June 18, 2026 12:15 pm

ਮੁਹੱਲਾ ਸੁਧਾਰ ਕਮੇਟੀ ਨੇ ਨਗਰ ਕੌਂਸਲ ਦੇ ਅਧਿਕਾਰੀਆਂ ‘ਤੇ ਲਗਾਏ ਗੰਭੀਰ ਇਲਜ਼ਾਮ

ਫਤਿਹਗੜ੍ਹ ਸਾਹਿਬ, 24 ਸਤੰਬਰ (ਰਿਸ਼ੂ ਗੋਇਲ)- ਮੁਹੱਲਾ ਸੁਧਾਰ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਮੈਂਬਰ ਹਰਜੀਤ ਸਿੰਘ, ਸਾਬਕਾ ਸਰਪੰਚ ਨੀਲਮ ਰਾਣੀ, ਰਣਧੀਰ ਸਿੰਘ ਪੱਪੀ, ਡਾ: ਬਖਸ਼ੀਸ਼ ਸਿੰਘ, ਚੇਤ ਰਾਮ, ਪਰਮਿੰਦਰ ਸਿੰਘ ਭਿੰਦੀ ਨੇ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਤੇ ਹੋਰ ਅਧਿਕਾਰੀਆਂ ‘ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੈਸਜ਼ ਕੁਮਾਰ ਹੈਮਰਜ਼ ਵੱਲੋਂ ਮਾਡਲ ਟਾਊਨ ਮੰਡੀ ਗੋਬਿੰਦਗੜ੍ਹ ਵਿਖੇ ਨਗਰ ਕੋਂਸਲ ਦੀ ਪ੍ਰਾਪਰਟੀ ਵਿੱਚੋਂ ਅਨੇਕਾਂ ਦਰੱਖਤ ਵੱਢ ਕੇ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਨੀਲਮ ਰਾਣੀ, ਰਣਧੀਰ ਸਿੰਘ ਪੱਪੀ, ਡਾ: ਬਖਸ਼ੀਸ਼ ਸਿੰਘ ਤੇ ਹੋਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਡਲ ਟਾਊਨ ਵਿੱਚ ਨਗਰ ਕੋਂਸਲ ਦੀ ਕਈ ਵਿੱਘੇ ਜ਼ਮੀਨ ਹੈ ਜਿਸ ‘ਤੇ ਕੁੱਝ ਲੋਕਾਂ ਨੇ ਨਾਜ਼ਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਮੌਕੇ ਮੁੱਹਲਾ ਸੁਧਾਰ ਕਮੇਟੀ ਨੇ ਮੈਸਜ਼ ਕੁਮਾਰ ਹੈਮਰਜ਼ ‘ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਕੋਂਸਲ ਦੀ ਜ਼ਮੀਨ ਵਿੱਚੋਂ ਦਰੱਖਤਾਂ ਦੀ ਕਟਾਈ ਦੇ ਨਾਲ-ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਜਿਨਾਂ ਨੂੰ ਮਹੁੱਲਾ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਮੌਕੇ ‘ਤੇ ਦਬੋਚ ਲਿਆ। ਮਹੁੱਲਾ ਸੁਧਾਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਉਕਤ ਫਰਮ ਵੱਲੋਂ ਨਗਰ ਕੋਂਸਲ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਜਿਸਦੀ ਜਲਦ ਵਿਜੀਲੈਂਸ ਜਾਂਚ ਹੋਣੀ ਜ਼ਰੂਰੀ ਹੈ। ਇਸ ਮੌਕੇ ਮੁੱਹਲਾ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਅਤੇ ਨਗਰ ਕੋਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ ਦਰੱਖਤਾਂ ਦੀ ਕਟਾਈ ਤੇ ਹੋਰ ਸਮਾਨ ਖੁਰਦ-ਬੁਰਦ ਕਰਨ ਵਾਲੇ ਲੋਕਾਂ ਖਿਲ਼ਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Send this to a friend