April 30, 2026 3:27 pm

ਕੈਂਸਰ ਨਾਲ ਨੌਜਵਾਨ ਦੀ ਮੌਤ

ਬਰੇਟਾ, 5 ਸਤੰਬਰ (ਰੀਤਵਾਲ)- ਪਿੰਡ ਰੰਘੜਿਆਲ ਦੇ ਇੱਕ ਨੌਜਵਾਨ ਦੀ ਕੈਂਸਰ ਨਾਲ ਮੌਤ ਹੋਣ ਦਾ ਸਮਾਚਾਰ ਹੈ।ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ (19) ਦੇ ਪਿਛਲੇ ਤਿੰਨ ਮਹੀਨਿਆਂ ਤੋਂ ਸਿਰ ’ਚ ਦਰਦ ਹੋਇਆ ਸੀ। ਜਿਸਦਾ ਚੈੱਕਅਪ ਕਰਵਾਉਣ ਤੇ ਪਤਾ ਲੱਗਿਆ ਕਿ ਗਗਨਦੀਪ ਸਿੰਘ ਦੇ ਸਿਰ ‘ਚ ਕੈਂਸਰ ਹੈ। ਜਿਸ ਦਾ ਇਲਾਜ ਤੁਰੰਤ ਪੀ.ਜੀ.ਆਈ.ਚੰਡੀਗੜ੍ਹ ਵਿਖੇ ਚਲਾਇਆ ਗਿਆ। ਗਗਨਦੀਪ ਸਿੰਘ ਨੇ ਇਸਦੀ ਪੀੜ ਨਾ ਸਹਿਦੇ ਹੋਏ ਬੀਤੇ ਦਿਨ (ਬੁੱਧਵਾਰ) ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਗਗਨਦੀਪ ਨੇ ਬਾਰਵੀਂ ਕਰਨ ਤੋਂ ਬਾਅਦ ਬੁਢਲਾਡਾ ਦੇ ਇੱਕ ਕਾਲਜ ‘ਚ ਬੀ.ਏ. ਵਿੱਚ ਦਾਖਲਾ ਭਰਿਆ ਹੋਇਆ ਸੀ। ਉਨ੍ਹਾਂ ਦੱਸਿਆਂ ਕਿ ਮਿ੍ਰਤਕ ਦੀ ਬਿਮਾਰੀ ਤੇ ਦੋ ਲੱਖ ਦੇ ਕਰੀਬ ਖਰਚ ਆ ਚੁੱਕਿਆ ਸੀ ।ਘਰ ਵਿਚ ਗਰੀਬੀ ਹੋਣ ਕਰਕੇ ਉਸ ਦੇ ਇਲਾਜ ਲਈ ਪਿੰਡ ਦੇ ਲੋਕਾਂ ਅਤੇ ਕੁੱਝ ਸੰਸਥਾਵਾਂ ਨੇ ਮੱਦਦ ਕੀਤੀ ਹੈ ,ਪਰ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਤੋਂ ਕੁਝ ਨਹੀਂ ਮਿਲਿਆ ਸੀ। ਮਿ੍ਰਤਕ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਦੋ ਛੋਟੇ ਭਰਾ ਛੱਡ ਗਿਆ ਹੈ।

Send this to a friend