May 2, 2026 12:21 am

ਸਾਨ੍ਹ ਦੀ ਟੱਕਰ ਨਾਲ ਬਜ਼ੁਰਗ ਗੰਭੀਰ ਜ਼ਖ਼ਮੀ

ਖੰਨਾ, 10 ਸਤੰਬਰ (ਬਲਜਿੰਦਰ ਪਨਾਗ, ਹਰਪਾਲ ਸਲਾਣਾ)- ਇਥੋਂ ਦੇ ਮਲੇਰਕੋਟਲਾ ਰੋਡ ’ਤੇ ਸਥਿਤ ਪਿੰਡ ਇਕੋਲਾਹਾ ਵਿਚ ਅਵਾਰਾ ਸਾਨ੍ਹ ਵੱਲੋਂ ਮਾਰੀ ਟੱਕਰ ਕਾਰਨ ਇਕ 70 ਸਾਲਾਂ ਬਜ਼ੁਰਗ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਬਜੁਰਗ ਲਾਭ ਸਿੰਘ ਅੱਜ ਸਵੇਰੇ ਜਦੋਂ ਖੇਤਾਂ ਵੱਲ ਜਾ ਰਿਹਾ ਸੀ ਤਾਂ ਇਕ ਅਵਾਰਾ ਸਾਨ੍ਹ ਨੇ ਪਿਛੋਂ ਤੇਜ਼ੀ ਨਾਲ ਆ ਕੇ ਉਸ ਨੂੰ ਟੱਕਰ ਮਾਰ ਕੇ 5-6 ਫੁੱਟ ਦੀ ਦੂਰੀ ’ਤੇ ਸੁੱਟ ਦਿੱਤਾ। ਜਿਸ ਕਾਰਨ ਬਜ਼ੁਰਗ ਲਾਭ ਸਿੰਘ ਦੇ ਸਿਰ ਅਤੇ ਵੱਖੀ ਵਿਚ ਡੂੰਘੀਆਂ ਸੱਟਾਂ ਵੱਜੀਆਂ ਅਤੇ ਇਕ ਬਾਂਹ ਵੀ ਟੁੱਟ ਗਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਖੰਨਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾ ਵੀ ਇਸੇ ਸਾਨ੍ਹ ਨੇ ਇਕ ਔਰਤ ਨੂੰ ਟੱਕਰ ਮਾਰ ਕੇ ਗੰਭੀਰ ਜਖ਼ਮੀ ਕੀਤਾ ਸੀ ਜੋ ਦੋ ਮਹੀਨੇ ਤੋਂ ਵੱਧ ਸਮਾਂ ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਰਹੀ, ਉਦੋਂ ਇਸ ਅਵਾਰਾ ਸਾਨ੍ਹ ਨੂੰ ਪਿੰਡ ਵਾਲੇ ਦੂਰ ਨਹਿਰ ਵੱਲ ਛੱਡ ਆਏ ਸਨ, ਪ੍ਰੰਤੂ ਹੁਣ ਫਿਰ ਇਹ ਪਿੰਡ ਦੀ ਜੂਹ ਵਿਚ ਆ ਵੜਿਆ ਹੈ। ਪਿੰਡ ਵਾਸੀਆ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਨੱਥ ਪਾਵੇ।

Send this to a friend