April 29, 2026 7:53 am

ਕੁੜੇ ’ਤੇ ਸਿਆਸਤ: ਜਲੰਧਰ ਨਿਗਮ ਕੋਲ ਠੋਸ ਹੱਲ ਨਹੀਂ-ਮੇਅਰ ਦਾ ਆਪਣੀ ਹੀ ਪਾਰਟੀ ’ਚ ਵਿਰੋਧ ਵਧਿਆ

ਜਲੰਧਰ, 28 ਅਗਸਤ (ਰਾਜੂ ਸੇਠ)- ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਾ ਹੱਲ ਨਜ਼ਰ ਨਹੀਂ ਆ ਰਿਹਾ.ਸਵੱਛ ਭਾਰਤ ਮਿਸ਼ਨ ਦੇ ਤਹਿਤ ਦੋ ਅਕਤੂਬਰ ਤੱਕ ਨਗਰ ਨਿਗਮ ਨੂੰ ਸ਼ੱਤ ਪ੍ਰਤੀਸ਼ਤ ਸੇਗਰੀਗੇਸ਼ਨ ਦੇ ਟਾਰਗੈਟ ਨੂੰ ਪੂਰਾ ਕਰਨਾ ਹੈ ਪਰ ਇਹ ਸੰਭਵ ਨਹੀਂ ਲੱਗ ਰਿਹਾ.ਨਗਰ ਨਿਗਮ ਦਾ ਦਾਵਾ ਹੈ ਕਿ 40 ਪ੍ਰਤੀਸ਼ਤ ਇਲਾਕਿਆਂ ਵਿੱਚ ਕੂੜੇ ਦੀ ਘਰਾਂ ਵਿੱਚ ਹੀ ਛਾਂਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ.ਨਗਰ ਨਿਗਮ ਦਾ ਇਹ ਆਂਕੜਾ ਵੀ ਹਵਾ ਹਵਾਈ ਲੱਗ ਰਿਹਾ ਹੈ.ਕੂੜੇ ਦੀ ਸਮੱਸਿਆ ਹੁਣ ਬਹੁਤ ਵੱਧ ਗਈ ਹੈ.ਇਸ ਮੁੱਧੇ ਤੇ ਮੇਅਰ ਜਗਦੀਸ਼ ਰਾਜਾ ਨੂੰ ਨਾ ਸਿਰਫ ਵਿਰੋਧੀ ਪਾਰਟੀਆਂ ਹੀ ਘੇਰਨ ਵਿੱਚ ਲੱਗੀਆਂ ਹਨ ਬਲਕਿ ਉਹਨਾਂ ਦੀ ਆਪਣੀ ਪਾਰਟੀ ਦੇ ਕੌਂਸਲਰਾਂ ਦੇ ਨਾਲ ਨਾਲ ਵਿਧਾਇਕਾਂ ਦਾ ਵੀ ਵਿਰੋਧ ਕਰਨਾ ਪੈ ਰਿਹਾ ਹੈ.ਬਲਰਾਜ ਠਾਕੁਰ,ਰਾਜੀਵ ਓਮਕਾਰ ਟਿੱਕਾ,ਰੋਹਨ
ਸਹਿਗਲ ਤਾਂ ਖੁੱਲ ਕੇ ਸਾਮਣੇ ਆ ਗਏ ਹਨ.ਵਿਧਾਇਕ ਪਰਗਟ ਸਿੰਘ ਤੇ ਵਿਧਾਇਕ ਰਿੰਕੂ ਵੀ
ਇਹਨਾਂ ਦੇ ਖਿਲਾਫ ਲੱਗਣ ਵਾਲੇ ਧਰਨਿਆ ਦੇ ਸਮਰਥਨ ਵਿੱਚ ਹਨ.ਅਕਾਲੀ ਭਾਜਪਾ ਨੇਤਾ ਵੀ ਵਿਰੋਧ ਦਰਜ ਕਰਾ ਚੁਕੇ ਹਨ ਅਤੇ ਵੱਡੀ ਰੈਲੀ ਦੀ ਘੋਸ਼ਣਾ ਵੀ ਕਰ ਚੁੱਕੇ ਹਨ।
ਕੂੜਾ ਵਰਿਆਣਾ ਡੰਪ ਤੱਕ ਭੇਜਣ ਲਈ ਆ ਰਹੀ ਮੁਸ਼ਕਿਲ:
ਨਗਰ ਨਿਗਮ ਦੇ ਕੋਲ 80 ਵਾਰਡਾਂ ਵਿੱਚ ਘਰਾਂ ਚੋਂ ਉਠਾਉਣ ਦੇ ਲਈ ਕਰੀਬ 600 ਰੈਗ ਪਿਕਰਸ ਹਨ.ਇਹ 90 ਪ੍ਰਤੀਸ਼ਤ ਇਲਾਕਾ ਨੂੰ ਕਵਰ ਕਰ ਰਹੇ ਹਨ.ਘਰਾਂ ਵਿਚੋਂ ਕੂੜਾ ਸੈਕੰਡਰੀ ਡੰਪ ਵਿੱਚ ਆਂਦਾ ਹੈ ਜਿਥੋਂ ਇਹ ਕੂੜਾ ਵਰਿਆਣਾ ਡੰਪ ਵਿੱਚ ਭੇਜਿਆ ਜਾਂਦਾ ਹੈ.ਸ਼ਹਿਰ ਵਿੱਚ ਸੈਕੰਡਰੀ ਡੰਪ ਘੱਟ ਕੀਤੇ ਗਏ ਹਨ.ਇੱਕ ਹੀ ਡੰਪ ਤੇ ਸਾਰੇ ਵਾਰਡਾਂ ਦਾ ਕੂੜਾ ਇਕੱਠਾ ਹੋਣ ਨਾਲ ਕਈ ਬਾਰ ਹਾਲਾਤ ਖ਼ਰਾਬ ਹੋ ਜਾਂਦੇ ਹਨ.ਪ੍ਰਤਾਪ ਬਾਗ਼,ਮਾਡਲ ਟਾਊਨ,ਮਾਡਲ ਹਾਊਸ,ਸਾਈਂਦਾਸ ਸਕੂਲ,ਨਕੋਦਰ ਰੋਡ ਦੇ ਡੰਪ ਤੇ ਕਈ ਵਾਰਡਾਂ ਦਾ ਕੂੜਾ ਆ ਰਿਹਾ ਹੈ.ਇਥੋਂ ਕੂੜਾ ਵਰਿਆਣਾ ਡੰਪ ਤੱਕ ਪਹੁਚਾਉਣ ਲਈ ਮੁਸ਼ਕਿਲ ਆ ਰਹੀ ਹੈ.ਇਸਦੇ ਹੱਲ ਦੇ ਤੋਰ ਤੇ ਹੁਣ ਨਗਰ ਨਿਗਮ ਨੇ ਪਿਟ੍ਰਸ ਬਣਾਉਣ ਦਾ ਫੈਸਲਾ ਲਿਆ ਹੈ.ਨੰਗਲ ਸ਼ਾਮਾਂ ਤੋਂ ਇਸਦਾ ਵਿਰੋਧ ਹੋ ਗਿਆ ਹੈ.ਮੇਅਰ ਤੋਂ ਲੈ ਕੇ ਕੌਂਸਲਰ ਅਤੇ ਅਫਸਰ ਤੱਕ ਗਰਾਉਂਡ ਲੈਵਲ ਤੱਕ ਕੰਮ ਨਹੀਂ ਕਰ ਰਹੇ,ਜਿਸ ਕਾਰਨ ਕੋਈ ਵੀ ਯੋਜਨਾ ਸਿਰੇ ਨਹੀਂ ਚੜ ਰਹੀ। ਗੁਰੂ ਨਾਨਕ ਪੂਰਾ:ਬਿਨਾਂ ਮੰਜੂਰੀ ਸੜਕ ਤੇ ਕੁੜੇ ਦਾ ਡੰਪ ਬਣਾਉਣ ਦੇ ਵਿਰੋਧ ਵਿੱਚ ਲੋਕਾਂ ਨੇ 15 ਦਿਨ ਤੱਕ ਧਰਨਾ ਦਿੱਤਾ.ਲੋਕਾਂ ਦੇ ਸਮਰਥਨ ਵਿੱਚ ਨਾ ਤਾਂ ਵਿਧਾਇਕ ਆਏ ਅਤੇ ਨਾ ਹੀ ਕੌਂਸਲਰ ਨੇ ਮੱਦਦ ਕੀਤੀ.ਨਗਰ ਨਿਗਮ ਅਫਸਰ ਵੀ ਰਾਜਨੀਤਿਕ ਦਬਾਵ ਵਿੱਚ ਰਹੇ,ਲੇਕਿਨ ਲੋਕ ਨਹੀਂ ਮੰਨੇ,ਤੇ ਡੰਪ ਖਤਮ ਕਰਵਾ ਦਿੱਤਾ.ਸਾਈਦਾਸ ਸਕੂਲ:ਕਈ ਵਾਰਡਾਂ ਦਾ ਕੂੜਾ ਸਕੂਲ ਦੀ ਦੀਵਾਰ ਨਾਲ ਲੱਗ ਰਿਹਾ ਹੈ.ਡੰਪ ਦੇ ਕਾਰਨ ਸਕੂਲ ਦੀਆਂ ਖਿੜਕੀਆਂ ਬੰਦ ਕਾਰਵਾਣੀਆਂ ਪਈਆਂ.ਕਈ ਬਾਰ ਧਰਨਾ ਲਗਾਇਆ ਗਿਆ,ਪਰ ਡੰਪ ਖਤਮ ਨਹੀਂ ਹੋ ਪਾ ਰਿਹਾ.120 ਫੁੱਟ ਰੋਡ ਤੇ ਵੀ ਇੱਕ ਦਿਨ ਪਹਿਲਾਂ ਸਾਬਕਾ ਕੌਂਸਲਰ ਕਮਲਜੀਤ ਭਾਟੀਆ ਨੇ ਵੀ ਇਸ ਮੁੱਧੇ ਤੇ ਧਰਨਾ ਦਿੱਤਾ ਸੀ.200 ਸਾਲ ਪਹਿਲਾਂ ਇਹ ਸੜਕ ਛੱਪੜ ਅਤੇ ਡੰਪ ਦੇ ਰੂਪ ਵਿੱਚ ਜਾਣੀ ਜਾਂਦੀ ਸੀ.ਹੁਣ ਫਿਰ ਉਹੀ ਹਾਲਾਤ ਬਣਦੇ ਜਾ ਰਹੇ ਹਨ.ਕੂੜੇ ਅਤੇ ਮਿੱਟੀ ਦੇ ਕਾਰਨ ਬਰਸਾਤਾਂ ਵਿੱਚ ਪਾਣੀ ਕੱਢਣ ਲਈ 20 ਘੰਟੇ ਲੱਗ ਜਾਂਦੇ ਹਨ.
ਮਾਡਲ ਟਾਊਨ ਸ਼ਮਸ਼ਾਨ ਘਾਟ:ਕੌਂਸਲਰ ਬਲਰਾਜ ਠਾਕੁਰ ਨੇ ਦੱਸ ਦਿਨ ਪਹਿਲਾਂ ਧਰਨਾ ਦਿੱਤਾ,ਵਿਧਾਇਕ ਪਰਗਟ ਸਿੰਘ ਨੇ ਵੀ ਸਮਰਥਨ ਦਿੱਤਾ.11 ਵਾਰਡਾਂ ਦਾ ਕੂੜਾ ਡੰਪ ਵਿੱਚ ਆ ਰਿਹਾ ਹੈ.ਨਗਰ ਨਿਗਮ 11 ਵਾਰਡਾਂ ਲਈ 3 ਇਕੱਠੇ ਡੰਪ ਦੀ ਜਗਾਹ ਤਲਾਸ਼ ਰਿਹਾ ਹੈ ਅਤੇ ਇਸਦੇ ਬਾਅਦ ਹੀ ਇਹ ਡੰਪ ਖਤਮ ਹੋ ਪਾਏਗਾ। ਰਾਮਾਮੰਡੀ ਫਲਾਈਓਵਰ:ਰਾਮਾਮੰਡੀ ਫਲਾਈਓਵਰ ਤੇ ਕੁੜੇ ਦਾ ਡੰਪ ਪਹਿਲਾਂ ਤਾਂ ਨਗਰ ਨਿਗਮ ਦੀ ਕਿਰਪਾ ਨਾਲ ਹੀ ਲੱਗਦਾ ਸੀ,ਵਿਰੋਧ ਦੇ ਬਾਦ ਖਤਮ ਹੋ ਗਿਆ ਪਰ ਨਵਾਂ ਇੰਤਜਾਮ ਨਾ ਹੋਣ ਕਾਰਨ ਹੁਣ ਦੁਬਾਰਾ ਫਲਾਈਓਵਰ ਤੇ ਕੂੜਾ ਇਕੱਠਾ ਹੋ ਰਿਹਾ ਹੈ।

Send this to a friend