May 2, 2026 4:16 pm

ਜਨਮ ਦਿਨ ਪਾਰਟੀ ਦੌਰਾਨ ਗੋਲੀ ਚੱਲੀ -1 ਦੀ ਮੌਤ 1 ਜ਼ਖ਼ਮੀ

ਗੋਲੀ ਚਲਾਉਣ ਵਾਲਾ ਦੋਸ਼ੀ ਪੁਲਿਸ ਵੱਲੋਂ ਕਾਬੂ

ਲੁਧਿਆਣਾ, 14 ਸਤੰਬਰ (ਜਸਪਾਲ ਅਰੋੜਾ )- ਥਾਣਾ 8 ਦੇ ਇਲਾਕੇ ਪਵੇਲੀਅਨ ਮਾਲ ਚ ਬੀਤੀ ਰਾਤ ਜਨਮ ਦੀ ਪਾਰਟੀ ਦੌਰਾਨ ਦੋ ਗੁੱਟਾ ਹੋਏ ਆਪਸੀ ਤਕਰਾਰ ਚ ਇਕ ਗੁੱਟ ਨੇ ਦੂਸਰੇ ਗੁਟ ਤੇ ਗੋਲੀਆ ਚਲਾ ਦਿਤੀਆਂ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੂਸਰੇ ਵਿਅਕਤੀ ਨੂੰ ਜਖਮੀ ਹਾਲਤ ਚ ਹਸਪਤਾਲ ਲੈ ਲਿਜਾਇਆ ਗਿਆ ਓਧਰ ਵਾਰਦਾਤ ਤੋ ਬਾਅਦ ਦੋਸ਼ੀ ਮੌਕੇ ਤੋ ਫਰਾਰ ਹੋ ਗਏ ਪਰੰਤੂ ਮੌਕੇ ਤੇ ਪਹੁੰਚੀ ਥਾਣਾ 8 ਦੀ ਪੁਲਿਸ ਨੇ ਕੁਝ ਦੇਰ ਬਾਅਦ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ। ਡੀ ਸੀ ਪੀ ਡਿਟੈਕਟਿਵ ਸਿਮਰਤ ਪਾਲ ਸਿੰਘ ਢੀਂਡਸਾ ਅਤੇ ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਜਮਾਲਪੁਰ ਨਿਵਾਸੀ ਪ੍ਰਮਿੰਦਰਪ ਸਿੰਘ ਪੱਪੂ ਵਲੋਂ ਪਵੇਲਿਅਨ ਮਾਲ ਕੈਸਟਲ ਬਾਰ ਬੀਕਿਉਂ ਚ ਜਨਮ ਦਿਨ ਦੀ ਪਾਰਟੀ ਰਖੀ ਗਈ ਸੀ ਜਿਥੇ ਪ੍ਰਮਿੰਦਰ ਸਿੰਘ ਪੱਪੂ ਦੇ ਦੋਸਤ ਮਜੀਤ ਸਿੰਘ , ਜਗਦੀਪ ਸਿੰਘ , ਜਸਵਿੰਦਰ ਸਿੰਘ ਉਰਫ ਬਿੰਦੀ ਆਪਸ ਚ ਕਿਸੇ ਗੱਲ ਨੂੰ ਲੈ ਕੇ ਝਗੜ ਪਏ ਇਸ ਦੌਰਾਨ ਗੁੱਸੇ ਚ ਜਸਵਿੰਦਰ ਸਿੰਘ ਉਰਫ ਬਿੰਦੀ ਨੇ ਆਪਣੀ ਡੱਬ ਚੋ ਪਿਸਤੌਲ ਕੱਡ ਕੇ ਮਨਜੀਤ ਸਿੰਘ ਅਤੇ ਉਸ ਨਾਲ ਖੜੇ ਦੋਸਤ ਸੁਮੀਤ ਸੈਣੀ ਤੇ ਗੋਲੀਆਂ ਚਲਾ ਦਿਤੀਆਂ ਇਸ ਦੌਰਾਨ ਇਕ ਗੋਲੀ ਮਨਜੀਤ ਸਿੰਘ ਦੀ ਵੱਖੀ ਚ ਜਾ ਲੱਗੀ ਅਤੇ ਇਕ ਗੋਲੀ ਸੁਮੀਤ ਸੈਣੀ ਦੀ ਲੱਤ ਚ ਜਾ ਲੱਗੀ ਦੋਨਾਂ ਨੂੰ ਜਖਮੀ ਹਾਲਤ ਚ ਅਲੱਗ ਅਲੱਗ ਹਸਪਤਾਲਾਂ ਚ ਲਿਜਾਇਆ ਗਿਆ ਜਿੱਥੇ ਡਾਕਟਰਾ ਨੇ ਮਨਜੀਤ ਸਿੰਘ ਗੁਰੂ ਤੇਗ ਬਹਾਦੁਰ ਨਗਰ ਵਾਸੀ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਪੁਲਸ ਨੇ ਮ੍ਰਿਤਕ ਦੀ ਪਤਨੀ ਰਣਦੀਪ ਕੌਰ ਦੇ ਬਿਆਨਾਂ ਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦੀ ਅਤੇ ਉਸ ਦੇ ਸਾਥੀ ਜਗਦੀਪ ਸਿੰਘ ਬੁਲਾਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਸਵੇਰ ਹੋਣ ਤੱਕ ਛਾਪੇਮਾਰੀ ਦੌਰਾਨ ਥਾਣਾ 8 ਦੇ ਮੁਖੀ ਗੁਰਮੀਤ ਸਿੰਘ ਨੇ ਗੋਲੀ ਚਲਾਉਣ ਵਾਲੇ ਮੁੱਖ ਦੋਸ਼ੀ ਸਾਹਿਬਆਨਾ ਨਿਵਾਸੀ ਜਸਵਿੰਦਰ ਸਿੰਘ ਉਰਫ ਬਿੰਦੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਪਿਸਤੌਲ ਬਰਾਮਦ ਕਰ ਲਈ ਜਿਸ ਨਾਲ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦ ਕਿ ਦੂਜਾ ਦੋਸ਼ੀ ਜਗਦੀਪ ਸਿੰਘ ਹਜੇ ਪੁਲਸ ਦੀ ਗ੍ਰਿਫ਼ ਤੋ ਬਾਹਰ ਹੈ ਪੁਲਸ ਅਨੁਸਾਰ ਉਕਤ ਦੋਸ਼ੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

Send this to a friend