ਸਾਹਨੇਵਾਲ, 4 ਸਤੰਬਰ (ਸੁਖਜੀਤ ਕੌਰ ਝੱਜ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਦਾ 358ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 20ਵਾਂ ਚੇਤਨਾ ਮਾਰਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ (ਰਜਿ.) ਚੰਡੀਗੜ੍ਹ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿਨ ਮੰਗਲਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਾਜਿਆ-ਗਾਜਿਆ ਅਤੇ ਗਤਕਾ ਪਾਰਟੀਆਂ ਅਤੇ
ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੱਸਾਂ ਅਤੇ ਕਾਰਾਂ ਦੇ ਵੱਡੇ ਕਾਫਲੇ ਨਾਲ ਆਰੰਭ ਕੀਤੀ ਗਈ।ਇਹ ਚੇਤਨਾ ਮਾਰਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਹੁੰਦੀ ਹੋਈ ਸਾਹਨੇਵਾਲ ਵਿਖੇ ਪਹੁੰਚਣ’ਤੇ ਭਾਰਤੀਯ ਵਾਲਮੀਕਿ ਧਰਮ ਸਮਾਜ(ਰਜਿ.) ਭਾਵਾਧਸ ਦੇ ਪੰਜਾਬ ਵਾਇਸ ਪ੍ਰਧਾਨ ਸਵਰਨ ਕੁਮਾਰ ਸੋਨੀ ਅਤੇ ਨਗਰ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਅਤੇ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੂੰ ਸਿਰਪਾਓ ਭੇਟ ਕੀਤੇ ਗਏ।ਇਸ ਦੌਰਾਨ ਸੰਗਤਾਂ ਵੱਲੋਂ ਫਲ-ਫਰੂਟ ਦੇ ਲੰਗਰ ਲਗਾ ਕੇ ਚੇਤਨਾ ਮਾਰਚ ਨਾਲ ਚੱਲ ਰਹੀ ਸੰਗਤ ਅਤੇ ਹੋਰ ਹਾਜ਼ਰ ਸੰਗਤਾਂ ਨੂੰ ਪ੍ਰੇਮ ਅਤੇ ਸ਼ਰਧਾ ਨਾਲ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਚਾਹਿਲ,ਬਾਬਾ ਜਗਰੂਪ ਸਿੰਘ,ਕੌਂਸਲਰ ਰਾਜਦੀਪ ਭਾਟੀਆ,ਸਾਬਕਾ ਕੌਂਸਲਰ ਮਾ. ਅਸ਼ੋਕ ਕੁਮਾਰ,ਡਾ. ਸਮਸ਼ੇਰ ਸਿੰਘ ਕੈਲੇ,ਜਿੰਦਰ ਕੋਚ,ਗੁਰਮੀਤ ਸਿੰਘ ਪੱਪੂ ਤਲਵਾੜਾ,ਮਾ. ਬਲਰਾਮ ਸਿੰਘ ਗਿੱਲ,ਮਾ. ਗੁਰਜੀਤ ਸਿੰਘ,ਸਾਬਕਾ ਕੌਂਸਲਰ ਕਰਤਾਰ ਸਿੰਘ ਨਿਊ ਕਲੋਨੀ ਸਾਹਨੇਵਾਲ, ਪ੍ਰਵੀਨ, ਵਿਧਵਾ ਸਿੰਘ, ਮੇਘਪਾਲ, ਅਵਤਾਰ ਸਿੰਘ, ਜਗਤਾਰ ਸਿੰਘ,ਰੋਮੀ, ਨੀਸ਼ੂ, ਵਿਸ਼ੂ, ਰਾਜਿੰਦਰ ਕੁਮਾਰ ਸਹੋਤਾ,ਹਿਮਾਸ਼ੂ,ਰਿੰਕੂ,ਦਿਸ਼ਾ,ਸਾਹਲ ਆਦਿ ਨਗਰ ਨਿਵਾਸੀ ਹਾਜ਼ਰ ਸਨ।