀ ਇਸ ਦੌਰਾਨ ਥਾਣਾ ਟਿੱਬਾ ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰੰ ਦੇ ਬਿਆਨਾਂ ਤੇ ਦੋਸ਼ੀ ਅਮੈਰੀਕਾ ਰਾਜਬਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਸੀ ਮਾਮਲਾ ਕ੍ਰਾਈਮ ਬ੍ਰਾਂਚ ਕੋਲ ਪਹੁੰਚਣ ਤੇ ਏ ਸੀ ਪੀ ਸੁਰਿੰਦਰ ਮੋਹਨ ਦੀ ਅਗਵਾਈ ਵਾਲੇ ਸੀ ਆਈ ਏ 2 ਇੰਚਾਰਜ ਪ੍ਰਵੀਨ ਰਣਦੇਵ ਦੀ ਟੀਮ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਸੀ ਆਈ ਏ 2 ਇੰਚਾਰਜ ਪਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਅਮੈਰੀਕਾ ਰਾਜਬਰ ਅੱਜ ਓਹਨਾ ਦੇ ਇਲਾਕੇ ਚ ਆਇਆ ਹੋਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਛਾਪੇਮਾਰੀ ਦੋਰਾਨ ਦੋਸ਼ੀ ਅਮੈਰੀਕਾ ਰਾਜਬਰ ਨੂੰ ਕਾਬੂ ਕਰ ਲਿਆ ਪੁਲਸ ਅਨੁਸਾਰ ਅਮੈਰੀਕਾ ਰਾਜਬਰ ਮ੍ਰਿਤਕ ਬਿੰਦੂ ਦੇ ਲੜਕੇ ਸੰਤੋਸ਼ ਰਾਏ ਦਾ ਸਾਲਾ ਹੈ ਅਮੇਰੀਕਾ ਰਾਜਬਾਰ ਨੇ ਦਸਿਆ ਕਿ ਉਸ ਨੇ ਬਿੰਦੂ ਪ੍ਰਸ਼ਾਦ ਦਾ ਕਤਲ ਇਸ ਲਈ ਕੀਤਾ ਸੀ ਕਿਓਂ ਕਿ ਮ੍ਰਿਤਕ ਬਿੰਦੂ ਪ੍ਰਸ਼ਾਦ ਅਤੇ ਉਸ ਦਾ ਲੜਕਾ ਸੰਤੋਸ਼ ਰਾਏ ਉਸ ਦੀ ਪਤਨੀ ਮਾਧੁਰੀ ਨਾਲ ਛੇੜਛਾੜ ਕਰਦੇ ਸੀ ਜੋ ਉਸ ਨੂੰ ਚੰਗਾ ਨਹੀਂ ਲਗਦਾ ਸੀ ਓਸੇ ਗੱਲ ਦੀ ਰੰਜਿਸ਼ ਚਲਦਿਆਂ ਉਸ ਨੇ ਬਿੰਦੂ ਪ੍ਰਸ਼ਾਦ ਦੇ ਸਿਰ ਚ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ ਪੁਲਸ ਨੇ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।



