April 25, 2026 12:43 pm

ਇੱਟਾਂ ਦੇ ਭੱਠੇ ’ਤੇ ਬਣੀ ਪਾਣੀ ਵਾਲੀ ਟੈਂਕੀ ਟੁੱਟਣ ਨਾਲ ਇੱਕ ਦੀ ਮੌਤ-9 ਗੰਭੀਰ ਜ਼ਖਮੀ

ਮੂਨਕ, 29 ਅਗਸਤ (ਕੁਲਵੰਤ ਸਿੰਘ ਦੇਹਲਾ)- ਨਜ਼ਦੀਕੀ ਪਿੰਡ ਹਮੀਰ ਗੜ੍ਹ ਦੇ ਡੂਡੀਆ ਰੋਡ ’ਤੇ ਇੱਟਾਂ ਦੇ ਭੱਠੇ ਗੁਪਤਾ ਬਿ੍ਰਕਸ ਕੰਪਨੀ ਤੇ ਇੱਟਾਂ ਪੱਥਣ ਲਈ ਆਏ ਪ੍ਰਵਾਸੀ ਮਜ਼ਦੂਰਾਂ ਲਈ ਕੁਝ ਦਿਨ ਪਹਿਲਾਂ ਬਣਾਈ ਪਾਣੀ ਵਾਲੀ ਟੈਂਕੀ ਟੁੱਟਣ ਨਾਲ ਇੱਕ ਮਜ਼ਦੂਰ ਦੇ ਬੱਚੇ ਅਜੈ (16 ਸਾਲ) ਪੁੱਤਰ ਮੋਹਰ ਸਿੰਘ ਵਾਸੀ ਯੂ.ਪੀ. ਦੀ ਮੌਕੇ ’ਤੇ ਮੌਤ ਹੋ ਗਈ। ਬਾਕੀ 9 ਔਰਤਾਂ ਅਤੇ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਟਹਾਣਾ ਦਾਖਿਲ ਕਰਵਾਇਆ ਗਿਆ। ਇਸ ਸਬੰਧੀ ਮੌਕੇ ’ਤੇ ਜਾਣਕਾਰੀ ਦਿੰਦਿਆਂ ਸਰਵਣ ਨੇ ਦੱਸਿਆ ਕਿ ਅਸੀਂ ਸਾਰੇ ਪਿੰਡ ਮਹਾਮੂਰਗੰਜ ਥਾਣਾ ਕਾਦਰ ਚੌਕ ਜ਼ਿਲ੍ਹਾ ਬਦਾਇਓ ਯੂ.ਪੀ. ਦੇ ਰਹਿਣ ਵਾਲੇ ਹਾਂ ਅਤੇ ਭੱਠੇ ’ਤੇ ਇੱਟਾਂ ਪੱਥਣ ਦਾ ਕੰਮ ਕਰਦੇ ਹਾਂ ਅਤੇ ਸਿਰਫ਼ 10 ਦਿਨ ਪਹਿਲਾਂ ਹੀ ਆਏ ਹਾਂ। ਬੱਠਾ ਮੈਨੇਜਮੈਂਟ ਵੱਲੋਂ 4 ਦਿਨ ਪਹਿਲਾਂ ਬਣਾਈ ਗਈ ਪਾਣੀ ਵਾਲੀ ਟੈਂਕੀ ਟੁੱਟ ਗਈ ਜਿਸ ਨੂੰ ਕੋਈ ਸੁਪੋਰਟ ਨਹੀਂ ਸੀ। ਉਸ ਦੇ ਪਾਣੀ ਭਰਨ ਸਾਰ ਟੁੱਟਣ ਨਾਲ ਪਾਣੀ ਵਰਤਣ ਲਈ ਬੱਚੇ ਅਤੇ ਔਰਤਾਂ ਬੈਠੇ ਸਨ ਤਾਂ ਟੈਂਕੀ ਟੁੱਟ ਕੇ ਹੇਠ ਦੱਬ ਗਏ। ਅਜੈ (16 ਸਾਲ) ਦੀ ਮੌਕੇ ’ਤੇ ਮੌਤ ਹੋ ਗਈ। ਬਾਕੀ 9 ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਅਕਾਸ਼ (7 ਸਾਲ) ਏਜੈ (15 ਸਾਲ) ਵਿਕਾਸ (12 ਸਾਲ) ਮੁਦਰੀ (9 ਸਾਲ) ਬਿਸ਼ਨਜੀਤ (14 ਸਾਲ) ਸ਼ਾਮ ਸੁੰਦਰ (8 ਸਾਲ) ਜਸਪਾਲ (30 ਸਾਲ) ਕਵੀਤਾ (30 ਸਾਲ) ਨਰਾਇਣੀ ਦੇਵੀ (40 ਸਾਲ) ਹਨ। ਲੋਕਾਂ ਦੀ ਮਦਦ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਬਚਾਇਆ ਗਿਆ। ਮੌਕੇ ’ਤੇ ਸੁਖਰਾਮ ਜਮਾਦਾਰ ਨੇ ਕਿਹਾ ਕਿ ਪੀਣ ਵਾਲੇ ਪਾਣੀ ਲਈ ਪ੍ਰਬੰਧ ਸਹੀ ਨਹੀਂ ਸਨ ਇਸ ਕਾਰਨ ਬੱਚੇ ਔਰਤਾਂ ਪੀਣ ਲਈ ਇੱਥੇ ਆਏ ਸਨ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਪੋਸਟਮਾਰਟਮ ਕਰਕੇ ਵਾਰਿਸਾਂ ਨੂੰ ਦਿੱਤੀ ਜਾਵੇਗੀ। ਭੱਠਾ ਮਾਲਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।